ਇਸਤਰੀ ਅਕਾਲੀ ਦਲ ਸੂਬੇ ਭਰ ''ਚ 16 ਤੋਂ 21 ਜੁਲਾਈ ਤੱਕ ਨਿੰਮ ਦੇ ਬੂਟੇ  ਲਾਵੇਗਾ: ਬੀਬੀ ਜਗੀਰ ਕੌਰ

07/14/2020 1:44:13 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਇਸਤਰੀ ਅਕਾਲੀ ਦਲ ਨੇ ਪ੍ਰਣ ਕੀਤਾ ਹੈ ਕਿ ਉਹ ਸੂਬੇ 'ਚ ਜੰਗਲਾਤ ਦੇ ਘਟ ਰਹੇ ਰਕਬੇ ਦੇ ਕ੍ਰਮ ਨੂੰ ਬਦਲਣ ਲਈ ਦ੍ਰਿੜ ਸੰਕਲਪ ਹੈ ਅਤੇ 16 ਤੋਂ 21 ਜੁਲਾਈ ਤੱਕ ਦੇਸੀ ਬੂਟੇ ਜਿਨ੍ਹਾਂ 'ਚ 'ਨਿੰਮ' ਸ਼ਾਮਲ ਹੈ, ਕਿਸੇ ਵੀ ਪਾਰਕ, ਸਕੂਲ ਘਰ ਜਾਂ ਹੋਰ ਕਿਸੇ ਆਲੇ ਦੁਆਲੇ ਦੀ ਥਾਂ ਲਗਾਵੇਗੀ। ਇਹ ਜਾਣਕਾਰੀ ਇਸਤਰੀ ਅਕਾਲੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਤੀ। ਇਸਤਰੀ ਅਕਾਲੀ ਦੀ 21 ਮੈਂਬਰੀ ਸਲਾਹਕਾਰ ਕਮੇਟੀ ਵੱਲੋਂ ਸਰਬਸੰਮਤੀ ਨਾਲ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਹਰ ਮੈਂਬਰ ਇਕ-ਇਕ ਪਾਰਕ, ਸਕੂਲ, ਘਰ ਜਾਂ ਹੋਰ ਆਲੇ-ਦੁਆਲੇ ਦੀ ਕਿਸੇ ਵੀ ਥਾਂ 'ਤੇ ਨਿੰਮ ਦੇ 5 ਬੂਟੇ ਲਗਾਏਗਾ ਤਾਂ ਕਿ ਵਾਤਾਵਰਣ 'ਚ ਸੁਧਾਰ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸਲਾਹਕਾਰ ਕਮੇਟੀ ਜਿਸ ਦੀ ਮੀਟਿੰਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਹੋਈ ਨੇ ਫੈਸਲਾ ਕੀਤਾ ਕਿ ਹਰ ਜ਼ਿਲਾ ਹੈਡਕੁਆਰਟਰ 'ਤੇ ਇਸਤਰੀਵਿੰਗ ਦਾ ਦਫ਼ਤਰ ਹੋਵੇਗਾ ਅਤੇ ਸਵੈ ਸਹਾਇਤਾ ਗਰੁੱਪ (ਐੱਸ. ਐੱਚ. ਜੀ) ਦਾ ਗਠਨ ਕੋਆਰਡੀਨੇਟਰ ਦੀ ਅਗਵਾਈ ਹੇਠ ਕੀਤਾ ਜਾਵੇਗਾ ਤਾਂ ਜੋ ਸੂਬੇ ਵਿਚ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਉਪਬੱਲਧ ਸਕੀਮਾਂ, ਘੱਟ ਗਿਣਤੀਆਂ ਲਈ ਸਕੀਮਾਂ, ਨੰਨੀ ਛਾਂ ਆਦਿ ਦੀ ਖੁਲ ਦਿਲੀ ਨਾਲ ਹਮਾਇਤ ਕੀਤੀ ਜਾ ਸਕੇ ਤਾਂ ਕਿ ਮਹਿਲਾਵਾਂ ਨੂੰ ਆਪਣੇ ਆਰਥਿਕ ਰੁਤਬੇ 'ਚ ਸੁਧਾਰ ਲਿਆਉਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਸੂਬੇ 'ਚ ਮਹਿਲਾਵਾਂ ਦਾ ਜੀਵਨ ਪੱਧਰ ਸੁਧਾਰਨ ਲਈ ਸਾਰੀਆਂ ਸਕੀਮਾਂ ਦਾ ਲਾਭ ਉਨ੍ਹਾਂ ਨੂੰ ਦਿੱਤਾ ਜਾਵੇਗਾ।

ਬੀਬੀ ਜਗੀਰ ਕੌਰ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਇਸਤਰੀ ਅਕਾਲੀ ਦੀ ਸਲਾਹਕਾਰ ਕਮੇਟੀ ਪਾਰਟੀ ਨੂੰ ਨਵੇਂ ਸਿਰੇ ਤੋਂ ਖੜਾ ਕਰਨ 'ਚ ਅਹਿਮ ਭੂਮਿਕਾ ਅਦਾ ਕਰੇਗੀ ਅਤੇ ਸੂਬੇ ਦੇ ਨਾਗਰਿਕਾਂ ਦੇ ਜੀਵਨ ਪੱਧਰ 'ਚ ਸੁਧਾਰ ਲਿਆਉਣ ਵਾਸਤੇ ਟੀਚੇ ਹਾਸਲ ਕਰਨ ਲਈ ਪੇਸੇਵਾਰਾਨਾ ਪਹੁੰਚ ਅਪਣਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਕੋਆਰਡੀਨੇਟਰ ਅਤੇ ਸਵੈ ਸਹਾਇੱਛਾ ਗਰੁਪ ਪੰਜਾਬ ਅਤੇ ਹਰਿਆਣਾ ਵਿਚ ਕੰਮ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਲਾਗੂ ਕਰਨ ਵਾਸਤੇ ਢੁਕਵੇਂ ਸਮੇਂ 'ਤੇ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਉਹ ਸਭਿਆਚਾਰ 'ਤੇ ਵੀ ਕਰ ਰਹੇ ਹਨ ਅਤੇ ਉਹ ਸਾਰੀ ਇਸਤਰੀ ਅਕਾਲੀ ਦਲ ਜੋਸ਼ ਭਰ ਦੇਣਗੇ ਅਤੇ ਛੇਤੀ ਹੀ ਸੂਬੇ ਦੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਸੂਬੇ ਦੀਆਂ ਜਨਾਨੀਆਂ ਨੂੰ ਉਨ੍ਹਾਂ ਕਿਹਾ ਕਿ ਉਹ ਧਰਤੀ 'ਤੇ ਇਕ ਬੂਟਾ ਜ਼ਰੂਰ ਲਗਾਉਣ ਕਿਉਂਕਿ ਇਨ੍ਹਾਂ ਦੀ ਪਰਵਰਿਸ਼ 'ਚ ਜਨਾਨੀਆਂ ਦਾ ਅਹਿਮ ਰੋਲ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਇਸ ਮਹੀਨੇ ਹਰ ਵਰਕਰ ਤਿੰਨ-ਤਿੰਨ ਬੂਟੇ ਲਗਾਵੇ।


shivani attri

Content Editor

Related News