ਔਰਤ ਨੇ ਆਪਣੇ ਸਾਬਕਾ ਪਤੀ ਨੂੰ ਘਰ ਬੁਲਾ ਕੇ ਕੱਟਵਾ ਦਿੱਤਾ ਗੁਪਤਅੰਗ

Thursday, Jan 30, 2025 - 12:29 PM (IST)

ਔਰਤ ਨੇ ਆਪਣੇ ਸਾਬਕਾ ਪਤੀ ਨੂੰ ਘਰ ਬੁਲਾ ਕੇ ਕੱਟਵਾ ਦਿੱਤਾ ਗੁਪਤਅੰਗ

ਗੁਰਦਾਸਪੁਰ/ਨਾਰੋਵਾਲ (ਵਿਨੋਦ): ਪਾਕਿਸਤਾਨ ਦੇ ਪੰਜਾਬ ਰਾਜ ਦੇ ਨਾਰੋਵਾਲ ਜ਼ਿਲ੍ਹੇ ਦੇ ਅਧੀਨ ਡਸਕਾ ਤਹਿਸੀਲ ਦੇ ਧਰਮ ਕੋਟ ਵਿੱਚ ਬੀਤੀ ਰਾਤ ਇੱਕ ਔਰਤ ਵਿਰੁੱਧ ਆਪਣੇ ਸਾਬਕਾ ਪਤੀ ਦੇ ਗੁਪਤ ਅੰਗ ਕੱਟਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਆਮਿਰ, ਜੋ ਕਿ ਪਿੰਡ ਹਰਪੋਕੀ ਦਾ ਰਹਿਣ ਵਾਲਾ ਹੈ, ਨੇ ਹਸਪਤਾਲ ਨੂੰ ਦੱਸਿਆ ਕਿ ਉਸ ਨੇ 2021 ਵਿੱਚ ਧਰਮ ਕੋਟ ਦੀ ਸ਼ਾਹਿਦਾ ਇਲਿਆਸ ਨਾਮ ਦੀ ਇੱਕ ਔਰਤ ਨਾਲ ਵਿਆਹ ਕੀਤਾ ਸੀ। 

ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...

ਉਸ ਨੇ ਦੱਸਿਆ ਕਿ ਬਾਅਦ ਵਿੱਚ ਉਸ ਨੇ ਸ਼ਾਹਿਦਾ ਨੂੰ ਤਲਾਕ ਦੇ ਦਿੱਤਾ ਅਤੇ ਦੂਜੀ ਔਰਤ ਨਾਲ ਵਿਆਹ ਕਰਵਾ ਲਿਆ। ਪੀੜਤਾ ਨੇ ਦੱਸਿਆ ਕਿ 26 ਜਨਵਰੀ (ਐਤਵਾਰ) ਦੀ ਰਾਤ ਨੂੰ ਸ਼ਾਹਿਦਾ ਨੇ ਉਸ ਨੂੰ ਕੁਝ ਤੋਹਫ਼ੇ ਅਤੇ ਉਨ੍ਹਾਂ ਦੇ ਵਿਆਹ ਦੀਆਂ ਪੁਰਾਣੀਆਂ ਤਸਵੀਰਾਂ ਆਦਿ ਵਾਪਸ ਕਰਨ ਦੇ ਬਹਾਨੇ ਆਪਣੇ ਘਰ ਬੁਲਾਇਆ। ਜਦੋਂ ਉਹ ਬੀਤੀ ਰਾਤ ਆਪਣੀ ਸਾਬਕਾ ਪਤਨੀ ਸ਼ਾਹਿਦਾ ਦੇ ਘਰ ਗਿਆ ਤਾਂ ਸ਼ਾਹਿਦਾ ਨੇ ਜੂਸ ਵਿੱਚ ਕੁਝ ਨਸ਼ੀਲੀ ਦਵਾਈ ਮਿਲਾ ਕੇ ਉਸ ਨੂੰ ਦੇ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ।ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਹਸਪਤਾਲ ਵਿੱਚ ਸੀ। ਸ਼ਾਹਿਦਾ ਨੇ ਮੈਨੂੰ ਬੇਹੋਸ਼ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰ ਨਾਲ ਮੇਰੇ ਗੁਪਤ ਅੰਗ ਕੱਟ ਦਿੱਤਾ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ

ਪੁਲਸ ਨੇ ਕਿਹਾ ਕਿ ਸ਼ਾਹਿਦਾ ਨੇ ਖੁਦ ਸਾਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਉਸ ਨੇ ਆਪਣੇ ਸਾਬਕਾ ਪਤੀ ਦਾ ਲਿੰਗ ਕੱਟ ਦਿੱਤਾ ਹੈ ਅਤੇ ਇਹ ਉਸ ਦੇ ਘਰ ਵਿੱਚ ਪਿਆ ਹੈ। ਪੁਲਸ ਅਨੁਸਾਰ ਜਦੋਂ ਉਹ ਸ਼ਾਹਿਦਾ ਦੇ ਘਰ ਪਹੁੰਚੇ, ਤਾਂ ਆਮਿਰ ਬੇਹੋਸ਼ ਪਿਆ ਸੀ ਅਤੇ ਖੂਨ ਨਾਲ ਲੱਥਪੱਥ ਸੀ ਪਰ ਘਰ ਵਿੱਚ ਕੋਈ ਨਹੀਂ ਸੀ। ਜ਼ਖਮੀ ਵਿਅਕਤੀ ਨੂੰ ਰੈਸਕਿਊ 1122 ਵੱਲੋਂ ਸਰਕਾਰੀ ਹਸਪਤਾਲ ਗੁਜਰਾਂਵਾਲਾ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੀੜਤ ਦੇ ਭਰਾ ਜ਼ੁਬੈਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਸਤਰਾਹ ਪੁਲਸ ਨੇ ਪੀੜਤ ਦੀ ਸਾਬਕਾ ਪਤਨੀ ਸ਼ਾਹਿਦਾ ਵਿਰੁੱਧ ਪਾਕਿਸਤਾਨ ਦੰਡ ਸੰਹਿਤਾ ਦੀ ਧਾਰਾ 324, 334 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News