ਭਾਜਪਾ ਸ਼ਹਿਰੀ ਨੇ ਸਰਬਸੰਮਤੀ ਨਾਲ ਚੁਣੇ ਮੰਡਲਾਂ ਦੇ ਪ੍ਰਧਾਨ

12/7/2019 12:50:41 PM

ਜਲੰਧਰ (ਮਹੇਸ਼)— ਭਾਰਤੀ ਜਨਤਾ ਪਾਰਟੀ ਜ਼ਿਲਾ ਜਲੰਧਰ 'ਚ ਪੈਂਦੇ ਮੰਡਲਾਂ ਦੇ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਕਰਵਾਈ ਗਈ, ਜੋ ਚੋਣ ਅਧਿਕਾਰੀ ਦਿਆਲ ਸਿੰਘ ਸੋਢੀ ਅਤੇ ਸੁਭਾਸ਼ ਸੂਦ ਦੀ ਪ੍ਰਧਾਨਗੀ 'ਚ ਹੋਈ। ਇਸ ਦੌਰਾਨ ਭਾਜਪਾ ਨੌਜਵਾਨ ਮੋਰਚੇ ਦੇ ਸੂਬਾ ਪ੍ਰਧਾਨ ਸਨੀ ਸ਼ਰਮਾ, ਜ਼ਿਲਾ ਪ੍ਰਧਾਨ ਰਮਨ ਪੱਬੀ ਅਤੇ ਮੁਨੀਸ਼ ਵਿਜ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ ਸੁਭਾਸ਼ ਸੂਦ ਨੇ ਦੱਸਿਆ ਕਿ ਬੀਤੇ ਦਿਨ ਭਾਜਪਾ ਜਲੰਧਰ ਸ਼ਹਿਰੀ ਅਧੀਨ ਆਉਂਦੇ 7 ਮੰਡਲਾਂ ਦੇ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਸਰਬਸਮੰਤੀ ਨਾਲ ਪੂਰੀ ਕਰਕੇ ਮੰਡਲ ਦੇ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ, ਜਿਸ 'ਚ ਕੇਂਦਰੀ ਵਿਧਾਨ ਸਭਾ ਮੰਡਲ ਨੰ. 5 ਦਾ ਪ੍ਰਧਾਨ ਡਾ. ਵਿਨੀਤ ਸ਼ਰਮਾ ਨੂੰ ਚੁਣਿਆ ਗਿਆ। ਵੈਸਟ ਵਿਧਾਨ ਸਭਾ ਖੇਤਰ ਅਧੀਨ ਪੈਂਦੇ ਮੰਡਲ ਨੰ. 8 ਦਾ ਪ੍ਰਧਾਨ ਅਮਿਤ ਲੁਥਰਾ, ਮੰਡਲ ਨੰ. 9 ਦਾ ਪ੍ਰਧਾਨ ਸੌਰਭ ਸੇਠ, ਮੰਡਲ ਨੰ. 10 ਦਾ ਪ੍ਰਧਾਨ ਦਵਿੰਦਰ ਭਾਰਦਵਾਜ ਅਤੇ ਮੰਡਲ ਨੰ. 11 ਦਾ ਪ੍ਰਧਾਨ ਰਿਤੇਸ਼ ਨਿਹੰਗ ਨੂੰ ਬੂਥ ਪ੍ਰਧਾਨਾਂ ਦੀ ਸਹਿਮਤੀ ਨਾਲ ਬਣਾਇਆ ਗਿਆ।

ਇਸ ਤੋਂ ਇਲਾਵਾ ਕੈਂਟ ਵਿਧਾਨ ਸਭਾ ਖੇਤਰ ਅਧੀਨ ਆਉਂਦੇ ਮੰਡਲ ਨੰ. 2 ਦਾ ਪ੍ਰਧਾਨ ਅਮਰਜੀਤ ਸਿੰਘ ਗੋਲਡੀ ਨੂੰ ਬੂਥਾਂ ਦੇ ਪ੍ਰਧਾਨਾਂ ਅਤੇ ਸਰਗਰਮ ਮੈਂਬਰਾਂ ਦੀ ਸਰਵ ਕਮੇਟੀ ਵਲੋਂ ਚੋਣ ਅਧਿਕਾਰੀ ਪ੍ਰਦੇਸ਼ ਭਾਜਪਾ ਪ੍ਰਧਾਨ ਮੰਤਰੀ ਦਿਆਲ ਸਿੰਘ ਸੋੜੀ ਅਤੇ ਜ਼ਿਲਾ ਚੋਣ ਅਧਿਕਾਰੀ ਸੁਭਾਸ਼ ਸੂਦ ਦੀ ਪ੍ਰਧਾਨਗੀ 'ਚ ਚੁਣ ਕੇ ਬਣਾਇਆ ਗਿਆ। ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਰਮਨ ਪੱਬੀ ਨੇ ਦੱਸਿਆ ਕਿ ਨਾਰਥ ਵਿਧਾਨ ਸਭਾ ਖੇਤਰ ਦੇ ਮੰਡਲ ਨੰ. 1 ਅਤੇ 2 ਅਤੇ ਮੰਡਲ-3 ਨੰਬਰ ਸੈਂਟਰਲ ਵਿਧਾਨ ਸਭਾ ਖੇਤਰ ਦੇ ਮੰਡਲ ਨੰ. 4 ਅਤੇ ਕੈਂਟ ਵਿਧਾਨ ਸਭਾ ਖੇਤਰ ਦੇ ਮੰਡਲ ਨੰ. 13 'ਚ ਸਰਵਸੰਮਤੀ ਨਾ ਬਣਨ ਕਰਨ ਕਾਰਨ ਇਨ੍ਹਾਂ ਮੰਡਲਾਂ ਦੀ ਚੋਣ ਪ੍ਰਕਿਰਿਆ ਨੂੰ ਅੱਗੇ ਲਈ ਵਧਾ ਦਿੱਤਾ ਗਿਆ ਹੈ। ਇਸ ਮੌਕੇ ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ਰਾਜੀਵ ਢੀਂਗਰਾ, ਰਾਜੂ ਮਾਂਗੂ, ਵਿਨੀਤ ਧੀਰ, ਰਾਜੀਵ ਲੁਥਰਾ, ਅਸ਼ੋਕ ਚੱਢਾ, ਅਮਿਤ ਸਿੰਘ, ਕਿਰਪਾਲ ਬੂਟੀ, ਵਾਰਿਸ ਮਿੰਟੂ, ਸੁਭਾਸ਼ ਭਗਤ, ਕੀਮਤੀ ਭਗਤ, ਸੰਜੀਵ ਸ਼ਰਮਾ, ਅਮਿਤ ਭਾਟੀਆ, ਹਰਜਿੰਦਰ ਸਿੰਘ, ਬਾਬੂ ਅਰੋੜਾ, ਚੰਦਨ ਭਨੋਟ, ਤਜਿੰਦਰ ਵਾਲੀਆ, ਵਿਸ਼ਵ ਮਹਿੰਦਰੂ, ਅਰੁਣ ਮਲਹੋਤਰਾ, ਯਜੀਤ ਹੁਰੀਆ, ਸੰਜੀਵ, ਸੰਨੀ ਭਗਤ, ਹਰਮੇਸ਼ ਲਾਲ ਸ਼ਰਮਾ, ਧਰਮਪਾਲ, ਬ੍ਰਿਜ ਭੂਸ਼ਣ ਸ਼ਰਮਾ, ਪੰਕਜ ਕਾਲੀਆ, ਰਜਿੰਦਰ ਗੋਸਾਈਂ, ਹਰਪ੍ਰੀਤ ਬੇਦੀ, ਬੋਬਿਨ ਸ਼ਰਮਾ ਅਤੇ ਹੋਰ ਮੌਜੂਦ ਸਨ।

ਕੇਂਦਰੀ ਵਿਧਾਨ ਸਭਾ ਹਲਕਾ ਦੇ ਆਗੂ ਨੇ ਮੰਡਲਾਂ ਦੀ ਚੋਣ ਪ੍ਰਕਿਰਿਆ 'ਚ ਰੁਕਾਵਟ ਪਾਉਣ ਦੀ ਕੀਤੀ ਕੋਸ਼ਿਸ਼
ਭਾਰਤੀ ਜਨਤਾ ਪਾਰਟੀ ਜ਼ਿਲਾ ਜਲੰਧਰ ਸ਼ਹਿਰੀ ਦੇ ਹੋਏ ਮੰਡਲਾਂ ਦੇ ਪ੍ਰਧਾਨਾਂ ਦੀ ਚੋਣ 'ਚ ਬੀਤੇ ਦਿਨ ਇਹ ਚਰਚਾ ਰਹੀ ਕਿ ਆਗੂ ਵੱਲੋਂ ਆਪਣੇ ਗਲਬੇ ਨੂੰ ਬਚਾਉਣ ਲਈ ਪੂਰੀ ਪ੍ਰਕਿਰਿਆ 'ਚ ਰੁਕਾਵਟ ਪਾਉਣ ਲਈ ਪੂਰਾ ਜ਼ੋਰ ਲਾਇਆ ਗਿਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਜ਼ਿਲਾ ਜਲੰਧਰ ਦੇ ਕੁਝ ਅਹੁਦੇਦਾਰਾਂ 'ਤੇ ਬੀਤੇ ਦਿਨ ਹਮਲਾ ਕਰਕੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਮੋਬਾਇਲ ਫੋਨ ਤੱਕ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ।
ਸੂਤਰਾਂ ਅਨੁਸਾਰ ਆਗੂਆਂ ਵੱਲੋਂ ਪਿਛਲੇ ਦਿਨੀਂ ਕੇਂਦਰੀ ਵਿਧਾਨ ਸਭਾ 'ਚ ਪੈਂਦੇ ਰਾਮਾ ਮੰਡੀ 'ਚ ਵੀ ਆਪਣੇ ਕਿਲੇ ਨੂੰ ਬਚਾਉਣ ਲਈ ਨੌਜਵਾਨ ਮੋਰਚੇ ਦੇ ਸੂਬਾ ਪ੍ਰਧਾਨ ਨਾਲ ਕੁੱਟ-ਮਾਰ ਕਰਵਾਈ ਗਈ ਸੀ। ਅੱਜ ਆਗੂਆਂ ਵਲੋਂ ਗਲਬੇ ਨੂੰ ਬਚਾਉਣ ਲਈ ਮੰਡਲ ਨੰ. 4 ਅਧੀਨ ਪੈਂਦੇ ਬੜਿੰਗ ਪਿੰਡ 'ਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਸੂਬਾ ਪ੍ਰਧਾਨ ਭਾਰਤੀ ਜਨਤਾ ਨੌਜਵਾਨ ਮੋਰਚਾ ਸਨੀ ਸ਼ਰਮਾ ਦਾ ਔਰਤਾਂ ਨੂੰ ਅੱਗੇ ਕਰ ਕੇ ਉਨ੍ਹਾਂ ਦੀ ਗੱਡੀ ਦਾ ਘਿਰਾਓ ਕਰ ਕੇ ਫਿਰ ਤੋਂ ਕੁੱਟ-ਮਾਰ ਕਰ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਡੀ ਨੂੰ ਭਜਾ ਕੇ ਆਪਣੀ ਜਾਨ ਬਚਾਈ।


shivani attri

Edited By shivani attri