ਲਗਾਤਾਰ ਦੋ ਦਿਨ ਬੈਂਕਾਂ ਦੇ ਬੰਦ ਰਹਿਣ ਨਾਲ ਆਮ ਜਨ ਜੀਵਨ ਪ੍ਰਭਾਵਿਤ

Saturday, Feb 01, 2020 - 11:29 AM (IST)

ਲਗਾਤਾਰ ਦੋ ਦਿਨ ਬੈਂਕਾਂ ਦੇ ਬੰਦ ਰਹਿਣ ਨਾਲ ਆਮ ਜਨ ਜੀਵਨ ਪ੍ਰਭਾਵਿਤ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਬੈਂਕ ਕਰਮਚਾਰੀਆਂ ਦੀਆਂ 9 ਯੂਨੀਅਨਾਂ ਦੇ ਸੰਯੁਕਤ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਬੈਂਕ ਕਰਮਚਾਰੀਆਂ ਵੱਲੋਂ ਲਗਾਤਾਰ ਦੂਜੇ ਦਿਨ ਹੜਤਾਲ ਕੀਤੀ ਗਈ। ਦੋ ਦਿਨ ਕੰਮਕਾਜ ਠੱਪ ਰੱਖੇ ਜਾਣ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਬੈਂਕਾਂ 'ਚ ਆਉਣ ਵਾਲੇ ਗ੍ਰਾਹਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਯੂਨੀਅਨ ਦੇ ਜ਼ਿਲਾ ਪ੍ਰਧਾਨ ਵਿਜੈ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਟਾਂਡਾ ਦੀ ਮੇਨ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਅਤੇ ਜਾਜਾ ਬਾਈਪਾਸ  ਸਥਿਤ ਐੱਸ. ਬੀ. ਆਈ. ਦੀ ਬਰਾਂਚ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਟਾਂਡਾ ਸਥਿਤ ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਇਲਾਹਾਬਾਦ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਬੈਂਕ ਆਫ ਬੜੋਦਾ, ਪੰਜਾਬ ਗ੍ਰਾਮੀਣ ਬੈਂਕ ਅਤੇ ਹੋਰ ਬੈਂਕਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਬੈਂਕ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੈਂਕਾਂ 'ਚ ਹੜਤਾਲ ਕੀਤੀ ਗਈ ਜਦਕਿ ਕੱਲ 2 ਫਰਵਰੀ ਨੂੰ ਐਤਵਾਰ ਹੋਣ ਕਾਰਨ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ।

ਇਥੇ ਦੱਸਣਯੋਗ ਹੈ ਕਿ ਸੋਮਵਾਰ 3 ਫਰਵਰੀ ਨੂੰ ਬੈਂਕਾਂ ਆਮ ਵਾਂਗ ਖੁੱਲ੍ਹਣਗੀਆਂ ਅਤੇ ਜਿਸ ਕਾਰਨ ਬੈਂਕਾਂ 'ਚ ਭਾਰੀ ਰਸ਼ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਟਾਂਡਾ ਦੇ ਨਾਲ ਲੱਗਦੇ ਇਲਾਕੇ  ਟਾਂਡਾ ਦੇ ਨਾਲ ਲੱਗਦੇ ਇਲਾਕੇ ਖੁੱਡਾ, ਮਿਆਣੀ, ਚੌਲਾਂਗ ਜਲਾਲਪੁਰ, ਅੱਡਾ ਸਰਾਂ ਸਥਿਤ ਵੱਖ-ਵੱਖ ਬੈਂਕਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਦੋ ਦਿਨਾਂ ਹੜਤਾਲ ਕਾਰਨ ਟਾਂਡਾ ਸਥਿਤ ਵੱਖ-ਵੱਖ ਏ. ਟੀ. ਐੱਮ ਵੀ ਨਕਦੀ ਤੋਂ ਖਾਲੀ ਸਨ।


author

shivani attri

Content Editor

Related News