ਸਰਕਾਰ ਨੇ ਚੋਆਂ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਗੜ੍ਹਸ਼ੰਕਰ ਨੁਕਸਾਨ ਤੋਂ ਬਚ ਸਕਦਾ ਸੀ: ਨਿਮਿਸ਼ਾ ਮਹਿਤਾ

Thursday, Sep 04, 2025 - 03:27 PM (IST)

ਸਰਕਾਰ ਨੇ ਚੋਆਂ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਗੜ੍ਹਸ਼ੰਕਰ ਨੁਕਸਾਨ ਤੋਂ ਬਚ ਸਕਦਾ ਸੀ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਪਿੰਡ ਸਿੰਬਲੀ ਅਤੇ ਕੁਨੈਲ ਦਾ ਦੌਰਾ ਕਰਕੇ ਇਨ੍ਹਾਂ ਪਿੰਡਾਂ 'ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਨ੍ਹਾਂ ਦੋਵੇਂ ਪਿੰਡਾਂ ਵਿਚ ਪਾਣੀ ਦੀ ਮਾਰ ਪੈਣ ਦਾ ਮੁੱਖ ਕਾਰਨ ਚੋਆਂ ਦੀ ਸਫ਼ਾਈ ਨਾ ਹੋਣਾ ਹੈ।

ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਪਿੰਡ ਸਿੰਬਲੀ ਦੇ ਚੋਅ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਵੱਲੋਂ ਆਪ ਕੀਤਾ ਗਿਆ ਸੀ ਪਰ ਫਿਰ ਵੀ ਅਧਿਕਾਰੀਆਂ ਵੱਲੋਂ ਇਸ ਕੰਮ ਨੂੰ ਬੁਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ ਹੈ ਅਤੇ ਚੋਅ ਵਿਚੋਂ ਨੜੇ ਅਤੇ ਬੂਟੀ ਵੀ ਸਾਫ਼ ਨਹੀਂ ਕਰਵਾਈ ਗਈ, ਜਿਸ ਦੀ ਵਜ੍ਹਾ ਨਾਲ ਸਾਰੇ ਪਿੰਡ ਵਿਚ ਲੱਕ-ਲੱਕ ਪਾਣੀ ਫਿਰਦਾ ਰਿਹਾ।  ਇਸ ਪਾਣੀ ਨਾਲ ਲੋਕਾਂ ਦੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਗੰਦੇ ਪਾਣੀ ਕਰਕੇ ਲੋਕਾਂ ਨੂੰ ਚਮੜੀ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ।  ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸ ਨਾਲੇ 'ਤੇ ਬਣੀ ਲਾਜਰਪੁਰ ਵਾਲੀ ਪੁਲੀ ਦੀ ਹਾਲਤ ਕਾਫ਼ੀ ਖ਼ਸਤਾ ਹੈ, ਜਿਸ ਦਾ ਮੁੱਦਾ ਉਨ੍ਹਾਂ ਵੱਲੋਂ ਪਹਿਲਾਂ ਉਠਾਇਆ ਜਾ ਚੁੱਕਿਆ ਹੈ ਅਤੇ ਉਦੋਂ ਵੀ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਨੇ ਇਸ ਦੇ ਹੱਲ ਲਈ ਸਰਕਾਰੀ ਪੈਸਾ ਲਿਆ ਕੇ ਦੇਣ ਦੀ ਬਜਾਏ ਪਿੰਡ ਦੇ ਪ੍ਰਵਾਸੀਆਂ ਵੱਲੋਂ ਇਸ ਪੁਲੀ 'ਤੇ ਲਗਾਏ ਜਾਣ ਵਾਲੇ ਪੈਸੇ ਰਾਹੀਂ ਐਲਾਨ ਕਰਕੇ ਸਾਰ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਦੀ ਸਰਕਾਰ ਦਾ ਕੋਈ ਵੀ ਯੋਗਦਾਨ ਨਹੀਂ ਹੈ। 

ਇਹ ਵੀ ਪੜ੍ਹੋ: ਕਰ ਦਿਓ ਪਿੰਡਾਂ ਨੂੰ ਖਾਲੀ, DC ਵੱਲੋਂ ਹੁਕਮ ਜਾਰੀ, ਡਰਾਉਣ ਲੱਗਾ ਭਾਖੜਾ ਡੈਮ

ਨਿਮਿਸ਼ਾ ਮਹਿਤਾ ਨੇ ਪਿੰਡ ਕੁਨੈਲ ਵਿਚ ਨੁਕਸਾਨੀ ਸੜਕ ਦਾ ਜਾਇਜ਼ਾ ਲੈਂਦੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸੜਕ ਦੀ ਉਚਾਈ ਨਾ ਬਣਾਈ ਹੁੰਦੀ ਤਾਂ ਪਾਣੀ ਦੇ ਲਾਂਘੇ ਲਈ ਨੀਵੀਂ ਕਰਕੇ ਸੜਕ ਬਣਾਈ ਹੁੰਦੀ ਤਾਂ ਇਹ ਸੜਕ ਬਰਬਾਦ ਹੋਣ ਤੋਂ ਬਚ ਸਕਦੀ ਸੀ ਪਰ ਅਫ਼ਸਰਾਂ ਦੀ ਗਲਤ ਇੰਜੀਨੀਅਰਿੰਗ ਕਾਰਨ ਅੱਜ ਸੜਕ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੁਨੈਲ ਦਾ ਪਾਣੀ ਹੀ ਸੜਕ ਨੂੰ ਹੜਾ ਕੇ ਫਿਰ ਅੱਗੇ ਖੇਤਾਂ ਨੂੰ ਬਰਬਾਦ ਕਰਦਾ ਹੋਇਆ ਅਤੇ ਅੰਨਦਪੁਰ ਰੋਡ ਤੱਕ ਬਰਬਾਦ ਕੀਤੀ। 

ਇਹ ਵੀ ਪੜ੍ਹੋ: ਵਧੀਆਂ ਮੁਸ਼ਕਿਲਾਂ, ਮੁੜ ਗ੍ਰਿਫ਼ਤਾਰ ਹੋਏ MLA ਰਮਨ ਅਰੋੜਾ, ਜਾਣੋ ਕਾਰਨ

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਪੰਜਾਬ ਨੂੰ ਸੜਕਾਂ ਲਈ ਪੈਸਾ ਭੇਜਿਆ ਅਤੇ ਉਸੇ ਤਹਿਤ ਸਦਰਪੁਰ ਕੁਨੈਲ 18 ਫੁੱਟੀ ਰੋਡ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਸੀ ਪਰ ਆਪਣੀ ਗਲਤ ਕਾਰਗੁਜ਼ਾਰੀ ਨਾਲ ਪ੍ਰਸ਼ਾਸਨ ਅਤੇ ਸਰਕਾਰ ਇਹ ਪੈਸਾ ਬਰਬਾਦ ਕਰਕੇ ਦੱਸ ਰਹੀ ਹੈ।  ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੁਨੈਲ ਪਿੰਡ ਵੀ ਚੋਅ ਦੀ ਸਫ਼ਾਈ ਨਾ ਹੋਣ ਕਰਕੇ ਅਤੇ ਉਪਰ ਬੀਤ ਇਲਾਕੇ ਵਿਚ ਅਤੇ ਕੁਨੈਲ ਪਿੰਡ ਵਿਚ ਚੱਲੀ ਅੰਨ੍ਹੇਵਾਹ ਮਾਈਨਿੰਗ ਅਤੇ ਜੰਗਲ ਦੀ ਕਟਾਈ ਕਰੇ ਪਾਣੀ ਨੇ ਤੇਜ਼ ਰਫ਼ਤਾਰ ਨਾਲ ਆ ਕੇ ਇਲਾਕੇ ਨੂੰ ਬੂਰੀ ਮਾਰ ਮਾਰੀ ਹੈ। ਨਿਮਿਸ਼ਾ ਮਹਿਤਾ ਨੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਡਿਪਟੀ ਸਪੀਕਰ ਨੂੰ ਸਵਾਲ ਕੀਤਾ ਕਿ ਉਹ ਇਨ੍ਹਾਂ ਪਿੰਡਾਂ ਵਿਚ ਲੋਕਾਂ ਦੀ ਸਾਰ ਲੈਣ ਲਈ ਕਿਉਂ ਨਹੀਂ ਪਹੁੰਚ ਰਹੇ ਜਦਕਿ ਉਹ ਸੱਤਾ ਵਿਚ ਵੱਡੇ ਅਹੁਦੇ 'ਤੇ ਬੈਠੇ ਹਨ ਅਤੇ ਹੁਣ ਉਨ੍ਹਾਂ ਨੂੰ ਲੁਕਣ ਦੀ ਬਜਾਏ ਜਨਤਾ ਵਿਚ ਆ ਕੇ ਲੋਕਾਂ ਦੇ ਹੋਏ ਨੁਕਸਾਨ ਦੀ ਆਪਣੀ ਸਰਕਾਰ ਨੂੰ ਹੁਕਮ ਦੇ ਕੇ ਭਰਪਾਈ ਕਰਵਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਹੜ੍ਹਾਂ ਦੀ ਮਾਰ ਝਲ ਰਿਹਾ ਪੰਜਾਬ! ਕਰੀਬ 20 ਹਜ਼ਾਰ ਲੋਕ ਰੈਸਕਿਊ, ਹੁਣ ਤੱਕ 30 ਲੋਕਾਂ ਦੀ ਗਈ ਜਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News