ਸੂਰਿਯਾ ਅਤੇ ਕਿਰਨ ਬਣੇ ਬੈਸਟ ਐਥਲੀਟ

Sunday, Dec 08, 2019 - 05:08 PM (IST)

ਸੂਰਿਯਾ ਅਤੇ ਕਿਰਨ ਬਣੇ ਬੈਸਟ ਐਥਲੀਟ

ਗੜ੍ਹਸ਼ੰਕਰ (ਸ਼ੋਰੀ) : ਇੱਥੇ ਦੇ ਐਮ.ਆਰ.ਇੰਟਰਨੈਸ਼ਨਲ ਸਕੂਲ 'ਚ ਸਲਾਨਾ ਖੇਡ ਦਿਵਸ ਮਨਾਇਆ ਗਿਆ। ਇਸ 'ਚ ਮੁੱਖ ਮਹਿਮਾਨ ਦੇ ਤੌਰ ਨੇਹਾ ਭੂੰਮਲਾਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਸ਼ਿਵ ਆਰਦਾਸ ਅਤੇ ਸੁਰਿੰਦਰ ਕੌਰ ਪਹੁੰਚੇ ।ਪ੍ਰਿੰਸੀਪਲ ਮਾਨਸੀ ਤਿਆਗੀ ਨੇ ਮੁੱਖ ਮਹਿਮਾਨ ਨੂੰ ਨਾਲ ਲੈ ਕੇ ਪ੍ਰੋਗਰਾਮ ਦੇ ਸ਼ੁਰੂ ਵਿਚ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਕਰਵਾਈ।ਇਸ ਮੌਕੇ ਤੇ ਪ੍ਰਿੰਸੀਪਲ ਮਾਨਸੀ ਤਿਆਗੀ ਨੇ ਸਕੂਲ 'ਚ ਸਿੱਖਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । 

PunjabKesariਖੇਡ ਦਿਵਸ 'ਚ ਵੱਖ-ਵੱਖ ਪ੍ਰਤੀਯੋਗਿਆ ਵਿਚ ਕਰਵਾਏ ਮੁਕਾਬਲਿਆਂ 'ਚ ਸੂਰਿਯਾ ਅੰਸ਼ ਪੁੱਤਰ ਨੇਤਰ ਕੁਮਾਰ ਅਤੇ ਕਿਰਨਜੋਤ ਪੁੱਤਰੀ ਜਸਵੰਤ ਸਿੰਘ ਨੂੰ ਬੈਸਟ ਐਥਲੀਟ ਦਾ ਖਿਤਾਬ ਮਿਲਿਆ ।ਪ੍ਰੋਗਰਾਮ 'ਚ ਵਿਦਿਆਰਥੀਆਂ ਦੇ ਨਾਲ ਆਏ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਵੀ ਰੋਚਕ ਖੇਡ ਮੁਕਾਬਲੇ ਰੱਖੇ ਹੋਏ ਸੀ । ਇਸ ਮੌਕੇ ਤੇ ਮੁੱਖ ਮਹਿਮਾਨ ਨੇਹਾ ਭੂੰਮਲਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਪਹਿਲੇ ਤੋਂ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ।


author

Shyna

Content Editor

Related News