ਵਿਧੀਪੂਰਵਕ ਪੂਜਾ ਤੋਂ ਬਾਅਦ ਜਲੰਧਰ ਸਿਟੀ ਤੋਂ ਰਵਾਨਾ ਹੋਈ ‘ਭਾਰਤ ਗੌਰਵ ਟੂਰਿਸਟ ਟਰੇਨ’

Saturday, Apr 01, 2023 - 01:48 PM (IST)

ਵਿਧੀਪੂਰਵਕ ਪੂਜਾ ਤੋਂ ਬਾਅਦ ਜਲੰਧਰ ਸਿਟੀ ਤੋਂ ਰਵਾਨਾ ਹੋਈ ‘ਭਾਰਤ ਗੌਰਵ ਟੂਰਿਸਟ ਟਰੇਨ’

ਜਲੰਧਰ (ਗੁਲਸ਼ਨ)- ਭਾਰਤ ਅਤੇ ਨੇਪਾਲ ਦੇ ਪ੍ਰਮੁੱਖ ਤੀਰਥ ਅਤੇ ਵਿਰਾਸਤੀ ਸਥਾਨਾਂ ਨੂੰ ਜੋੜਨ ਲਈ ਭਾਰਤ ਗੌਰਵ ਟੂਰਿਸਟ ਟਰੇਨ ਸ਼ੁੱਕਰਵਾਰ ਸਵੇਰੇ 8:30 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਇਸ ਰੇਲਗੱਡੀ ਨੂੰ ਹਰੀ ਝੰਡੀ ਵਿਖਾਉਣ ਲਈ ਆਸ਼ੂਤੋਸ਼ ਪੰਥ, ਸਹਾਇਕ ਜਨਰਲ ਮੈਨੇਜਰ, ਉੱਤਰੀ ਰੇਲਵੇ, ਸੀਮਾ ਸ਼ਰਮਾ, ਡੀ. ਆਰ. ਐੱਮ., ਫਿਰੋਜ਼ਪੁਰ ਡਵੀਜ਼ਨ, ਨਾਰ ਸਿੰਘ, ਚੀਫ਼ ਕਮਰਸ਼ੀਅਲ ਮੈਨੇਜਰ ਅਤੇ ਆਈ. ਆਰ. ਸੀ. ਟੀ. ਸੀ. ਅਧਿਕਾਰੀ ਵਿਜੇ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੰਚ ਸੰਚਾਲਨ ਸੀ. ਐੱਮ. ਆਈ. (ਡਾਟਾਬੇਸ) ਮਾਨਸੀ ਪੁਰੀ ਨੇ ਕੀਤਾ।
ਅਫ਼ਸਰਾਂ ਲਈ ਪਲੇਟਫਾਰਮ ਨੰਬਰ 2-3 ’ਤੇ ਵਿਸ਼ੇਸ਼ ਤੌਰ ’ਤੇ ਸਟੇਜ ਸਜਾਈ ਗਈ ਸੀ, ਜਿਸ ਦੇ ਅੱਗੇ ਕੁਰਸੀਆਂ ਵੀ ਲਾਈਆਂ ਗਈਆਂ। ਰੇਲਗੱਡੀ ਰਵਾਨਾ ਹੋਣ ਤੋਂ ਪਹਿਲਾਂ ਅੰਦਰ ਪੂਜਾ ਵੀ ਕੀਤੀ ਗਈ। ਇਸ ਤੋਂ ਬਾਅਦ ਡੀ. ਆਰ. ਐੱਮ. ਨੇ ਇਕ ਬਜ਼ੁਰਗ ਯਾਤਰੀ ਦੇ ਹੱਥੋਂ ਰਿਬਨ ਕਟਵਾਇਆ। ਰੇਲਗੱਡੀ ’ਚ ਸਵਾਰ ਤੇ ਪਲੇਟਫਾਰਮ ’ਤੇ ਖੜ੍ਹੇ ਯਾਤਰੀਆਂ ਨੇ ਅਜਿਹਾ ਨਜ਼ਾਰਾ ਪਹਿਲੀ ਵਾਰ ਦੇਖਿਆ ਸੀ। ਟਰੇਨ ’ਚ ਸਵਾਰ ਯਾਤਰੀ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਇਸ ਮੌਕੇ ਸਟੇਸ਼ਨ ਸੁਪਰਡੈਂਟ ਹਰੀਦੱਤ ਸ਼ਰਮਾ, ਟਰੈਫਿਕ ਇੰਸ. ਰਾਮ ਅਵਤਾਰ ਮੀਨਾ, ਅਸ਼ੋਕ ਸਿਨਹਾ, ਸੀ.ਡੀ.ਪੀ.ਓ. ਉਪਕਾਰ ਵਸ਼ਿਸ਼ਟ, ਐੱਸ. ਐੱਸ. ਈ. ਸੁਨੀਲ ਕੁਮਾਰ, ਜਸਪ੍ਰੀਤ ਕੌਰ, ਸੀ.ਆਈ.ਟੀ. ਅਵਤਾਰ ਸਿੰਘ, ਮੁਕੇਸ਼ ਕੁਮਾਰ ਸਮੇਤ ਕਈ ਰੇਲਵੇ ਅਧਿਕਾਰੀ ਹਾਜ਼ਰ ਸਨ।

PunjabKesari

ਇਹ ਵੀ ਪੜ੍ਹੋ : ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ

ਯਾਤਰੀਆਂ ਦੀ ਸਹੂਲਤ ਲਈ ਵੈੱਲ ਡਰੈੱਸ ਕਰਮਚਾਰੀ ਕੀਤੇ ਤਾਇਨਾਤ
14 ਏਅਰ ਕੰਡੀਸ਼ਨਡ ਕੋਚਾਂ ਵਾਲੀ ਇਸ ਰੇਲ ਗੱਡੀ ’ਚ ਯਾਤਰੀਆਂ ਦੀ ਸਹੂਲਤ ਤੇ ਖਾਣ-ਪੀਣ ਦੀ ਸਹੂਲਤ ਲਈ ਵੈੱਲ ਡਰੈੱਸ ਕੁੜਤਾ ਪਜਾਮਾ ਤੇ ਦਸਤਾਰ ਪਹਿਨੇ ਸਟਾਫ਼ ਨੂੰ ਤਾਇਨਾਤ ਕੀਤਾ ਗਿਆ ਸੀ। ਹਰ ਕੋਚ ’ਚ 3-3 ਅਜਿਹੇ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਸੀ। ਇਸ ਤੋਂ ਇਲਾਵਾ ਟਰੇਨ ਦੇ ਅੰਦਰ ਸੀ.ਸੀ.ਟੀ.ਵੀ. ਕੈਮਰੇ, ਮੈਡੀਕਲ ਪ੍ਰਬੰਧ ਤੇ ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਗਏ ਸਨ। ਧਿਆਨਯੋਗ ਹੈ ਕਿ ਇਸ ਟ੍ਰੇਨ ਦੀ ਬੁਕਿੰਗ ਆਈ.ਆਰ.ਸੀ.ਟੀ.ਸੀ. ਵੱਲੋਂ ਕੀਤੀ ਗਈ ਸੀ।

PunjabKesari

ਇਨ੍ਹਾਂ ਧਾਰਮਿਕ ਸਥਾਨਾਂ ਦਾ ਦੌਰਾ ਕਰਨਗੇ
ਪ੍ਰਸਤਾਵਿਤ 10-ਦਿਨ ਭਾਰਤ ਗੌਰਵ ਟੂਰਿਸਟ ਟ੍ਰੇਨ ਟੂਰ ਦਾ ਪਹਿਲਾ ਸਟਾਪ ਅਯੁੱਧਿਆ ਹੋਵੇਗਾ, ਜਿੱਥੇ ਸੈਲਾਨੀ ਨੰਦੀਗ੍ਰਾਮ ਦੇ ਭਾਰਤ ਮੰਦਿਰ ਤੋਂ ਇਲਾਵਾ ਸ਼੍ਰੀ ਰਾਮ ਜਨਮ ਭੂਮੀ ਮੰਦਰ ਤੇ ਹਨੂਮਾਨ ਮੰਦਰ ਦੇ ਦਰਸ਼ਨ ਕਰਨਗੇ। ਅਯੁੱਧਿਆ ਤੋਂ ਬਾਅਦ ਰੇਲ ਗੱਡੀ ਬਿਹਾਰ ਦੇ ਰਕਸੌਲ ਰੇਲਵੇ ਸਟੇਸ਼ਨ ਤੱਕ ਜਾਵੇਗੀ। ਰਕਸੌਲ ਤੋਂ ਯਾਤਰੀ ਬੱਸਾਂ ਰਾਹੀਂ ਕਾਠਮੰਡੂ ਲਈ ਰਵਾਨਾ ਹੋਣਗੇ। ਕਾਠਮੰਡੂ ’ਚ ਆਪਣੇ ਠਹਿਰਾਅ ਦੌਰਾਨ, ਸੈਲਾਨੀ ਨੇਪਾਲ ਦੀ ਰਾਜਧਾਨੀ ’ਚ ਸਵਯੰਭੂਨਾਥ ਸਤੂਪ ਤੇ ਹੋਰ ਵਿਰਾਸਤੀ ਸਥਾਨਾਂ ਦੇ ਨਾਲ ਪਸ਼ੂਪਤੀਨਾਥ ਮੰਦਿਰ ਦਾ ਦੌਰਾ ਕਰਨਗੇ। ਨੇਪਾਲ ਦਾ ਦੌਰਾ ਕਰਨ ਤੋਂ ਬਾਅਦ ਰੇਲਗੱਡੀ ਰਕਸੌਲ ਤੋਂ ਵਾਰਾਣਸੀ ਲਈ ਰਵਾਨਾ ਹੋਵੇਗੀ, ਜਦਕਿ ਕਾਸ਼ੀ ’ਚ ਸੈਲਾਨੀ ਸਾਰਨਾਥ, ਕਾਸ਼ੀ ਵਿਸ਼ਵਨਾਥ ਮੰਦਿਰ ਕੋਰੀਡੋਰ, ਤੁਲਸੀ ਮੰਦਿਰ ਅਤੇ ਸੰਕਟ ਮੋਚਨ ਹਨੂਮਾਨ ਮੰਦਿਰ ਦੇ ਦਰਸ਼ਨ ਕਰਨਗੇ। ਸੈਲਾਨੀ ਵਾਰਾਣਸੀ ਤੋਂ ਪ੍ਰਯਾਗਰਾਜ ਬੱਸ ਰਾਹੀਂ ਜਾਣਗੇ ਅਤੇ ਸੰਗਮ ਅਤੇ ਹਨੂਮਾਨ ਮੰਦਿਰ ਦੇ ਦਰਸ਼ਨ ਕਰਨਗੇ। ਪ੍ਰਯਾਗਰਾਜ ਤੋਂ ਬਾਅਦ ਇਹ ਟਰੇਨ 9 ਅਪ੍ਰੈਲ ਨੂੰ ਜਲੰਧਰ ਸ਼ਹਿਰ ਵਾਪਸ ਆਵੇਗੀ।

PunjabKesari

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News