ਚੋਣਾਂ ਦੀ ਰਿਹਰਸਲ ’ਤੇ ਜਾ ਰਹੇ ਬੈਂਕ ਕੈਸ਼ੀਅਰ ਦੀ ਸੜਕ ਹਾਦਸੇ ਦੌਰਾਨ ਮੌਤ

Wednesday, Jan 19, 2022 - 12:24 PM (IST)

ਚੋਣਾਂ ਦੀ ਰਿਹਰਸਲ ’ਤੇ ਜਾ ਰਹੇ ਬੈਂਕ ਕੈਸ਼ੀਅਰ ਦੀ ਸੜਕ ਹਾਦਸੇ ਦੌਰਾਨ ਮੌਤ

ਬੁੱਲ੍ਹੋਵਾਲ (ਜਸਵਿੰਦਰਜੀਤ) : ਬੁੱਲੋਵਾਲ-ਭੋਗਪੁਰ ਸੜਕ ’ਤੇ ਪਿੰਡ ਆਹਰ ਕੂੰਟ ਵਿਖੇ ਕਾਰ ’ਤੇ ਮੋਟਰ ਸਾਈਕਲ ਦੀ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਦੀ ਪਛਾਣ ਦਵਿੰਦਰ ਕੁਮਾਰ (48) ਵਾਸੀ ਸੂਸ ਵਜੋ ਹੋਈ।

ਇਹ ਵੀ ਪੜ੍ਹੋ : ਚੋਣਾਂ ਦੀ ਤਾਰੀਖ਼ ਬਦਲੇ ਜਾਣ ਦੇ ਫ਼ੈਸਲੇ ਦਾ ਬਸਪਾ ਪ੍ਰਧਾਨ ਜਸਬੀਰ ਗੜ੍ਹੀ ਵਲੋਂ ਸਵਾਗਤ

ਇਸ ਸਬੰਧੀ ਮ੍ਰਿਤਕ ਦੇ ਭਰਾ ਮਨਜੀਤ ਕੁਮਾਰ ਨੇ ਦੱਸਿਆ ਕਿ ਜਦ ਉਹ ਦੋਵੇਂ ਭਰਾ ਆਪੋ-ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਆਈ. ਟੀ. ਆਈ. ਵਿਖੇ ਇਲੈਕਸ਼ਨ ਸਬੰਧੀ ਰਿਹਰਸਲ ਲਈ ਜਾ ਰਹੇ ਸਨ ਤਾਂ ਪਿੰਡ ਆਹਰ ਕੂੰਟ ਦੇ ਅੱਡੇ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਅੱਗੋਂ ਬੁੱਲੋਵਾਲ ਸਾਈਡ ਤੋਂ ਆ ਰਹੀ ਕਾਰ ਦੇ ਡਰਾਈਵਰ ਨੇ ਮੇਰੇ ਭਰਾ ਦਵਿੰਦਰ ਕੁਮਾਰ ਦੇ ਮੋਟਰਸਾਈਕਲ ’ਚ ਟੱਕਰ ਮਾਰੀ,ਜਿਸ ਕਾਰਨ ਉਹ ਸੜਕ ’ਤੇ ਡਿੱਗ ਗਿਆ ਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਸਫੈਦੇ ’ਚ ਵੱਜੀ। ਮੌਕੇ ’ਤੇ ਦਵਿੰਦਰ ਸਿੰਘ ਨੂੰ ਜ਼ਖਮੀ ਹਾਲਤ ’ਚ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਬੁੱਲੋਵਾਲ ਪੁਲਸ ਵਲੋਂ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News