ਜਲੰਧਰ ''ਚ ਗੁੰਡਾਗਰਦੀ, ਗੁਰਦੁਆਰੇ ਦੇ ਪ੍ਰਧਾਨ ਦੇ ਘਰ ’ਤੇ ਵਰ੍ਹਾਈਆਂ ਇੱਟਾਂ, ਗੱਡੀਆਂ ਦੇ ਭੰਨੇ ਸ਼ੀਸ਼ੇ
Sunday, Mar 09, 2025 - 04:00 PM (IST)

ਜਲੰਧਰ (ਸ਼ੋਰੀ)–ਜਲੰਧਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਦਰਅਸਲ ਨਿਊ ਮਾਡਲ ਹਾਊਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਮੇਜਰ ਸਿੰਘ ਦੇ ਭਰਾ ਅਮਰਜੀਤ ਸਿੰਘ ਮਿੱਠਾ, ਜਿਹੜੇ ਕਿ ਮਾਡਲ ਹਾਊਸ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਵੀ ਹਨ, ਦੇ ਘਰ ’ਤੇ ਕੁਝ ਲੋਕਾਂ ਨੇ ਇੱਟਾਂ ਵਰ੍ਹਾਉਂਦੇ ਹੋਏ ਘਰ ਦੇ ਬਾਹਰ ਖੜ੍ਹੀਆਂ 2 ਗੱਡੀਆਂ ਦੇ ਸ਼ੀਸ਼ੇ ਤੋੜਨ ਦੇ ਨਾਲ ਹੀ ਘਰ ਦੇ ਅੰਦਰ ਦਾਖ਼ਲ ਹੋ ਕੇ ਖੜ੍ਹੀ ਕਾਰ ਦੇ ਵੀ ਸ਼ੀਸ਼ੇ ਤੋੜ ਦਿੱਤੇ। ਹਮਲਾਵਰ ਘਰ ਦੇ ਅੰਦਰ ਦਾਖ਼ਲ ਹੋਣ ਲਈ ਦਰਵਾਜ਼ਾ ਵੀ ਤੋੜਦੇ ਰਹੇ ਪਰ ਉਹ ਕਾਮਯਾਬ ਨਾ ਹੋ ਸਕੇ। ਦੋਸ਼ ਹੈ ਕਿ ਮੌਕੇ ’ਤੇ ਪੀ. ਸੀ. ਆਰ. ਦੀ ਟੀਮ ਲੇਟ ਪਹੁੰਚੀ ਅਤੇ ਉਨ੍ਹਾਂ ਦੀ ਲਾਪ੍ਰਵਾਹੀ ਨਾਲ ਹਮਲਾਵਰਾਂ ਦੇ ਹੌਸਲੇ ਹੋਰ ਬੁਲੰਦ ਹੋਏ।
ਇਹ ਵੀ ਪੜ੍ਹੋ : ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਦੇ ਮਾਮਲੇ 'ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
ਜਾਣਕਾਰੀ ਦਿੰਦੇ ਸਾਬਕਾ ਕਾਂਗਰਸੀ ਅਤੇ ਮੌਜੂਦਾ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਮਕਾਨ ਨੰਬਰ 501 ਨਿਊ ਮਾਡਲ ਹਾਊਸ ਵਿਚ ਰਹਿੰਦੇ ਹਨ। ਉਨ੍ਹਾਂ ਦਾ ਬੇਟਾ ਰਾਜਾ ਮੋਬਾਈਲ ਹਾਊਸ ਦੇ ਨਾਂ ਨਾਲ ਮਾਡਲ ਹਾਊਸ ਵਿਚ ਦੁਕਾਨ ਚਲਾਉਂਦਾ ਹੈ। ਬੀਤੀ ਰਾਤ ਲਗਭਗ 10.30 ਵਜੇ ਕੁਝ ਨੌਜਵਾਨ ਨਸ਼ੇ ਵਿਚ ਧੁੱਤ ਉਨ੍ਹਾਂ ਦੇ ਘਰ ਦੇ ਬਾਹਰ ਆਪਸ ਵਿਚ ਵਿਵਾਦ ਕਰਦਿਆਂ ਗਾਲੀ-ਗਲੋਚ ਕਰ ਰਹੇ ਸਨ। ਪਰਿਵਾਰਕ ਮੈਂਬਰ ਘਰ ਦੀ ਛੱਤ ’ਤੇ ਸੈਰ ਕਰ ਰਹੇ ਸਨ। ਉਨ੍ਹਾਂ ਨੌਜਵਾਨਾਂ ਨੂੰ ਗਾਲੀ-ਗਲੋਚ ਕਰਨ ਤੋਂ ਰੋਕਿਆ ਤਾਂ ਉਹ ਚਲੇ ਗਏ ਅਤੇ ਬੀਤੀ ਰਾਤ ਲਗਭਗ 12.30 ਵਜੇ ਦੋਬਾਰਾ ਆਏ ਅਤੇ ਉਨ੍ਹਾਂ ਦੇ ਘਰ ’ਤੇ ਇੱਟਾਂ ਵਰ੍ਹਾਉਣ ਲੱਗੇ। ਹਮਲਾਵਰ ਗੇਟ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰਨ ਦੀ ਫਿਰਾਕ ਵਿਚ ਸਨ। ਇਸੇ ਵਿਚਕਾਰ ਉਨ੍ਹਾਂ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਿਦੱਤੀ ਤਾਂ ਪੀ. ਸੀ. ਆਰ. ਮੁਲਾਜ਼ਮ ਲੇਟ ਆਏ।
ਇਹ ਵੀ ਪੜ੍ਹੋ : ਤਖ਼ਤਾਂ ਦੇ ਜਥੇਦਾਰਾਂ ਨੂੰ ਫ਼ਾਰਗ ਕਰਨ ਨੂੰ ਲੈ ਕੇ ਦਲ ਖ਼ਾਲਸਾ ਦਾ ਵੱਡਾ ਬਿਆਨ
ਮੇਜਰ ਸਿੰਘ ਨੇ ਦੋਸ਼ ਲਾਇਆ ਕਿ ਪੀ. ਸੀ. ਆਰ. ਟੀਮ ਦੇ ਮੌਕੇ ’ਤੇ ਆਉਣ ਦੇ ਬਾਵਜੂਦ ਹਮਲਾਵਰ ਆਪਣੀ ਕਾਰ ਵਿਚ ਗਲੀ ਦੇ ਚੱਕਰ ਲਾਉਣ ਲੱਗੇ ਅਤੇ ਪੀ. ਸੀ. ਆਰ. ਵਿਚ ਤਾਇਨਾਤ ਪੁਲਸ ਮੁਲਾਜ਼ਮ ਹਮਲਾਵਰਾਂ ਨੂੰ ਕਾਬੂ ਕਰਨ ਗਏ ਪਰ ਵਾਪਸ ਹੀ ਨਹੀਂ ਮੁੜੇ। ਇਸ ਤੋਂ ਬਾਅਦ ਹਮਲਾਵਰ ਘਰ ਦੇ ਨੇੜੇ ਹੀ ਸ਼ਹਿਨਾਈ ਪੈਲੇਸ ਰੋਡ ’ਤੇ ਦੋਬਾਰਾ ਜਮ੍ਹਾ ਹੋਣ ਲੱਗੇ। ਇਸੇ ਵਿਚਕਾਰ ਨਾਈਟ ਡੋਮੀਨੇਸ਼ਨ ਵਿਚ ਤਾਇਨਾਤ ਥਾਣਾ ਕੈਂਟ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਆਏ ਅਤੇ ਹਮਲਾਵਰਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਕਾਬੂ ਕੀਤਾ। 3 ਹਮਲਾਵਰ ਪੁਲਸ ਨੇ ਕਾਬੂ ਕਰ ਕੇ ਥਾਣਾ ਭਾਰਗੋ ਕੈਂਪ ਦੀ ਪੁਲਸ ਦੇ ਹਵਾਲੇ ਕਰ ਦਿੱਤੇ। ਮੇਜਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਪੀ. ਸੀ. ਆਰ. ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਲਾਪ੍ਰਵਾਹੀ ਕਾਰਨ ਵੱਡੀ ਘਟਨਾ ਵੀ ਵਾਪਰ ਸਕਦੀ ਸੀ। ਕਾਬੂ ਮੁਲਜ਼ਮਾਂ ਦੀ ਪਛਾਣ ਯੋਗੇਸ਼ ਸ਼ਰਮਾ ਪੁੱਤਰ ਗਣੇਸ਼ ਸ਼ਰਮਾ ਨਿਵਾਸੀ ਨਿਊ ਦਸਮੇਸ਼ ਨਗਰ, ਮੋਹਿਤ ਪੁੱਤਰ ਬਲਜੀਤ ਕੁਮਾਰ ਨਿਵਾਸੀ ਮਕਾਨ ਨੰਬਰ 32 ਨਿਊ ਗੀਤਾ ਕਾਲੋਨੀ ਅਤੇ ਮੁਕੇਸ਼ ਪੁੱਤਰ ਰਾਮ ਪ੍ਰਕਾਸ਼ ਨਿਵਾਸੀ ਨਿਊ ਦਸਮੇਸ਼ ਨਗਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਸਿੰਘਮ ਸਟਾਈਲ ਦਿਸੇ ਐੱਸ. ਐੱਚ. ਓ. ਕੈਂਟ ਹਰਿੰਦਰ ਸਿੰਘ, ਕਾਬੂ ਕੀਤੇ ਤਿੰਨੋਂ ਬਦਮਾਸ਼
ਸੀ. ਸੀ. ਟੀ. ਵੀ. ਫੁਟੇਜ ਵਿਚ ਬਦਮਾਸ਼ਾਂ ਵੱਲੋਂ ਸੜਕ ਤੋਂ ਪੁਲਸ ਬੈਰੀਕੇਡ ਹੀ ਚੁੱਕ ਲਿਆ ਗਿਆ ਅਤੇ ਉਹ ਉਕਤ ਬੈਰੀਕੇਡ ਚੁੱਕ ਕੇ ਘਰ ਦੇ ਅੰਦਰ ਦਾਖਲ ਹੋ ਕੇ ਕਾਰ ਦੇ ਸ਼ੀਸ਼ੇ ਤੋੜਦੇ ਸ਼ਰੇਆਮ ਗਾਲੀ-ਗਲੋਚ ਅਤੇ ਦੰਗਾ ਕਰਦੇ ਦਿਖਾਈ ਦੇ ਰਹੇ ਸਨ। ਨਾਈਟ ਡੋਮੀਨੇਸ਼ਨ ਦੌਰਾਨ ਥਾਣਾ ਕੈਂਟ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਸਰਕਾਰੀ ਗੱਡੀ ਬਦਮਾਸ਼ਾਂ ਦੇ ਪਿੱਛੇ ਲਾ ਕੇ ਕਾਫੀ ਭੱਜ-ਦੌੜ ਕੇ 3 ਬਦਮਾਸ਼ਾਂ ਨੂੰ ਕਾਬੂ ਕੀਤਾ। ਜ਼ਿਕਰਯੋਗ ਹੈ ਕਿ ਜਲੰਧਰ ਵਿਚ ਬਦਮਾਸ਼ਾਂ ਦਾ ਐਨਕਾਊਂਟਰ ਸਭ ਤੋਂ ਪਹਿਲਾਂ ਕਰਨ ਵਾਲੇ ਹਰਿੰਦਰ ਸਿੰਘ ਹੀ ਹਨ ਅਤੇ ਉਨ੍ਹਾਂ ਨੂੰ ਲੋਕ ਸਿੰਘਮ ਦੇ ਨਾਂ ਨਾਲ ਵੀ ਜਾਣਦੇ ਹਨ। ਉਥੇ ਹੀ, ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਤਸਵੀਰਾਂ ਵਿਚ ਸਾਫ਼ ਵੇਖਿਆ ਜਾ ਸਕਦਾ ਸੀ ਕਿ ਹਮਲਾਵਰਾਂ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਅਤੇ ਡੰਡੇ ਤਕ ਸਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਦੀ ਰਵਨੀਤ ਬਿੱਟੂ ਸਦਕਾ ਮੰਗ ਹੋਈ ਪੂਰੀ, ਰੇਲਵੇ ਸਟੇਸ਼ਨ ਦਾ ਪੰਜਾਬੀ ’ਚ ਲਿਖਿਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e