ਬੁੱਧਵਾਰ ਨੂੰ ਗੁਰਾਇਆ ''ਚ ਰਿਹਾ ਬਲੈਕ ਡੇਅ, ਪ੍ਰਦਰਸ਼ਨ ਤੋਂ ਬਾਅਦ ਜ਼ਮਾਨਤ ਲੈ ਕੇ ਛੱਡੇ ਵਰਕਰ

06/11/2020 3:30:51 PM

ਗੁਰਾਇਆ(ਮੁਨੀਸ਼ ਬਾਵਾ) - ਬੁੱਧਵਾਰ ਨੂੰ ਗੁਰਾਇਆ ਵਿਚ ਬਲੈਕ ਡੇ ਹੀ ਰਿਹਾ। ਕਰੀਬ 12.30 ਘੰਟੇ ਬਿਜਲੀ ਦੀ ਸਪਲਾਈ ਪੂਰੇ ਗੁਰਾਇਆ ਸ਼ਹਿਰ ਤੋਂ ਇਲਾਵਾ ਇਸਦੇ ਆਲੇ-ਦੁਆਲੇ ਦੇ ਕਈ ਪਿੰਡਾਂ ਵਿਚ ਬੰਦ ਰੱਖੀ ਗਈ। ਇਸ ਤੋਂ ਬਾਅਦ ਦੇਰ ਰਾਤ 11.30 ਵਜੇ ਦੇ ਬਾਅਦ ਲੋਕਾਂ ਦੇ ਵਿਰੋਧ ਅਤੇ ਧਰਨੇ ਮਗਰੋਂ ਵਿਭਾਗ ਦੇ ਖਿਲਾਫ ਪ੍ਰਦਸ਼ਨ ਕਰਨ ਵਾਲੇ ਲੋਕਾਂ 'ਤੇ ਲਾਠੀ ਚਾਰਜ ਕਰਦੇ ਹੋਏ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਕੁਝ ਵਰਕਰਾਂ ਨੂੰ ਹਿਰਾਸਤ ਵਿਚ ਲੈਂਦੇ ਹੋਏ ਲੋਕਾਂ 'ਤੇ ਡੰਡੇ ਵੀ ਬਰਸਾਏ ਗਏ। ਅੱਧੀ ਦਰਜਨ ਦੇ ਕਰੀਬ ਲੋਕਾਂ ਦੇ ਖਿਲਾਫ ਦੇਰ ਰਾਤ ਥਾਣਾ ਗੁਰਾਇਆ ਵਿਚ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਵੇਂ-ਜਿਵੇਂ ਵਰਕਰਾਂ ਨੂੰ ਹਿਰਾਸਤ ਵਿਚ ਲਏ ਜਾਣ ਦਾ ਪਤਾ ਸੀਨੀਅਰ ਲੀਡਰਾਂ ਨੂੰ ਲੱਗਦਾ ਰਿਹਾ ਤਾਂ ਦੇਰ ਰਾਤ ਤੱਕ ਬਸਪਾ ਦੇ  ਨੇਤਾ ਅਤੇ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਥਾਣਾ ਗੁਰਾਇਆ ਵਿਚ ਆ ਪਹੁੰਚੇ। ਜਿਨ੍ਹਾਂ ਨੇ ਆ ਕੇ ਪੁਲਸ ਅਤੇ ਲੋਕਾਂ ਦੀ ਆਵਾਜ ਉਠਾਉਣ ਵਾਲੇ ਉਨ੍ਹਾਂ ਦੇ ਵਰਕਰਾਂ ਦੇ ਨਾਲ ਧੱਕੇਸ਼ਾਹੀ ਦੀ ਗੱਲ ਕਹੀ ਅਤੇ ਆਪਣੇ ਵਰਕਰਾਂ ਨੂੰ ਹਿਰਾਸਤ 'ਚੋਂ ਬਿਨਾਂ ਕੋਈ ਕਾਰਵਾਈ ਦੇ ਛੁੜਵਾਉਣ ਦੀ ਕੋਸ਼ਿਸ਼ ਵੀ ਚਲਦੀ ਰਹੀ। ਪਰ ਪੁਲਸ ਵਲੋਂ ਕਰਫਿਊ ਦੀ ਉਲੰਘਣਾ ਦੇ ਤਹਿਤ ਉਨ੍ਹਾਂ 'ਤੇ ਕਾਰਵਾਈ ਕਰਨ ਦੇ ਬਾਅਦ ਹਿਰਾਸਤ ਵਿਚ ਲਏ ਲੋਕਾਂ ਨੂੰ ਛੱਡਿਆ। ਇਸ ਦੌਰਾਨ ਮਾਹੌਲ ਕਾਫੀ ਤਨਾਅਪੂਰਨ ਬਣਿਆ ਰਿਹਾ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਪਾਵਰਕਾਮ ਵਲੋਂ ਰਿਪੇਅਰ ਦੀ ਸੂਚਨਾ ਜੋ ਮੀਡੀਆ ਦੇ ਰਾਗੀ ਲੋਕਾਂ ਨੂੰ ਦਿੱਤੀ ਗਈ ਉਹ ਸਵੇਰੇ 12 ਤੋਂ ਸ਼ਾਮ 7 ਵਜੇ ਤੱਕ ਦੀ ਸੀ। ਜਿਸਦਾ ਪਰਮਿਟ ਵੀ ਇਨ੍ਹਾਂ ਵਲੋਂ ਇਸੇ ਸਮੇਂ ਦਾ ਸੀ। ਪਰ ਸਵੇਰੇ 10.30 ਵਜੇ ਦੀ ਸਪਲਾਈ ਬੰਦ ਕਰ ਦਿੱਤੀ ਗਈ। ਦੇਰ ਰਾਤ 9 ਵਜੇ ਤੱਕ ਬਿਜਲੀ ਦੀ ਸਪਲਾਈ ਚਾਲੂ ਨਾ ਹੋਣ ਦੇ ਕਾਰਨ ਉਹ ਪਾਵਰਕਾਰਮ ਦੇ ਗੁਰਾਇਆ ਦਫਤਰ ਵਿਚ ਆਏ ਪਰ ਮੌਕੇ 'ਤੇ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਜਾਂ ਗੱਲ ਸੁਨਣ ਲਈ ਮੌਜੂਦ ਨਹੀਂ ਸੀ। ਉਨ੍ਹਾਂ ਨੂੰ ਜਦ ਫੋਨ 'ਤੇ ਇਸ ਸੰਬੰਧੀ ਪੁੱਛਿਆ ਤਾਂ ਕੋਈ ਵੀ ਅਧਿਕਾਰੀ ਸਾਫ਼ ਤੌਰ 'ਤੇ ਜਵਾਬ ਦੇਣ ਦੇ ਲਈ ਤਿਆਰ ਨਹੀਂ ਸੀ। ਜਿਨ੍ਹਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਪ੍ਰਾਇਵੇਟ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ ਜੋ ਰਿਪੇਅਰ ਦਾ ਕੰਮ ਕਰ ਰਹੇ ਹਨ। ਜਿਸਦੇ ਬਾਅਦ ਗਰਮੀ ਅਤੇ ਪੀਣ ਦੇ ਪਾਣੀ ਨੂੰ ਤਰਸ ਰਹੇ ਸ਼ਹਿਰ ਵਾਸੀ ਅਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਪਾਵਰਕਾਰਮ ਦੇ ਗੁਰਾਇਆ ਦਫਤਰ ਵਿਚ ਧਰਨਾ ਪ੍ਰਦਸ਼ਨ ਸ਼ੁਰੂ ਕਰ ਦਿੱਤਾ। ਕਰੀਬ 2 ਘੰਟੇ ਤੋਂ ਜਿਆਦਾ ਲੋਕਾਂ ਨੇ ਧਰਨਾ ਪ੍ਰਦਸ਼ਨ ਕੀਤਾ ਅਤੇ ਕਈ ਵਾਰ ਐਕਸੀਅਨ ਗੁਰਾਇਆ,ਐਸਡੀਓ ਗੁਰਾਇਆ,ਜੇ.ਈ ਗੁਰਾਇਆ ਅਤੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰਦੇ ਰਹੇ। ਪਰ ਕੋਈ ਵੀ ਅਧਿਕਾਰੀ ਮੌਕੇ 'ਤੇ ਜਨਤਾ ਦੀ ਅਤੇ ਪ੍ਰਦਸ਼ਨਕਾਰੀਆਂ ਦੀ ਸਮੱਸਿਆ ਜਾਂ ਉਨ੍ਹਾਂ ਨੂੰ ਭਰੋਸਾ  ਦੇਣ ਦੇ ਲਈ ਨਹੀਂ ਆਇਆ। ਜਿਸਦੇ ਬਾਅਦ ਮੌਕੇ 'ਤੇ ਇਕ ਕਾਂਗਰਸੀ ਨੇਤਾ ਆ ਪਹੁੰਚੇ। ਜੋ ਆਪਣੇ ਭਰਾ ਅਤੇ ਕੁਝ ਹੋਰ ਦੁਕਾਨਦਾਰਾਂ ਨੂੰ ਧਰਨੇ ਤੋਂ ਉੱਠਣ ਲਈ ਕਹਿਣ ਲੱਗੇ।

ਜਿਸਦੇ ਕਾਰਨ ਲੋਕ ਇੰਨਸਾਫ ਪਾਰਟੀ,ਬਸਪਾ ਦੇ ਵਰਕਰਾਂ ਦੀ ਕਾਂਗਰਸ ਨੇਤਾ ਦੇ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਗੱਲ ਗਾਲੀ-ਗਲੋਚ ਤੱਕ ਜਾ ਪਹੁੰਚੀ। ਜਿਸਦੇ ਬਾਅਦ ਕਾਂਗਰਸੀ ਨੇਤਾ ਉਥੋਂ ਆਪਣੇ ਭਰਾ ਨੂੰ ਲੈ ਕੇ ਚਲਾ ਗਿਆ। ਮੌਕੇ 'ਤੇ ਜਦੋਂ ਕੋਈ ਵੀ ਅਧਿਕਾਰੀ ਨਹੀਂ ਆਇਆ ਤਾਂ ਕੁਝ ਪ੍ਰਦਸ਼ਨਕਾਰੀ ਜਿਸ ਥਾਂ 'ਤੇ ਕੰਮ ਚਲਾ ਰਿਹਾ ਸੀ ਪਿੰਡ ਰੁੜਕਾ-ਖੁਰਦ ਉਥੇ ਜਾ ਪਹੁੰਚੇ। ਜਿੱਥੇ ਅੱਗੇ ਐਸਐਚਓ ਗੁਰਾਇਆ ਕੇਵਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਆ ਗਏ। ਜਿੱਥੇ ਪੁਲਸ ਅਤੇ ਮੌਕੇ ਤੇ ਪਹੁੰਚੇ ਲੋਕ ਇੰਨਸਾਫ ਪਾਰਟੀ ਅਤੇ ਬਸਪਾ ਵਰਕਰਾਂ ਵਿਚ ਧੱਕਾ-ਮੁੱਕੀ ਸ਼ੁਰੂ ਹੋ ਗਈ ਅਤੇ ਮੌਕੇ 'ਤੇ ਪੁਲਸ ਪ੍ਰਸ਼ਾਸਨ ਅੱਠ ਦੱਸ ਲੋਕਾਂ ਨੂੰ ਫੜ ਕੇ ਥਾਣੇ ਲੈ ਆਈ। ਜਿਸਦਾ ਪਤਾ ਜਦ ਬਸਪਾ ਦੇ ਹਲਕਾ ਪ੍ਰਧਾਨ ਸੁਖਵਿੰਦਰ ਬਿੱਟੂ ਨੂੰ ਲ੍ਗਾ ਤਾਂ ਉਹ ਖੁਦ,ਜ਼ਿਲ੍ਹਾ ਪ੍ਰਧਾਨ ਅਮ੍ਰਿਤਪਾਲ ਭੌਸਲੇ ਆਪਣੇ ਸਮਰਥਕਾਂ ਦੇ ਨਾਲ ਥਾਣਾ ਗੁਰਾਇਆ ਵਿਚ ਆਏ। ਇਨ੍ਹਾਂ ਦੇ ਇਲਾਵਾ ਲੋਕ ਇੰਨਸਾਫ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਸਰੂਪ ਸਿੰਘ ਕਡਿਆਨਾ ਵੀ ਥਾਣਾ ਗੁਰਾਇਆ ਵਿਚ ਆ ਪਹੁੰਚੇ। ਜਿਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਦੀ ਆਵਾਜ ਉਠਾਉਣ 'ਤੇ ਪੁਲਸ ਨੇ ਕਰਫਿਊ ਦੀ ਉਲੰਘਣਾ ਦਾ ਮਾਮਲਾ ਉਨ੍ਹਾਂ ਦੇ ਵਰਕਰਾਂ 'ਤੇ ਦਰਜ ਕੀਤਾ ਹੈ। ਕਿ ਪ੍ਰਾਇਵੇਟ ਕਰਮਚਾਰੀ ਜੋ ਦੇਰ ਰਾਤ ਤੱਕ ਕੰਮ ਕਰ ਰਹੇ ਸੀ ਉਨ੍ਹਾਂ 'ਤੇ ਕਰਫਿਊ ਦਾ ਮਾਮਲਾ ਦਰਜ ਨਹੀਂ ਹੁੰਦਾ। ਦੇਰ ਰਾਤ ਕਰੀਬ 1 ਵਜੇ ਤੱਕ ਥਾਣਾ ਗੁਰਾਇਆ ਵਿਚ ਲੋਕਾਂ ਦਾ ਜਮਾਵੜਾ ਲੱਗਾ ਰਿਹਾ ਅਤੇ ਜ਼ਮਾਨਤ ਦੇ ਬਾਅਦ ਫੜ੍ਹੇ ਗਏ ਲੋਕਾਂ ਨੂੰ ਪੁਲਸ ਨੇ ਛੱਡਿਆ। ਇਸ ਸੰਬੰਧੀ ਐਸਐਚਓ ਗੁਰਾਇਆ ਕੇਵਲ ਸਿੰਘ ਨੇ ਕਿਹਾ  ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ 'ਤੇ 188 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਨੂੰ ਜਮਾਨਤ ਲੈਕੇ ਛੱਡਿਆ ਗਿਆ ਹੈ।  


Harinder Kaur

Content Editor

Related News