ਬਾਰਿਸ਼ ਤੋਂ ਬਾਅਦ ਸ਼ਹਿਰ ''ਚ ਹੋਇਆ ਬਲੈਕਆਊਟ, ਪਾਵਰਕਾਮ ਨੂੰ ਝੱਲਣਾ ਪਿਆ ਵੱਡਾ ਨੁਕਸਾਨ
Sunday, Mar 03, 2024 - 01:00 AM (IST)
ਜਲੰਧਰ (ਪੁਨੀਤ)– ਬਾਰਿਸ਼ ਨਾਲ ਪਾਵਰਕਾਮ ਦੇ ਸਿਸਟਮ ਨੂੰ ਕਾਫੀ ਨੁਕਸਾਨ ਹੋਇਆ ਹੈ, ਜਿਸ ਨਾਲ ਕਈ ਇਲਾਕਿਆਂ ਵਿਚ 10 ਘੰਟੇ ਤਕ ਬਲੈਕਆਊਟ ਰਿਹਾ ਅਤੇ ਬਿਜਲੀ ਉਪਭੋਗਤਾਵਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੀਨੀਅਰ ਅਧਿਕਾਰੀਆਂ ਨੇ ਪੂਰੇ ਘਟਨਾਕ੍ਰਮ ’ਤੇ ਨਜ਼ਰ ਰੱਖਦੇ ਹੋਏ ਸਪਲਾਈ ਨੂੰ ਬਹਾਲ ਕਰਨ ਪ੍ਰਤੀ ਚੌਕਸੀ ਦਿਖਾਈ।
ਬਾਰਿਸ਼ ਨਾਲ ਜ਼ੋਨ ਦੇ ਵੱਖ-ਵੱਖ ਸਰਕਲਾਂ ਵਿਚ ਖੰਭਿਆਂ ਨੂੰ ਨੁਕਸਾਨ ਹੋਇਆ ਅਤੇ ਕਈ ਥਾਵਾਂ ’ਤੇ ਤਾਰਾਂ ਆਦਿ ਟੁੱਟ ਗਈਆਂ। ਵੱਖ-ਵੱਖ ਟਰਾਂਸਫਾਰਮਰਾਂ ਵਿਚ ਤਕਨੀਕੀ ਖ਼ਰਾਬੀ ਆ ਗਈ ਤੇ ਕਈ ਮੁਹੱਲਿਆਂ ਵਿਚ ਤਾਰਾਂ ਆਪਸ ਵਿਚ ਜੁੜ ਗਈਆਂ, ਦਰੱਖਤਾਂ ਦੀਆਂ ਟਾਹਣੀਆਂ ਟੁੱਟ ਕੇ ਤਾਰਾਂ ’ਤੇ ਜਾ ਡਿੱਗੀਆਂ, ਕਈ ਛੋਟੇ ਦਰੱਖਤ ਟਰਾਂਸਫਾਰਮਰ ’ਤੇ ਡਿੱਗ ਗਏ ਅਤੇ ਵੱਡੇ ਪੱਧਰ ’ਤੇ ਬਿਜਲੀ ਦੇ ਫਾਲਟ ਪੈ ਗਏ।
ਇਹ ਵੀ ਪੜ੍ਹੋ- ਗਰੀਬ ਮਾਪੇ IELTS ਕਰਵਾ ਕੇ ਨਹੀਂ ਭੇਜ ਸਕੇ ਵਿਦੇਸ਼ ਤਾਂ ਧੀ ਹੋਈ ਦਿਮਾਗੀ ਤੌਰ 'ਤੇ ਪ੍ਰੇਸ਼ਾਨ, ਚੁੱਕ ਲਿਆ ਖ਼ੌਫ਼ਨਾਕ ਕਦਮ
ਨਾਰਥ ਜ਼ੋਨ ਜਲੰਧਰ ਦੇ ਅਧੀਨ ਬਿਜਲੀ ਸਬੰਧੀ 9000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸ ਵਿਚ ਕਈ ਸ਼ਿਕਾਇਤਾਂ ਨੂੰ ਠੀਕ ਕਰਨ ਦਾ ਸਿਲਸਿਲਾ ਦੇਰ ਰਾਤ ਤਕ ਜਾਰੀ ਰਿਹਾ। ਵਿਭਾਗ ਨੇ ਬਿਜਲੀ ਚਾਲੂ ਕਰਵਾਉਣ ’ਤੇ ਫੋਕਸ ਕੀਤਾ। ਮੁਰੰਮਤ ਦਾ ਕੰਮ ਐਤਵਾਰ ਨੂੰ ਕਰਵਾਇਆ ਜਾਵੇਗਾ। ਬਾਰਿਸ਼ ਕਾਰਨ ਫਾਲਟ ਪੈਣ ਨਾਲ ਕਈ ਇਲਾਕਿਆਂ ਵਿਚ ਦੁਪਹਿਰ 2 ਵਜੇ ਬੰਦ ਹੋਈ ਬਿਜਲੀ 10 ਘੰਟੇ ਤੋਂ ਬਾਅਦ ਰਾਤ 12 ਵਜੇ ਤਕ ਵੀ ਚਾਲੂ ਨਹੀਂ ਹੋ ਪਾਈ।
ਬਾਰਿਸ਼ ਸ਼ੁਰੂ ਹੋਣ ਤੋਂ ਬਾਅਦ ਸਪਲਾਈ ਨੂੰ ਅਹਿਤਿਆਤ ਦੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ ਪਰ ਜਦੋਂ ਸਪਲਾਈ ਚਾਲੂ ਕਰਵਾਈ ਗਈ ਤਾਂ ਦਰਜਨਾਂ ਇਲਾਕਿਆਂ ਵਿਚ ਬਿਜਲੀ ਦੇ ਫਾਲਟ ਪੈਣ ਦੇ ਬਾਰੇ ਸੂਚਨਾਵਾਂ ਮਿਲਣ ਲੱਗੀਆਂ। ਲੋਕਾਂ ਨੇ ਦੱਸਿਆ ਕਿ ਬਾਰਿਸ਼ ਰੁਕਣ ਦੇ ਬਾਵਜੂਦ ਲਾਈਟ ਨਾ ਆਉਣ ਕਾਰਨ ਫਾਲਟ ਪੈਣ ਸਬੰਧੀ ਪਤਾ ਲੱਗਿਆ। ਇਸਦੇ ਬਾਅਦ ਲੋਕਾਂ ਨੇ ਸ਼ਿਕਾਇਤਾਂ ਲਿਖਵਾਉਣੀਆਂ ਸ਼ੁਰੂ ਕਰ ਦਿੱਤੀਆਂ। ਪੈਟਰੋਲਿੰਗ ਕਰ ਕੇ ਫਾਲਟ ਲੱਭਣ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਇਹ ਵੀ ਪੜ੍ਹੋ- ਵਾਵਰੋਲੇ ਤੇ ਗੜ੍ਹਿਆਂ ਨੇ ਵਰ੍ਹਾਇਆ ਕਹਿਰ, ਪੁੱਟ ਸੁੱਟਿਆ ਪੈਟਰੋਲ ਪੰਪ ਤੇ ਸ਼ੈੱਡਾਂ ਨੂੰ ਬਣਾ ਦਿੱਤਾ ਛਾਨਣੀ (ਵੀਡੀਓ)
ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਮਿਲਣ ਤੋਂ ਬਾਅਦ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੌਕੇ ’ਤੇ ਭੇਜ ਦਿੱਤਾ ਗਿਆ ਸੀ ਅਤੇ ਮੁੱਖ ਇਲਾਕਿਆਂ ਵਿਚ ਸਮਾਂ ਰਹਿੰਦੇ ਬਿਜਲੀ ਚਾਲੂ ਕਰਵਾ ਦਿੱਤੀ ਗਈ ਸੀ।
ਸਿਸਟਮ ’ਚ ਖਰਾਬੀ ਤੋਂ ਬਾਅਦ 1912 ਓਵਰਲੋਡ
ਸੂਬਾ ਪੱਧਰੀ ਸ਼ਿਕਾਇਤ ਕੇਂਦਰ ਨੰਬਰ 1912 ਸ਼ਾਮ ਦੇ ਸਮੇਂ ਓਵਰਲੋਡ ਹੋ ਗਿਆ। ਬਿਜਲੀ ਦੇ ਫਾਲਟ ਬੇਹੱਦ ਵਧਣ ਕਾਰਨ ਲੋਕਾਂ ਵੱਲੋਂ ਸ਼ਿਕਾਇਤਾ ਲਿਖਵਾਉਣ ਲਈ ਵਾਰ-ਵਾਰ ਫੋਨ ਕੀਤਾ ਜਾ ਰਿਹਾ ਸੀ ਪਰ ਫੋਨ ਮਿਲ ਨਹੀਂ ਪਾ ਰਿਹਾ ਸੀ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਸੂਬੇ ਭਰ ਵਿਚ ਵੱਖ-ਵੱਖ ਥਾਵਾਂ ’ਤੇ ਫਾਲਟ ਪੈਣ ਕਾਰਨ ਲੋਕਾਂ ਵੱਲੋਂ 1912 ’ਤੇ ਸ਼ਿਕਾਇਤਾਂ ਲਿਖਵਾਈਆਂ ਜਾ ਰਹੀਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e