ਆਯੁਸ਼ਮਾਨ ਯੋਜਨਾ: ਸਰਕਾਰੀ ਨਹੀਂ ਨਿੱਜੀ ਹਸਪਤਾਲਾਂ 'ਚ ਜਾ ਰਹੇ ਮਰੀਜ਼

11/13/2019 6:35:53 PM

ਜਲੰਧਰ— ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਨੂੰ ਸੂਬੇ 'ਚ ਸ਼ੁਰੂ ਹੋਏ 86 ਦਿਨ ਹੋ ਗਏ ਹਨ। ਟੀ. ਐੱਮ. ਐੱਸ. (ਟਰਾਂਸਜੈਕਸ਼ਨ ਮੈਨੇਜਮੈਂਟ ਸਿਸਟਮ) ਦੀ ਰਿਪੋਰਟ ਮੁਤਾਬਕ 3 ਨਵੰਬਰ ਤੱਕ ਸੂਬੇ ਭਰ ਦੇ 44,816 ਮਰੀਜ਼ਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਕਰਵਾਇਆ ਹੈ। ਇਨ੍ਹਾਂ ਮਰੀਜ਼ਾਂ 'ਤੇ ਕੁੱਲ 46 ਕਰੋੜ, 34 ਲੱਖ, 12 ਹਜ਼ਾਰ 42 ਰੁਪਏ ਖਰਚ ਆਇਆ ਹੈ। ਉਥੇ ਹੀ ਜਲੰਧਰ ਜ਼ਿਲੇ 'ਚ ਆਯੁਸ਼ਮਾਨ ਦੇ ਅਧੀਨ ਦੇ 3590 ਮਰੀਜ਼ਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ। ਇਨ੍ਹਾਂ ਮਰੀਜ਼ਾਂ ਦੇ ਇਲਾਜ 'ਚ 5 ਕਰੋੜ 19 ਲੱਖ 80 ਹਜ਼ਾਰ 762 ਰੁਪਏ ਦਾ ਖਰਚ ਆਇਆ ਹੈ। ਰਿਪਰੋਟ ਮੁਤਾਬਕ ਮਰੀਜ਼ਾਂ ਦਾ ਜ਼ਿਆਦਾ ਰੁਝਾਨ ਸਰਕਾਰੀ ਹਸਪਤਾਲਾਂ 'ਚ ਹੋਇਆ ਪਰ ਇਲਾਜ 'ਤੇ ਖਰਚ ਪ੍ਰਾਈਵੇਟ ਹਸਪਤਾਲਾਂ ਦਾ ਜ਼ਿਆਦਾ ਹੈ। 

ਨਿੱਜੀ ਹਸਪਤਾਲਾਂ 'ਚ ਪਹੁੰਚ ਰਹੇ ਨੇ ਹਾਰਟ, ਕਿਡਨੀ, ਕੈਂਸਰ, ਲੀਵਰ ਦੇ ਮਰੀਜ਼
ਇਕ ਪਾਸੇ ਜਿੱਥੇ ਪਿਛਲੇ ਕਰੀਬ 86 ਦਿਨਾਂ 'ਚ 14 ਸਰਕਾਰੀ ਹਸਪਤਾਲਾਂ 'ਚ ਕੁੱਲ 1925 ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਉਥੇ ਹੀ ਨਿੱਜੀ ਹਸਪਤਾਲਾਂ 'ਚ ਕੁੱਲ 1665 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਸਰਕਾਰੀ ਹਸਪਤਾਲਾਂ 'ਚ ਜ਼ਿਆਦਾਤਰ ਮਰੀਜ਼ ਪੱਥਰੀ, ਪੇਟ ਦੀ ਸਮੱਸਿਆ, ਹੱਡੀਆਂ ਦੇ ਰੋਗ ਦੀ ਹੀ ਹਨ। ਜਦਕਿ ਪ੍ਰਾਈਵੇਟ ਹਸਪਤਾਲਾਂ 'ਚ ਹਾਰਟ, ਕੈਂਸਰ, ਲੀਵਰ ਅਤੇ ਨਿਊਰੋ ਦੀ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਯੋਜਨਾ ਅਧੀਨ ਕਈ ਮਰੀਜ਼ਾਂ ਦੇ ਆਪਰੇਸ਼ਨ, ਹਿਪ ਟਰਾਂਸਪਲਾਟ ਯੋਜਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੂਬੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਸੀ। ਯੋਜਨਾ ਦੇ ਸ਼ੁਰੂ ਹੋਣ ਨਾਲ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਵਿੱਤੀ ਲਾਭ ਹੋਵੇਗਾ। 

5 ਲੱਖ ਤੱਕ ਦਾ ਕਰਵਾ ਸਕਦੇ ਨੇ ਮਰੀਜ਼ ਫਰੀ ਇਲਾਜ
ਦੱਸਣਯੋਗ ਹੈ ਕਿ ਇਸ ਯੋਜਨਾ ਅਧੀਨ ਜਿਹੜੇ ਲਾਭਪਾਤਰੀਆਂ ਦੇ ਕਾਰਡ ਬਣੇ ਹਨ, ਉਹ ਸਲਾਨਾ 5 ਲੱਖ ਤੱਕ ਦਾ ਫਰੀ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਹਨ। ਪਿਛਲੇ ਕਰੀਬ 86 ਦਿਨ 'ਚ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਜ਼ਿਆਦਾ ਮਰੀਜ਼ ਦਾਖਲ ਹੋਏ ਹਨ। ਜ਼ਿਲੇ ਦੇ 14 ਸਰਕਾਰੀ ਹਸਪਤਾਲਾਂ 'ਚ ਇੰਸ਼ੋਰੈਂਸ ਕੰਪਨੀ ਨੂੰ 1 ਕਰੋੜ 19 ਲੱਖ 62 ਹਜ਼ਾਰ 600 ਰੁਪਏ ਦਾ ਬਿਲ ਭੇਜਿਆ ਹੈ। ਉਥੇ ਹੀ ਸ਼ਹਿਰ ਦੇ 35 ਪ੍ਰਾਈਵੇਟ ਹਸਪਤਾਲਾਂ ਨੇ 4 ਕਰੋੜ 18 ਹਜ਼ਾਰ 162 ਰੁਪਏ ਦਾ ਬਿਲ ਭੇਜਿਆ ਹੈ। ਹਾਲਾਂਕਿ ਰਿਪੋਰਟ ਆਉਣ ਤੋਂ ਪਹਿਲਾਂ ਹੈਲਥ ਵਿਭਾਗ ਦੇ ਅਧਿਕਾਰੀ ਅਤੇ ਸਿਹਤ ਮੰਤਰੀ ਜ਼ਿਲੇ ਦੇ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲਾਂ 'ਚ ਵੱਧ ਮਰੀਜ਼ ਦਾਖਲ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ। 
ਯੋਜਨਾ 'ਚ ਅਜੇ ਤੱਕ ਕੁੱਲ 47 ਨਿੱਜੀ ਹਸਪਤਾਲਾਂ ਨੂੰ ਯੋਜਨਾ 'ਚ ਕੁੱਲ ਯੋਜਨਾ ਦੇ ਅਧੀਨ ਇੰਪੇਨਲਡ ਕੀਤਾ ਜਾ ਚੁੱਕਿਆ ਹੈ। ਰਿਪੋਰਟ 'ਚ ਟੌਪ 5 ਜਿਹੜੇ ਹਸਪਤਾਲਾਂ ਦੇ ਸਭ ਤੋਂ ਵੱਧ ਬਿਲ ਹਨ, ਉਹ ਸਾਰੇ ਹਸਪਤਾਲ ਸਪੈਸ਼ਲਿਸਟ ਦੀ ਸੂਚੀ 'ਚ ਆਉਂਦੇ ਹਨ। ਇਨ੍ਹਾਂ 'ਚ ਆਰਥੋ, ਕਿਡਨੀ, ਹਾਰਟ, ਨਿਊਰੋ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ। ਇਸੇ ਯੋਜਨਾ 'ਚ ਸ਼ਾਮਲ ਸ਼ਹਿਰ ਦੇ ਕੈਂਸਰ ਸਪੈਸ਼ਲਿਸਟ ਹਸਪਤਾਲ ਨੇ ਪਿਛਲੇ 84 ਦਿਨਾਂ 'ਚ 263 ਮਰੀਜ਼ਾਂ ਜਾ ਇਸਲਾਦਜ ਕਰਕੇ ਇਕ ਕਰੋੜ 38 ਲੱਖ 63 ਹਜ਼ਾਰ 537 ਰੁਪਏ ਦਾ ਬਿਲ ਜਮ੍ਹਾ ਕਰਵਾਇਆ ਹੈ। ਇਲਾਜ ਕੀਤੇ ਗਏ 263 ਮਰੀਜ਼ਾਂ 'ਚ ਕੈਂਸਰ ਦੇ ਮਰੀਜ਼ ਦੀ ਗਿਣਤੀ ਸਭ ਤੋਂ ਵੱਧ ਹੈ। 
ਯੋਜਨਾ ਦੇ ਅਧੀਨ ਸਟੇਟ ਹੈਲਥ ਅਥਾਰਿਟੀ ਵੱਲੋਂ ਹਰ ਬੀਮਾਰੀ ਲਈ ਪੈਕੇਜ ਬਣਾਏ ਗਏ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਨ੍ਹਾਂ ਪੈਕੇਜ ਦੇ ਅਧੀਨ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੰਸ਼ੋਰੈਂਸ ਕੰਪਨੀ ਦੇ ਨੋਰਮਸ ਮੁਤਾਬਕ ਹਸਪਤਾਲਾਂ ਵੱਲੋਂ ਜੋ ਬਿਲ ਇੰਸ਼ੋਰੈਂਸ ਕੰਪਨੀ ਨੂੰ ਜਮ੍ਹਾ ਕਰਵਾਏ ਗਏ ਹਨ, ਉਨ੍ਹਾਂ ਨੂੰ ਡਾਕਟਰਾਂ ਦੇ ਬੋਰਡ ਵੱਲੋਂ ਚੈੱਕ ਕੀਤਾ ਜਾਵੇਗਾ। ਜੇਕਰ ਕਿਸੇ ਬੀਮਰੀ ਲਈ ਮਰਜ਼ੀ ਨੂੰ ਜਿਆਦਾ ਦਿਨ ਤੱਕ ਹਸਪਤਾਲ 'ਚ ਦਾਖਲ ਕਰਨ ਦਾ ਚਾਰਜ ਬਿਲ 'ਚ ਲਗਾਇਆ ਤਾਂ ਕੰਪਨੀ ਉਸ ਹਸਪਤਾਲ ਦਾ ਕਲੇਮ ਰੱਦ ਜਾਂ ਘੱਟ ਵੀ ਕਰ ਸਕਦੀ ਹੈ। 


shivani attri

Content Editor

Related News