ਅਰੁਣ ਖੁਰਾਣਾ ਨੇ ਫਿਰ ਆਪਣੇ ਖੂਨ ਨਾਲ ਪੀ. ਐੱਮ. ਮੋਦੀ ਨੂੰ ਲਿਖੀ ਚਿੱਠੀ
Tuesday, May 07, 2019 - 05:05 PM (IST)
ਜਲੰਧਰ (ਮਹੇਸ਼)— ਲਿਕਮਾ ਬੁੱਕ ਆਫ ਰਿਕਾਰਡਸ ਵਿਚ ਆਪਣਾ ਨਾਂ ਦਰਜ ਕਰਵਾਉਣ ਵਾਲੇ ਤੇਜ਼ ਤਰਾਰ ਨੌਜਵਾਨ ਭਾਜਪਾ ਆਗੂ ਅਰੁਣ ਖੁਰਾਣਾ ਨੇ ਪੀ. ਐੱਮ. ਮੋਦੀ ਨੂੰ ਆਪਣੇ ਖੂਨ ਨਾਲ ਲਿਖੀ ਚਿੱਠੀ ਵਿਚ ਉਨ੍ਹਾਂ ਨੂੰ 23 ਮਈ ਤੋਂ ਬਾਅਦ ਦੇਸ਼ ਦੀ ਇਕ ਵਾਰ ਫਿਰ ਤੋਂ ਵਾਗਡੋਰ ਸੰਭਾਲਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਵੀ ਖੁਰਾਣਾ ਨੇ 2013 ਵਿਚ ਵੀ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 7 ਪੰਨਿਆਂ ਦੀ ਆਪਣੇ ਖੂਨ ਨਾਲ ਚਿੱਠੀ ਹੀ ਨਹੀਂ ਲਿਖੀ ਸਗੋਂ ਸੰਕਲਪ ਵੀ ਲਿਆ ਸੀ ਕਿ ਜਦੋਂ ਤੱਕ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ ਉਹ ਆਪਣੀ ਦਾੜ੍ਹੀ ਅਤੇ ਸਿਰ ਦੇ ਵਾਲ ਨਹੀਂ ਕਟਵਾਉਣਗੇ।
ਉਨ੍ਹਾਂ ਕਿਹਾ ਕਿ ਮੋਦੀ ਜਿੰਨੀਆਂ ਵੀ ਲੋਕ ਸਭਾ ਸੀਟਾਂ ਜਿੱਤਣਗੇ ਉਹ ਓਨੇ ਹੀ ਕਿੱਲੋ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਗੇ। ਉਨ੍ਹਾਂ ਵਾਰਾਣਸੀ ਤੋਂ ਵੀ ਮੋਦੀ ਦੀ ਇਤਿਹਾਸਕ ਜਿੱਤ ਹੋਣ ਦੀ ਉਮੀਦ ਜਤਾਈ ਹੈ। ਮੋਦੀ ਵੀ ਆਪਣੇ ਇਸ ਭਗਤ ਨੂੰ ਮਿਲ ਕੇ ਬਹੁਤ ਖੁਸ਼ ਹੋਏ ਸਨ। ਮੋਦੀ ਭਗਤ ਖੁਰਾਣਾ ਨੇ ਕਿਹਾ ਕਿ 7 ਦਾ ਅੰਕ ਮੋਦੀ ਲਈ ਬੇੱਹਦ ਅਹਿਮੀਅਤ ਰੱਖਦਾ ਹੈ। ਉਸ ਅੰਕ ਕਾਰਨ ਹੀ ਉਹ ਪਹਿਲੀ ਵਾਰ ਪੀ. ਐੱਮ. ਬਣੇ ਤੇ ਦੂਜੀ ਵਾਰ ਵੀ ਉਨ੍ਹਾਂ ਦੇ ਪੀ. ਐੱਮ. ਬਣਨ ਵਿਚ ਇਹ ਅੰਕ ਅਹਿਮ ਰੋਲ ਅਦਾ ਕਰੇਗਾ। ਖੁਰਾਣਾ 2007 ਤੋਂ ਲਗਾਤਾਰ ਮੋਦੀ ਦਾ ਜਨਮ ਦਿਨ ਮਨਾਉਂਦੇ ਆ ਰਹੇ ਹਨ ।