ਨਾਕਾਬਪੋਸ਼ ਲੁਟੇਰਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਘੇਰ ਲੁੱਟਣ ਦੀ ਕੀਤੀ ਕੋਸ਼ਿਸ਼
Wednesday, Dec 25, 2024 - 04:21 PM (IST)
ਬੰਗਾ (ਰਾਕੇਸ਼ ਅਰੋੜਾ)- ਬੰਗਾ-ਹੀਉ ਰੋਡ 'ਤੇ ਪੈਂਦੀ ਚੂੰਗੀ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਦੋ ਨਾਕਾਬਪੋਸ਼ ਲੁਟੇਰਿਆਂ ਵੱਲੋਂ ਸਬਜ਼ੀ ਮੰਡੀ ਤੋਂ ਸਾਮਾਨ ਖ਼ਰੀਦ ਲਈ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਉਕਤ ਮਜ਼ਦੂਰ ਆਪਣੀ ਹੁਸ਼ਿਆਰੀ ਨਾਲ ਉਕਤ ਲੁਟੇਰਿਆਂ ਨੂੰ ਚਕਮਾ ਦੇ ਕੇ ਲੁੱਟ ਦਾ ਸ਼ਿਕਾਰ ਹੋਣੋ ਜ਼ਰੂਰ ਬੱਚ ਗਿਆ ਪਰ ਮੋਟਰਸਾਈਕਲ ਸਵਾਰ ਲੁਟੇਰੇ ਜਾਂਦੇ-ਜਾਂਦੇ ਉਸ ਦੀ ਰੇਹੜੀ 'ਤੇ ਪਏ ਪਿਆਜ਼ ਅਤੇ ਲਸਣ ਜ਼ਰੂਰ ਲੁੱਟ ਕੇ ਲੈ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਘਟਨਾ, ਗੁਆਂਢੀ ਨੇ ਰੋਲੀ ਕੁੜੀ ਦੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਪਿਓ ਦੇ ਹੋਸ਼
ਇਸ ਸਬੰਧੀ ਜਾਣਕਾਰੀ ਦਿੰਦੇ ਲੁੱਟ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਅੱਜ ਸਵੇਰੇ 5.15 ਵਜੇ ਦੇ ਕਰੀਬ ਆਪਣੀ ਰੇਹੜੀ ਜਿਸ ਉਪਰ 30 ਕਿਲੋ ਦੇ ਕਰੀਬ ਪਿਆਜ਼ ਅਤੇ 2 ਕਿਲੋ ਦੇ ਕਰੀਬ ਲਸਣ ਪਿਆ ਹੋਇਆ ਸੀ ਅਤੇ ਕੁਝ ਹੋਰ ਸਾਮਾਨ ਦੀ ਖ਼ਰੀਦ-ਫਿਰੋਤ ਕਰਨ ਲਈ ਸਬਜ਼ੀ ਮੰਡੀ ਨੂੰ ਜਾ ਰਿਹਾ ਸੀ। ਉਸ ਨੇ ਦੱਸਿਆ ਜਿਵੇਂ ਹੀ ਉਹ ਬੰਗਾ ਹੀਉ ਰੋਡ 'ਤੇ ਪੈਂਦੀ ਚੁੰਗੀ ਨਜ਼ਦੀਕ ਕੋਲ ਪੁੱਜਾ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਜਿਨ੍ਹਾਂ ਨੇ ਕੰਬਲ ਲਪੇਟੇ ਹੋਏ ਸਨ ਅਤੇ ਮੂੰਹ ਵੀ ਕੱਪੜੇ ਨਾਲ ਢੱਕੇ ਹੋਏ ਸਨ, ਨੇ ਆਪਣਾ ਮੋਟਰਸਾਈਕਲ ਲਿਆ ਕੇ ਉਸ ਦੀ ਰੇਹੜੀ ਅੱਗੇ ਖੜ੍ਹਾ ਕਰ ਦਿੱਤਾ । ਮੋਟਰਸਾਈਕਲ 'ਤੇ ਬੈਠੇ ਇਕ ਵਿਅਕਤੀ ਨੇ ਤਲਵਾਰ ਕੱਢ ਕੇ ਉਸ ਦੇ ਮੋਢੇ ਤਾਣ ਦਿੱਤੀ ਅਤੇ ਦੂਜੇ ਨੇ ਕਿਹਾ ਜੋ ਕੁਝ ਵੀ ਤੇਰੇ ਕੋਲ ਹੈ ਤੁੰ ਬਿਨਾਂ ਰੋਲਾ ਪਾਏ ਦੇ ਦੇ। ਉਸ ਨੇ ਦੱਸਿਆ ਕਿ ਉਹ ਪਹਿਲਾਂ ਤਾਂ ਘਬਰਾ ਗਿਆ ਅਤੇ ਫਿਰ ਉਸ ਨੇ ਆਪਣੀ ਹੱਥ ਰੇਹੜੀ ਨੂੰ ਜ਼ੋਰ ਨਾਲ ਧੱਕਾ ਮਾਰ ਕੇ ਅੱਗੇ ਨੂੰ ਧੱਕ ਦਿੱਤਾ ਅਤੇ ਆਪ ਤੇਜ਼ੀ ਨਾਲ ਉਥੋਂ ਭੱਜ ਪਿਆ ਅਤੇ ਦੋਹਾਂ ਵਿੱਚੋਂ ਇਕ ਲੁਟੇਰਾ ਵੀ ਉਸ ਦੇ ਪਿੱਛੇ ਭੱਜ ਪਿਆ।
ਇਹ ਵੀ ਪੜ੍ਹੋ- ਜਲੰਧਰ 'ਚ ਮੇਅਰ ਦੀ ਚੋਣ ਨੂੰ ਲੈ ਕੇ ਹਾਈਵੋਲਟੇਜ਼ ਡਰਾਮਾ, ਹਿਰਾਸਤ 'ਚ ਲਿਆ ਵੱਡਾ ਕਾਂਗਰਸੀ ਆਗੂ
ਪ੍ਰਵਾਸੀ ਮਜ਼ਦੂਰ ਨੇ ਰੌਲਾ ਵੀ ਪਾਇਆ ਪਰ ਕਿਸੇ ਨੇ ਉਸ ਦੀ ਆਵਾਜ਼ ਨਾ ਸੁਣੀ। ਉਸ ਨੇ ਦੱਸਿਆ ਕਿ ਭੱਜਦਾ-ਭੱਜਦਾ ਉਹ ਆਪਣੇ ਇਕ ਹੋਰ ਪ੍ਰਵਾਸੀ ਮਜ਼ਦੂਰ ਸਾਥੀ ਦੇ ਘਰ ਅੱਗੇ ਚਲਾ ਗਿਆ, ਜਿੱਥੇ ਜਾ ਕੇ ਉਸ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ। ਇਸ ਤੋਂ ਪਹਿਲਾ ਉਕਤ ਸਾਥੀ ਦਰਵਾਜ਼ਾ ਖੋਲ੍ਹਦਾ, ਉਸ ਦੇ ਪਿੱਛੇ ਲੱਗਾ ਲੁਟੇਰਾ, ਉੱਥੇ ਪੁੱਜ ਗਿਆ ਅਤੇ ਉਸ ਨਾਲ ਲੜਨ ਲੱਗਾ ਅਤੇ ਵੇਖਦੇ ਹੀ ਵੇਖਦੇ ਉਸ ਦਾ ਦੂਜਾ ਲੁਟੇਰਾ ਸਾਥੀ ਵੀ ਉੱਥੇ ਆ ਗਿਆ ਅਤੇ ਹੱਥ ਵਿੱਚ ਫੜੇ ਤੇਜ਼ਧਾਰ ਨੂੰ ਉਸ ਵੱਲ ਤਾਣ ਕੇ ਵਾਰ ਕਰਨ ਲੱਗਾ ਸੀ ਤਾਂ ਉਸ ਦਾ ਪ੍ਰਵਾਸੀ ਸਾਥੀ ਬਾਹਰ ਆ ਗਿਆ ਅਤੇ ਉਕਤ ਦੋਵੇਂ ਲੁਟੇਰੇ ਉਥੋਂ ਭੱਜ ਗਏ।
ਉਸ ਨੇ ਦੱਸਿਆ ਜਦੋਂ ਉਹ ਆਪਣੇ ਕੁਝ ਹੋਰ ਪ੍ਰਵਾਸੀ ਸਾਥੀਆਂ ਨੂੰ ਨਾਲ ਲੈ ਕੇ ਆਪਣੀ ਰੇਹੜੀ ਨੂੰ ਲੈਣ ਲਈ ਹੀਉ ਰੋਡ 'ਤੇ ਪੁੱਜੇ ਤਾਂ ਵੇਖਿਆ ਕਿ ਉਕਤ ਦੋਵੇਂ ਲੁਟੇਰੇ ਉਸ ਦੀ ਰੇਹੜੀ 'ਤੇ ਪਏ ਪਿਆਜ਼ ਅਤੇ ਲਸਣ ਨੂੰ ਚੋਰੀ ਕਰ ਨਾਲ ਲੈ ਗਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ Advisory ਜਾਰੀ, ਬਜ਼ੁਰਗਾਂ ਤੇ ਬੱਚਿਆਂ ਨੂੰ ਚੌਕਸ ਰਹਿਣ ਦੀ ਲੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e