ਬਿਹਾਰ ਦੇ ਵਪਾਰੀ ਵੱਲੋਂ ਗੈਸਟ ਹਾਊਸ ’ਚ ਫਾਹ ਲੈ ਕੇ ਖੁਦਕੁਸ਼ੀ

Monday, Aug 26, 2019 - 05:41 AM (IST)

ਬਿਹਾਰ ਦੇ ਵਪਾਰੀ ਵੱਲੋਂ ਗੈਸਟ ਹਾਊਸ ’ਚ ਫਾਹ ਲੈ ਕੇ ਖੁਦਕੁਸ਼ੀ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਿਟੀ ਅਧੀਨ ਆਉਂਦੇ ਇਕ ਗੈਸਟ ਹਾਊਸ ਵਿਚ ਬਿਹਾਰ ਤੋਂ ਵਪਾਰ ਦੇ ਸਿਲਸਿਲੇ ਵਿਚ ਹੁਸ਼ਿਆਰਪੁਰ ਆਏ ਮੁਹੰਮਦ ਸ਼ਾਹਨਵਾਜ਼ ਨੇ ਕਮਰੇ ਵਿਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਗੈਸਟ ਹਾਊਸ ਦੇ ਰਿਕਾਰਡ ਅਨੁਸਾਰ ਮ੍ਰਿਤਕ ਸ਼ਾਹਨਵਾਜ਼ 23 ਅਗਸਤ ਨੂੰ ਵਪਾਰ ਦੇ ਸਿਲਸਿਲੇ ਵਿਚ ਕਮਰੇ ਵਿਚ ਰੁਕਿਆ ਸੀ। 24 ਸਤੰਬਰ ਨੂੰ ਦੇਰ ਰਾਤ ਤੱਕ ਜਦੋਂ ਉਹ ਕਮਰੇ ਵਿਚੋਂ ਬਾਹਰ ਨਾ ਨਿਕਲਿਆ ਤਾਂ ਸੰਚਾਲਕ ਨੇ ਇਸ ਦੀ ਸੂਚਨਾ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪੰਚਨਾਮਾ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਬਰਾਮਦ ਪਛਾਣ ਪੱਤਰ ਅਤੇ ਫੋਨ ਨੰਬਰ ’ਤੇ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਦੇ ਹੁਸ਼ਿਆਰਪੁਰ ਪਹੁੰਚਣ ਅਤੇ ਬਿਆਨ ਦੇਣ ਉਪਰੰਤ ਹੀ ਪੁਲਸ ਇਸ ਮਾਮਲੇ ਵਿਚ ਅਗਲੀ ਕਾਰਵਾਈ ਕਰੇਗੀ।


author

Bharat Thapa

Content Editor

Related News