ਚੋਰੀ ਦੀਆਂ ਅੱਧੀ ਦਰਜਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Friday, Jul 25, 2025 - 03:10 PM (IST)

ਨਵਾਂਸ਼ਹਿਰ (ਤ੍ਰਿਪਾਠੀ)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਨਵਾਂਸ਼ਹਿਰ ਦੇ ਵਿਕਾਸ ਨਗਰ ਦੇ ਸੁੰਨੇ ਘਰ ਵਿਚੋਂ ਸੋਨੇ-ਚਾਂਦੀ ਦੇ ਗਹਿਣੇ, ਲੈਪਟਾਪ ਅਤੇ ਵਿਦੇਸ਼ੀ ਮੁਦਰਾ ਚੋਰੀ ਕਰਨ ਸਮੇਤ ਚੋਰੀ ਦੀਆਂ ਅੱਧੀ ਦਰਜਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤੇ ਸੋਨੇ ਚਾਂਦੀ ਦੇ ਗਹਿਣੇ ਤੇ ਡਾਲਰ ਬਰਾਮਦ ਕੀਤੇ ਹਨ।
ਪ੍ਰੈੱਸ ਕਾਨਫ਼ਰੰਸ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਰਾਜਕੁਮਾਰ ਬਜਾੜ ਅਤੇ ਐੱਸ. ਐੱਚ. ਓ. ਸਿਟੀ ਨਵਾਂਸ਼ਹਿਰ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ 15 ਅਪ੍ਰੈਲ ਨੂੰ ਨਵਾਂਸ਼ਹਿਰ ਦੇ ਸਲੋਹ ਰੋਡ ਸਥਿਤ ਵਿਕਾਸ ਨਗਰ ਵਾਸੀ ਜਸਵਿੰਦਰ ਸਿੰਘ ਪੁੱਤਰ ਸਵਰਣ ਸਿੰਘ ਨੇ ਸ਼ਿਕਾਇਤ ਪੱਤਰ ਵਿਚ ਦੱਸਿਆ ਸੀ ਕਿ ਉਹ ਸਵੇਰੇ 9 ਵਜੇ ਅਪਣੇ ਪਰਿਵਾਰ ਸਮੇਤ ਆਪਣੀ ਰਿਸ਼ੇਤਦਾਰੀ ਵਿਚ ਰੋਪੜ ਗਿਆ ਸੀ। ਜਦੋਂ ਰਾਤ 10 ਵਜੇ ਵਾਪਸ ਆਇਆ ਤਾਂ ਘਰ ’ਚ ਦਰਵਾਜਿਆਂ ਦੇ ਲਾਕ ਟੁੱਟੇ ਹੋਏ ਸਨ, ਗਰਿਲ ਨੂੰ ਉਖਾੜਿਆ ਗਿਆ ਸੀ ਅਤੇ ਕਮਰਿਆਂ ਦੇ ਅੰਦਰ ਅਲਮਾਰੀਆਂ ਦੇ ਲਾਕ ਟੁੱਟੇ ਹੋਏ ਸਨ। ਉਸ ਨੇ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਚਲਿਆ ਕਿ ਘਰ ’ਚੋਂ ਸੋਨੇ ਚਾਂਦੀ ਦੇ ਗਹਿਣੇ, ਵਿਦੇਸ਼ੀ ਡਾਲਰ, ਲੈਪਟਾਪ ਆਦਿ ਚੋਰੀ ਹੋਏ ਪਾਏ ਗਏ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ, ਲਏ ਗਏ ਵੱਡੇ ਫ਼ੈਸਲੇ, ਗਰੁੱਪ D 'ਚ ਭਰਤੀ ਹੋਣ ਦੀ ਵਧਾਈ ਗਈ ਉਮਰ ਹੱਦ
ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ. ਐੱਚ. ਓ. ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚੋਰੀ ਦੇ ਮੁਲਜ਼ਮ ਰਾਹੁਲ ਉਰਫ਼ ਗਿਆਨੀ,ਉਰਫ਼ ਸੰਨੀ ਪੁੱਤਰ ਗੁਰਦੇਵ ਸਿੰਘ ਵਾਸੀ ਬੰਗਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋ ਚੋਰੀ ਕੀਤੇ 4 ਤੋਲੇ ਸੋਨੇ ਦੀ 9 ਆਈਟਮਾਂ,150 ਗ੍ਰਾਮ ਚਾਂਦੀ ਦੀਆਂ 22 ਆਈਟਮਾਂ, 50 ਵਿਦੇਸ਼ੀ ਡਾਲਰ ਬਰਾਮਦ ਕੀਤੇ ਹਨ। ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ’ਤੇ ਪਹਿਲਾ ਵੀ ਚੋਰੀ ਦੇ 5 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ 3 ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ। ਉਨ੍ਹਾ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਤੋਂ ਪੁੱਛ ਪੜਤਾਲ ਕਰਕੇ ਚੋਰੀ ਦੀਆਂ ਹੋਰ ਵਾਰਦਾਤਾਂ ਤੋ ਵੀ ਪਰਦਾਫਾਸ਼ ਹੋਣ ਦੀ ਸੰਭਾਵਨਾ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਕਾਰ ਸਵਾਰ ਤਸਕਰਾਂ ਦੀ ਪੁਲਸ ਨਾਲ ਮੁਠਭੇੜ, ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e