ਸ਼ਾਰਟ ਸਰਕਿਟ ਨਾਲ ਬੈਂਕ ’ਚ ਲੱਗੀ ਅੱਗ, ਫਾਇਰ ਵਿਭਾਗ ਨੇ ਮੌਕੇ ’ਤੇ ਪਹੁੰਚ ਕੇ ਪਾਇਆ ਕਾਬੂ

Saturday, Sep 16, 2023 - 11:31 AM (IST)

ਸ਼ਾਰਟ ਸਰਕਿਟ ਨਾਲ ਬੈਂਕ ’ਚ ਲੱਗੀ ਅੱਗ, ਫਾਇਰ ਵਿਭਾਗ ਨੇ ਮੌਕੇ ’ਤੇ ਪਹੁੰਚ ਕੇ ਪਾਇਆ ਕਾਬੂ

ਨਵਾਂਸ਼ਹਿਰ (ਤ੍ਰਿਪਾਠੀ) - ਨਵਾਂਸ਼ਹਿਰ ਦੇ ਓਲਡ ਕੋਰਟ ਰੋਡ ’ਤੇ ਸਥਿਤ ਐੱਸ. ਬੀ. ਆਈ. ਬੈਂਕ ਦੀ ਦੂਜੀ ਮੰਜ਼ਿਲ ’ਤੇ ਸਥਿਤ ਏ. ਸੀ. ਵਿਚ ਸ਼ੁੱਕਰਵਾਰ ਅੱਗ ਲੱਗਣ ਨਾਲ ਸਟਾਫ਼ ਵਿਚ ਹਫ਼ੜਾ-ਦਫ਼ੜੀ ਮਚ ਗਈ। ਅੱਗ ਲੱਗਣ ਦੀ ਜਾਣਕਾਰੀ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ, ਜਿਸ ਉਪਰੰਤ ਅੱਗ ਲੱਗਣ ਤੋਂ ਕਰੀਬ 15 ਮਿੰਟ ਅੰਦਰ ਹੀ ਫਾਇਰ ਗੱਡੀ ਨੇ ਬੈਂਕ ਪਹੁੰਚ ਕੇ ਬੈਂਕ ਪਾਣੀ ਦੀ ਬੌਛਾਰ ਸ਼ੁਰੂ ਕਰ ਦਿੱਤੀ ਅਤੇ ਅੱਗ ’ਤੇ ਕਾਬੂ ਪਾ ਲਿਆ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ 'ਤਾ ਪਰਿਵਾਰ, ਓਵਰਡੋਜ਼ ਦੇ ਕਾਰਨ ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਿਟ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਮਾਂ ਰਹਿੰਦੇ ਅੱਗ ’ਤੇ ਕਾਬੂ ਪਾ ਲੈਣ ਨਾਲ ਬੈਂਕ ਦਾ ਰਿਕਾਰਡ ਜਿੱਥੇ ਸੇਫ ਰਿਹਾ ਤਾਂ ਉੱਥੇ ਹੀ ਅੱਗ ਬੈਂਕ ਦੀ ਦੂਜੀ ਬਿਲਡਿੰਗ ਤਕ ਨਹੀਂ ਪਹੁੰਚ ਸਕੀ, ਜਿਸ ਨਾਲ ਬੈਂਕ ਦੇ ਸੇਫ ਦਾ ਵੀ ਬਚਾਅ ਹੋਇਆ। ਬੈਂਕ ਬੰਦ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਸਾਢੇ 4 ਵਜੇ ਲੱਗਣ ਦੀ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਪਿਛਲੀ ਸਾਈਡ ਧੂੰਆਂ ਨਜ਼ਰ ਆਇਆ। ਜਿਸ ਉਪਰੰਤ ਬੈਂਕ ਮੁਲਾਜ਼ਮਾਂ ਵਿਚ ਹਫ਼ੜਾ-ਦਫ਼ੜੀ ਮਚ ਗਈ ਅਤੇ ਬੈਂਕ ਵਿਚ ਲੱਗੀ ਅੱਗ ਦੀ ਜਾਣਕਾਰੀ ਫਾਇਰ ਵਿਭਾਗ ਨੂੰ ਦਿੱਤੀ।

ਇਹ ਵੀ ਪੜ੍ਹੋ- ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਦਾ ਹੈਰਾਨ ਕਰਦਾ ਕਾਰਾ, ਲੋਕਾਂ ਨੇ ਘੇਰਾ ਪਾ ਭਾਰਤ-ਪਾਕਿ ਸਰਹੱਦ ਤੋਂ ਕੀਤੇ ਕਾਬੂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News