ਵਿਆਹੁਤਾ ਦੀ ਕੀਤੀ ਕੁੱਟਮਾਰ, ਪਤੀ ਤੇ ਸੱਸ ਵਿਰੁੱਧ ਕੇਸ ਦਰਜ
Saturday, Dec 30, 2023 - 05:24 PM (IST)
ਦਸੂਹਾ (ਝਾਵਰ)- ਦਸੂਹਾ ਵਿਖੇ ਵਿਆਹੁਤਾ ਔਰਤ ਦੀ ਕੁੱਟਮਾਰ ਤੇ ਉਸ ਨੂੰ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਔਰਤ ਦੇ ਸਹੁਰਿਆਂ ਵੱਲੋਂ ਉਸ ਦੀ ਕੁੱਟਮਾਰ ਕਰਨ, ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਘਰੋਂ ਬਾਹਰ ਕੱਢਣ ਸਬੰਧੀ ਦਰਜ ਕਰਵਾਈ ਸ਼ਿਕਾਇਤ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਅਤੇ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਰੇਖਾ ਦੇਵੀ ਪੁੱਤਰੀ ਜੁਗਿੰਦਰ ਪਾਲ ਨਿਵਾਸੀ ਉੱਚੀ ਬੱਸੀ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਪਤੀ ਵਰਿੰਦਰ ਸਿੰਘ ਪੁੱਤਰ ਰਾਜ ਕੁਮਾਰ ਅਤੇ ਆਪਣੀ ਸੱਸ ਸ਼ੀਲਾ ਦੇਵੀ ਪਤਨੀ ਰਾਜ ਕੁਮਾਰ ਦੋਵੇਂ ਨਿਵਾਸੀ ਅਜਾਹਰ ਤਹਿਸੀਲ ਫਤਿਹਪੁਰ ਜ਼ਿਲ੍ਹਾ ਕਾਂਗੜਾ (ਹਿ.ਪ੍ਰ.) ਖ਼ਿਲਾਫ਼ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ : PM ਮੋਦੀ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਪੰਜਾਬ 'ਚ 'ਵੰਦੇ ਭਾਰਤ ਐਕਸਪ੍ਰੈੱਸ' ਟਰੇਨ ਦੀ ਹੋਈ ਸ਼ੁਰੂਆਤ
ਜਿਸ ਵਿਚ ਉਸ ਨੇ ਕਿਹਾ ਹੈ ਕਿ ਉਸ ਦੇ ਸਹੁਰੇ ਘਰ ਵਿਚ ਉਸਦਾ ਪਤੀ ਅਤੇ ਉਸ ਦੀ ਸੱਸ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਹੋਏ ਉਸ ਦੀ ਕੁੱਟਮਾਰ ਕਰਦੇ ਹਨ। ਪੈਸੇ ਵੀ ਨਹੀਂ ਦਿੰਦੇ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿਸ ਦੀ ਪੀੜਤਾ ਵੱਲੋਂ ਸ਼ਿਕਾਇਤ ਐੱਸ. ਐੱਸ. ਪੀ. ਨੂੰ ਕੀਤੀ ਗਈ। ਜਿਸਦਾ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਹੁਸ਼ਿਆਰਪੁਰ ਨੇ ਜਾਂਚ ਦੇ ਹੁਕਮ ਦਿੱਤੇ ਸਨ। ਜਿਸ ’ਤੇ ਜਾਂਚ ਅਧਿਕਾਰੀ ਇੰਸ. ਕਮਲੇਸ਼ ਕੁਮਾਰੀ ਇੰਚਾਰਜ ਵੂਮੈਨ ਸੈੱਲ ਦਸੂਹਾ ਨੇ ਜਾਂਚ ਕਰਦੇ ਹੋਏ ਉੱਕਤ ਨੂੰ ਦੋਸ਼ੀ ਪਾਏ ਜਾਣ ’ਤੇ ਉਸ ਦੀ ਰਿਪੋਰਟ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਭੇਜ ਦਿੱਤੀ। ਜਿਸ ’ਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਦਫ਼ਤਰ ਦੇ ਹੁਕਮਾਂ ’ਤੇ ਦੋਸ਼ੀ ਪਤੀ ਵਰਿੰਦਰ ਸਿੰਘ ਅਤੇ ਸੱਸ ਸ਼ੀਲਾ ਦੇਵੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ : CM ਅਰਵਿੰਦ ਕੇਜਰੀਵਾਲ ਦਾ ਵਿਪਾਸਨਾ ਧਿਆਨ ਯੋਗ ਖ਼ਤਮ, ਹੁਸ਼ਿਆਰਪੁਰ ਤੋਂ ਦਿੱਲੀ ਲਈ ਹੋਏ ਰਵਾਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।