ਕੈਬਨਿਟ ਦੇ ਵੱਡੇ ਫੈਸਲੇ ਤੇ ਪੁਲਸ ਪ੍ਰਸ਼ਾਸਨ ''ਚ ਫੇਰਬਦਲ, ਜਾਣੋਂ ਅੱਜ ਦੀਆਂ ਟੌਪ-10 ਖਬਰਾਂ
Thursday, Feb 27, 2025 - 07:08 PM (IST)

ਜਲੰਧਰ - ਪੰਜਾਬ ਸਰਕਾਰ ਵੱਲੋਂ ਪੁਲਸ ਅਫ਼ਸਰਾਂ ਵਿਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਫਿਰ 2 ਡਿਪਟੀ ਕਮਿਸ਼ਨਰ ਸਮੇਤ 5 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਦਾ ਤਬਾਦਲਾ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਨਗਰ ਨਿਗਮ ਦੀ ਵਿੱਤੀ ਹਾਲਤ ਨੂੰ ਸੁਧਾਰਨ ਅਤੇ ਫ਼ਜ਼ੂਲ ਖ਼ਰਚਿਆਂ ਨੂੰ ਕੰਟਰੋਲ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਯੋਜਨਾ ਬਣਾਈ ਹੈ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਗਰੁੱਪ ਏ 'ਚ ਸ਼ਾਮਲ ਭਾਰਤੀ ਟੀਮ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਲਗਭਗ ਪੱਕੀ ਕਰ ਲਈ ਸੀ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਮੁਲਾਜ਼ਮਾਂ ਦੀਆਂ ਤਨਖਾਹਾਂ ਨਾਲ ਜੁੜੀ ਵੱਡੀ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਤਿਆਰੀ
ਨਗਰ ਨਿਗਮ ਦੀ ਵਿੱਤੀ ਹਾਲਤ ਨੂੰ ਸੁਧਾਰਨ ਅਤੇ ਫ਼ਜ਼ੂਲ ਖ਼ਰਚਿਆਂ ਨੂੰ ਕੰਟਰੋਲ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਯੋਜਨਾ ਬਣਾਈ ਹੈ। ਇਸ ਤਹਿਤ ਨਗਰ ਨਿਗਮ ਜਲਦ ਪ੍ਰਸ਼ਾਸਨ ਨੂੰ ਇਕ ਰਿਪੋਰਟ ਬਣਾਉਣ ਦਾ ਠੇਕਾ ਦੇਵੇਗਾ, ਜਿਸ ਵਿਚ ਨਗਰ ਨਿਗਮ ਦਾ ਪੈਸਾ ਕਿੱਥੇ ਅਤੇ ਕਿਵੇਂ ਖ਼ਰਚ ਹੋ ਰਿਹਾ ਹੈ, ਬੇਲੋੜੇ ਖ਼ਰਚਿਆਂ ਦੀ ਪਛਾਣ ਅਤੇ ਕਟੌਤੀ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਸਹਿਤ ਦੱਸੀਆਂ ਜਾਣਗੀਆਂ। ਨਿਗਮ ਕੋਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ। ਇਸ ਦੇ ਨਾਲ ਹੀ ਭਵਿੱਖ ’ਚ ਵਿੱਤੀ ਸੰਕਟ ਤੋਂ ਬਚਣ ਲਈ ਫ਼ਜ਼ੂਲ ਖ਼ਰਚਿਆਂ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਮੁਲਾਜ਼ਮਾਂ ਦੀਆਂ ਤਨਖਾਹਾਂ ਨਾਲ ਜੁੜੀ ਵੱਡੀ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਤਿਆਰੀ
2. ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਡਾਕਟਰਾਂ ਲਈ ਨਵੇਂ ਹੁਕਮ ਜਾਰੀ
ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ। ਇਸ ਦੌਰਾਨ ਕੈਬਨਿਟ ਵੱਲੋਂ ਕਈ ਅਹਿਮ ਫ਼ੈਸਲੇ ਲਏ ਗਏ। ਇਸੇ ਤਹਿਤ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 2004 ਵਿਚ ਵੀ ਸੋਧ ਕੀਤੀ ਗਈ ਹੈ। ਇਸ ਤਹਿਤ ਹੁਣ ਮੌਤ ਸਰਟੀਫ਼ਿਕੇਟ ਦੇ ਵਿਚ ਡਾਕਟਰ ਵੱਲੋਂ ਵਿਅਕਤੀ ਦੀ ਮੌਤ ਦਾ ਕਾਰਨ ਲਿਖਣਾ ਵੀ ਲਾਜ਼ਮੀ ਹੋਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਡਾਕਟਰਾਂ ਲਈ ਨਵੇਂ ਹੁਕਮ ਜਾਰੀ
3. ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ
ਪੰਜਾਬ ਕੈਬਨਿਟ ਵੱਲੋਂ ਸੂਬੇ ਦੀ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵਾਰ ਫ਼ਿਰ ਦੁਬਾਰਾ ਈ-ਟੈਂਡਰਿੰਗ ਕੀਤੀ ਜਾਵੇਗੀ। ਇਸ ਵਾਰ ਆਬਕਾਰੀ ਨੀਤੀ ਤੋਂ ਮਾਲੀਏ ਦਾ ਟੀਚਾ ਵਧਾ ਕੇ 11 ਹਜ਼ਾਰ 20 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ
4. ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 2 DC ਸਣੇ 5 IAS ਤੇ 1 PCS ਦਾ ਤਬਾਦਲਾ
ਪੰਜਾਬ ਸਰਕਾਰ ਵੱਲੋਂ ਪੁਲਸ ਅਫ਼ਸਰਾਂ ਵਿਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਫਿਰ 2 ਡਿਪਟੀ ਕਮਿਸ਼ਨਰ ਸਮੇਤ 5 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਦਾ ਤਬਾਦਲਾ ਕੀਤਾ ਗਿਆ ਹੈ। ਤਬਾਦਲੇ ਦੀ ਕਾਪੀ ਵੀ ਬਕਾਇਦਾ ਜਾਰੀ ਕਰ ਦਿੱਤੀ ਹੈ। ਹੁਕਮਾਂ ਅਨੁਸਾਰ ਵਿਸ਼ੇਸ਼ ਸਾਰੰਗਲ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਦਾ ਵਾਧੂ ਚਾਰਜ, ਸੰਦੀਪ ਕੁਮਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦਾ ਵਾਧੂ ਚਾਰਜ ਅਤੇ ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ, ਖਾਣਾ ਅਤੇ ਭੂ-ਵਿਗਿਆਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 2 DC ਸਣੇ 5 IAS ਤੇ 1 PCS ਦਾ ਤਬਾਦਲਾ
5. ਪੰਜਾਬ ਪੁਲਸ ਦਾ ਐਕਸ਼ਨ! ਇਲਾਕਾ ਸੀਲ ਕਰਨ ਮਗਰੋਂ ਕੀਤੀ ਵੱਡੀ ਕਾਰਵਾਈ (ਵੀਡੀਓ)
ਪੰਜਾਬ ਸਰਕਾਰ ਵੱਲੋਂ WAR ON DRUGS ਦੇ ਤਹਿਤ ਬੁਲਡੋਜ਼ਰ ਐਕਸ਼ਨ ਜਾਰੀ ਹੈ। ਇਸ ਤਹਿਤ ਹੁਣ ਪਟਿਆਲਾ ਦੇ ਨਸ਼ਾ ਤਸਕਰਾਂ ਦਾ ਘਰ ਢਹਿ-ਢੇਰੀ ਕਰ ਦਿੱਤਾ ਗਿਆ ਹੈ। ਇਹ ਘਰ 2 ਭੈਣਾਂ ਦਾ ਸੀ, ਜੋ ਕਿ ਨਸ਼ਾ ਤਸਕਰੀ ਦਾ ਕੰਮ ਕਰਦੀਆਂ ਸਨ। ਜਾਣਕਾਰੀ ਮੁਤਾਬਕ ਪਟਿਆਲਾ ਪੁਲਸ ਵੱਲੋਂ ਐੱਸ.ਐੱਸ.ਪੀ. ਨਾਨਕ ਸਿੰਘ ਦੀ ਅਗਵਾਈ ਵਿਚ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਡੀ.ਐੱਸ.ਪੀ ਰੈਂਕ ਦੇ ਅਧਿਕਾਰੀ, 2 ਥਾਣਿਆਂ ਦੇ SHO ਸਮੇਤ ਭਾਰੀ ਫ਼ੋਰਸ ਤਾਇਨਾਤ ਹੈ। ਪੁਲਸ ਵੱਲੋਂ ਇਲਾਕੇ ਨੂੰ ਸੀਲ ਕਰਨ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਪੁਲਸ ਦਾ ਐਕਸ਼ਨ! ਇਲਾਕਾ ਸੀਲ ਕਰਨ ਮਗਰੋਂ ਕੀਤੀ ਵੱਡੀ ਕਾਰਵਾਈ (ਵੀਡੀਓ)
6. ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇਕ ਪਿੰਡ 'ਚ ਅਣਪਛਾਤੇ ਹਮਲਾਵਰਾਂ ਨੇ ਇਕ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਰਖੌਦਾ ਥਾਣੇ ਦੇ ਮੁਖੀ ਬੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ 40 ਸਾਲਾ ਪਹਿਲਵਾਨ ਰਾਕੇਸ਼ ਕੁੰਡਲ ਪਿੰਡ ਵਿਚ ਕੁਸ਼ਤੀ ਮੁਕਾਬਲਾ ਵੇਖਣ ਆਇਆ ਸੀ, ਤਾਂ ਸ਼ਾਮ ਦੇ ਸਮੇਂ ਇਹ ਘਟਨਾ ਵਾਪਰੀ। ਥਾਣਾ ਮੁਖੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੋਹਾਟੀ ਪਿੰਡ ਵਿਚ ਅਖਾੜੇ ਦਾ ਸੰਚਾਲਨ ਕਰ ਰਿਹਾ ਸੀ। ਵਾਰਦਾਤ ਮਗਰੋਂ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਖਰਖੌਦਾ ਹਸਪਤਾਲ ਭੇਜ ਦਿੱਤਾ, ਜਿੱਥੇ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ
7. ਅਮਰੀਕਾ ’ਚ ਭਾਰਤੀ ਵਿਦਿਆਰਥਣ ਨਾਲ ਵਾਪਰਿਆ ਹਾਦਸਾ, ਮਾਪਿਆਂ ਦਾ ਹੋਇਆ ਬੁਰਾ ਹਾਲ
ਬੀਤੇ ਦਿਨੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਹੋਏ ਇਕ ਸੜਕ ਹਾਦਸੇ ਤੋਂ ਬਾਅਦ ਇਕ ਭਾਰਤੀ ਵਿਦਿਆਰਥਣ ਨੀਲਮ ਸ਼ਿੰਦੇ (35) ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਜਿਸ ਕਾਰ ’ਚ ਉਹ ਸਫ਼ਰ ਕਰ ਰਹੀ ਸੀ, ਉਹ ਇਸ ਮਹੀਨੇ ਦੀ 14 ਤਰੀਕ ਨੂੰ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਦੋਂ ਤੋਂ ਉਹ ਆਈ.ਸੀ.ਯੂ. ’ਚ ਹੈ। ਅਜਿਹੀਆਂ ਖ਼ਬਰਾਂ ਹਨ ਕਿ ਉਹ ਇਸ ਸਮੇਂ ਕੋਮਾ ’ਚ ਦਾਖਲ ਹੈ। ਵਿਦਿਆਰਥਣ ਨੀਲਮ ਸ਼ਿੰਦੇ ਜੋ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਮਹਾਰਾਸ਼ਟਰ ਲੋਕ ਸਭਾ ਮੈਂਬਰ ਸੁਪ੍ਰੀਆ ਸੁਲੇ ਨੇ ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮਾਪਿਆਂ ਨੂੰ ਉਨ੍ਹਾਂ ਦੀ ਧੀ ਨੂੰ ਦੇਖਣ ਲਈ ਐਮਰਜੈਂਸੀ ਵੀਜ਼ਾ ਦਿੱਤਾ ਜਾਵੇ। ਇਸ ਹੱਦ ਤੱਕ, ਐਕਸ ਨੇ ਟਵਿੱਟਰ ਰਾਹੀਂ ਅਪੀਲ ਕੀਤੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਅਮਰੀਕਾ ’ਚ ਭਾਰਤੀ ਵਿਦਿਆਰਥਣ ਨਾਲ ਵਾਪਰਿਆ ਹਾਦਸਾ, ਮਾਪਿਆਂ ਦਾ ਹੋਇਆ ਬੁਰਾ ਹਾਲ
8. UPI 'ਚ ਨਵੇਂ ਫੀਚਰ, ਮਿਉਚੁਅਲ ਫੰਡ ਸਮੇਤ ਦੇਸ਼ ਭਰ 'ਚ 1 ਮਾਰਚ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ
ਮਾਰਚ 2025 ਦੀ ਸ਼ੁਰੂਆਤ ਨਾਲ ਦੇਸ਼ ਭਰ 'ਚ ਕਈ ਮਹੱਤਵਪੂਰਨ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਅਤੇ ਰੋਜ਼ਾਨਾ ਜ਼ਿੰਦਗੀ 'ਤੇ ਪੈ ਸਕਦਾ ਹੈ। ਇਹ ਬਦਲਾਅ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੀਮੇ ਦੇ ਪ੍ਰੀਮੀਅਮ ਭੁਗਤਾਨਾਂ, ਮਿਉਚੁਅਲ ਫੰਡ ਨਾਮਜ਼ਦ ਨਿਯਮਾਂ ਅਤੇ ਬੈਂਕ ਛੁੱਟੀਆਂ ਤੱਕ ਹਨ। ਆਓ ਜਾਣਦੇ ਹਾਂ ਇਨ੍ਹਾਂ ਵੱਡੀਆਂ ਤਬਦੀਲੀਆਂ ਬਾਰੇ ਜੋ 1 ਮਾਰਚ ਤੋਂ ਲਾਗੂ ਹੋਣਗੀਆਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - UPI 'ਚ ਨਵੇਂ ਫੀਚਰ, ਮਿਉਚੁਅਲ ਫੰਡ ਸਮੇਤ ਦੇਸ਼ ਭਰ 'ਚ 1 ਮਾਰਚ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ
9. Champions Trophy: ਰੋਹਿਤ ਸ਼ਰਮਾ ਜ਼ਖ਼ਮੀ, ਗਿੱਲ ਵੀ ਅਨਫਿੱਟ! ਹੁਣ ਕੌਣ ਕਰੇਗਾ ਕਪਤਾਨੀ?
ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਗਰੁੱਪ ਏ 'ਚ ਸ਼ਾਮਲ ਭਾਰਤੀ ਟੀਮ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਲਗਭਗ ਪੱਕੀ ਕਰ ਲਈ ਸੀ। ਜਦੋਂਕਿ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ, ਤਾਂ ਉਸ ਨੇ ਖੁਦ ਦੇ ਨਾਲ-ਨਾਲ ਟੀਮ ਇੰਡੀਆ ਦੀ ਚੋਟੀ ਦੇ 4 ਦੀ ਟਿਕਟ ਪੱਕੀ ਕਰ ਲਈ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ 2 ਮਾਰਚ ਨੂੰ ਦੁਬਈ 'ਚ ਹੋਣਾ ਹੈ। ਜੋ ਵੀ ਇਸ ਮੈਚ ਦਾ ਜੇਤੂ ਰਹੇਗਾ, ਉਹ ਅੰਕ ਸੂਚੀ ਵਿਚ ਆਪਣੇ ਗਰੁੱਪ ਵਿਚ ਸਿਖਰ 'ਤੇ ਰਹੇਗਾ ਅਤੇ ਸੈਮੀਫਾਈਨਲ ਵਿਚ ਉਸ ਦਾ ਸਾਹਮਣਾ ਗਰੁੱਪ ਬੀ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - Champions Trophy: ਰੋਹਿਤ ਸ਼ਰਮਾ ਜ਼ਖ਼ਮੀ, ਗਿੱਲ ਵੀ ਅਨਫਿੱਟ! ਹੁਣ ਕੌਣ ਕਰੇਗਾ ਕਪਤਾਨੀ?
10. ਘਰ 'ਚ ਪਤਨੀ ਸਣੇ ਮ੍ਰਿਤਕ ਮਿਲੇ ਆਸਕਰ ਜੇਤੂ, ਅਦਾਕਾਰ, ਕੁੱਤੇ ਦੀ ਵੀ ਮਿਲੀ Dead Body
ਮਸ਼ਹੂਰ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਬੈਟਸੀ ਅਰਾਕਾਵਾ ਆਪਣੇ ਘਰ 'ਚ ਮ੍ਰਿਤਕ ਪਾਏ ਗਏ। ਆਸਕਰ ਜੇਤੂ ਅਦਾਕਾਰ ਦਾ ਪਾਲਤੂ ਕੁੱਤਾ ਵੀ ਮ੍ਰਿਤਕ ਪਾਇਆ ਗਿਆ। ਇਹ ਅਦਾਕਾਰ 95 ਸਾਲਾਂ ਦਾ ਸੀ। ਅਦਾਕਾਰ ਦੇ ਪਰਿਵਾਰ ਬਾਰੇ ਇਹ ਦੁਖਦਾਈ ਖ਼ਬਰ ਸੁਣ ਕੇ ਪ੍ਰਸ਼ੰਸਕ ਵੀ ਚਿੰਤਤ ਹੋ ਗਏ ਹਨ। ਹਾਲਾਂਕਿ, ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।ਸਕਾਈ ਨਿਊਜ਼ ਦੇ ਅਨੁਸਾਰ, ਬਜ਼ੁਰਗ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਬੈਟਸੀ ਅਰਾਕਾਵਾ ਵੀਰਵਾਰ ਨੂੰ ਨਿਊ ਮੈਕਸੀਕੋ ਦੇ ਸਾਂਤਾ ਫੇ ਸਥਿਤ ਘਰ 'ਚ ਮ੍ਰਿਤਕ ਪਾਏ ਗਏ। ਪੁਲਸ ਨੇ ਕਿਹਾ, “ਸ਼ੁਰੂਆਤੀ ਜਾਂਚ 'ਚ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਦੇ ਸੰਕੇਤ ਨਹੀਂ ਮਿਲੇ ਹਨ। ਹਾਲਾਂਕਿ, ਮੌਤ ਦਾ ਸਹੀ ਕਾਰਨ ਇਸ ਸਮੇਂ ਪਤਾ ਨਹੀਂ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਘਰ 'ਚ ਪਤਨੀ ਸਣੇ ਮ੍ਰਿਤਕ ਮਿਲੇ ਆਸਕਰ ਜੇਤੂ, ਅਦਾਕਾਰ, ਕੁੱਤੇ ਦੀ ਵੀ ਮਿਲੀ Dead Body