ਤਰਨਤਾਰਨ ਤੋਂ ਸ਼ਰਾਬ ਲਿਆ ਰਹੇ ਅਕਾਲੀ ਆਗੂ ਸਣੇ 3 ਸਮੱਗਲਰ ਗ੍ਰਿਫ਼ਤਾਰ

09/04/2020 4:44:06 PM

ਭੋਗਪੁਰ (ਰਾਜੇਸ਼ ਸੂਰੀ)— ਭੋਗਪੁਰ ਪੁਲਸ ਨੇ ਇਕ ਮੁਖਬਰ ਦੀ ਸੂਚਨਾ 'ਤੇ ਤਰਨਤਾਰਨ ਤੋਂ ਸ਼ਰਾਬ ਲਿਆ ਕੇ ਇਲਾਕੇ 'ਚ ਸਪਲਾਈ ਕਰਨ ਆ ਰਹੇ ਇਕ ਸਾਬਕਾ ਚੇਅਰਮੈਨ ਸਣੇ ਤਿੰਨ ਸਮੱਗਲਰਾਂ ਨੂੰ 2 ਕਾਰਾਂ ਅਤੇ 70 ਪੇਟੀਆਂ ਸ਼ਰਾਬ ਸਮੇਤ ਕਾਬੂ ਕਰਨ'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ ਕਿ ਜਸਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਮਨਸੂਰਵਾਲ, ਜੋ ਕਿ ਪਿੰਡ ਦਾ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਢਿੱਲਵਾਂ ਦਾ ਸਾਬਕਾ ਚੇਅਰਮੈਨ ਵੀ ਹੈ, ਆਪਣੇ ਸਾਥੀਆਂ ਨਾਲ ਭੋਗਪੁਰ 'ਚ ਸ਼ਰਾਬ ਸਪਲਾਈ ਕਰਨ ਲਈ ਤਰਨਤਾਰਨ ਤੋਂ 2 ਕਾਰਾਂ ਭਰ ਕੇ ਲਿਆ ਰਿਹਾ ਹੈ। ਇਕ ਕਾਰ ਨੂੰ ਉਹ ਖ਼ੁਦ ਅਤੇ ਦੂਜੀ ਨੂੰ ਅਵਿਨਾਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਚੰਦਨ ਨਗਰ ਕਰਤਾਰਪੁਰ ਤੇ ਸੰਦੀਪ ਸਿੰਘ ਪੁੱਤਰ ਭਜਨ ਸਿੰਘ ਵਾਸੀ ਬਾਕੀਵਾਲ ਮਹਿਤਪੁਰ ਚਲਾ ਰਿਹਾ ਹੈ।

ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤਾ ਅਜਿਹਾ ਕਾਰਾ, ਜਿਸ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼

ਪੁਲਸ ਦੀ ਸੂਚਨਾ 'ਤੇ ਭੋਗਪੁਰ-ਭੁਲੱਥ ਰੋਡ 'ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਥਾਣੇਦਾਰ ਹਰਜਿੰਦਰ ਸਿੰਘ ਅਤੇ ਅਤੇ ਸਬ-ਇੰਸਪੈਕਟਰ ਅਜੀਤ ਸਿੰਘ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਸਵਿਫ਼ਟ ਕਾਰ ਨੰਬਰ ਪੀ. ਬੀ. 08 ਬੀ. ਐਕਸ 0585 'ਚੋਂ 40 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਕਾਰ 'ਚ ਸਵਾਰ ਅਵਿਨਾਸ਼ ਕੁਮਾਰ ਅਤੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੀ ਕਾਰ ਨੰਬਰ ਪੀ. ਬੀ. 09 ਏ. ਈ. 8517, ਜੋ ਕਿ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਚਲਾ ਰਿਹਾ ਸੀ, ਦੀ ਤਲਾਸ਼ੀ ਲੈਣ 'ਤੇ ਕਾਰ 'ਚੋਂ 30 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਗੋਰਖਧੰਦੇ ਦਾ ਪਰਦਾਫਾਸ਼, ਬਿਆਸ ਦਰਿਆ ਦੇ ਟਾਪੂ ਤੋਂ ਵੱਡੀ ਮਾਤਰਾ 'ਚ ਲਾਹਣ ਦਾ ਜਖ਼ੀਰਾ ਬਰਾਮਦ

ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਵਿਨਾਸ਼ ਕੁਮਾਰ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਸਮੱਗਲਿੰਗ ਦੇ ਮਾਮਲੇ ਦਰਜ ਹਨ। ਸ਼ਰਾਬ ਸਮੱਗਲਿੰਗ ਦਾ ਇਹ ਧੰਦਾ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਚੱਲ ਰਿਹਾ ਸੀ, ਜੋ ਕਿ ਪਿੰਡ ਮਨਸੂਰਵਾਲ ਦਾ ਸਾਬਕਾ ਸਰਪੰਚ ਹੈ ਅਤੇ ਮਾਰਕੀਟ ਕਮੇਟੀ ਢਿੱਲਵਾਂ ਦਾ ਸਾਬਕਾ ਚੇਅਰਮੈਨ ਹੈ ਅਤੇ ਨਾਮਵਰ ਅਕਾਲੀ ਆਗੂ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਦੋਵਾਂ ਕਾਰਾਂ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ : ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)


shivani attri

Content Editor

Related News