ਪਲੇਅਵੇਅ ਸਕੂਲ ਦਾ ਮਾਲਕ ਸਕੂਲ ਨੂੰ ਜਿੰਦਰੇ ਲਗਾ ਹੋਇਆ ਫਰਾਰ, ਪੂਰਾ ਮਾਮਲਾ ਕਰੇਗਾ ਹੈਰਾਨ
Sunday, Jul 13, 2025 - 06:50 PM (IST)

ਬੰਗਾ (ਰਾਕੇਸ਼ ਅਰੋੜਾ)-ਆਪਣੇ ਬੱਚਿਆ ਦੇ ਭਵਿੱਖ ਨੂੰ ਉਜਵਲ ਕਰਨ ਮਾਂ-ਬਾਪ ਉਨ੍ਹਾਂ ਨੂੰ ਛੋਟੀ ਉਮਰੇ ਉਨ੍ਹਾਂ ਲਈ ਵਧੀਆ ਸਕੂਲ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਵਧਿਆ ਇੰਤਜ਼ਾਮ ਕਰਨ ਲਈ ਹਮੇਸ਼ਾ ਤੱਤਪਾਰ ਹੁੰਦੇ ਹਨ ਅਤੇ ਪਹਿਲ ਦੇ ਆਧਾਰ 'ਤੇ ਆਪਣੇ ਬੱਚੇ ਲਈ ਸਭ ਕੁਝ ਕਰਨ ਲਈ ਤਿਆਰ ਰਹਿੰਦੇ ਹਨ ਭਾਵੇਂ ਉਹ ਚੀਜ਼ ਕਿੰਨੀ ਵੀ ਮਹਿੰਗੀ ਕਿਉਂ ਨਾ ਹੋਵੇ ਪਰ ਮਾਂ-ਬਾਪ ਪਹਿਲ ਦੇ ਆਧਾਰ 'ਤੇ ਆਪ ਭੁੱਖੇ ਪਿਆਸੇ ਰਹਿ ਆਪਣੇ ਬੱਚੇ ਲਈ ਉਸ ਦਾ ਪ੍ਰਬੰਧ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ 19 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਤੂਫ਼ਾਨ ਦੇ ਨਾਲ ਪਵੇਗਾ ਮੀਂਹ
ਜੇਕਰ ਕੋਈ ਉਨ੍ਹਾਂ ਦੀਆਂ ਆਸਾਂ ਨਾ ਖਿਲਵਾੜ ਕਰੇ ਤਾਂ ਫਿਰ ਉਨ੍ਹਾਂ ਨੂੰ ਫਰਕ ਤਾਂ ਪੈਂਦਾ ਹੈ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਉਸ ਵੇਲੇ ਸਥਾਨਕ ਵਾਸੀਆਂ ਤੋਂ ਸੁਣਨ ਨੂੰ ਮਿਲੀਆਂ ਜਦੋਂ ਸਥਾਨਕ ਨਿਊ ਗਾਂਧੀ ਨਗਰ ਵਿਖੇ ਚੱਲ ਰਹੇ ਇਕ ਨਿੱਜੀ ਪਲੇਅਵੇਅ ਸਕੂਲ ਦਾ ਮਾਲਕ ਪਰਿਵਾਰ ਸਮੇਤ ਬਿਨਾਂ ਦੱਸੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਂ-ਬਾਪ ਵੱਲੋਂ ਬੱਚੇ ਦੀ ਪੜ੍ਹਾਈ-ਲਿਖਾਈ ਲਈ ਦਿੱਤੀਆਂ ਲੱਖਾਂ ਰੁਪਏ ਦੀਆਂ ਦਾਖ਼ਲਾ ਫ਼ੀਸਾਂ ਲੈ ਕੇ ਸਕੂਲ ਨੂੰ ਤਾਲਾ ਜੜਕੇ ਫਰਾਰ ਹੋ ਗਿਆ।
ਇਸ ਸਬੰਧੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਸਕੂਲ ਵਿਚ ਪੜ੍ਹਦੇ ਕੁਝ ਕੁ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਪਿਛਲੇ ਦੋ-ਤਿੰਨ ਸਾਲ ਤੋਂ ਉਕਤ ਸਕੂਲ ਵਿੱਚ ਪੜ੍ਹਦਾ ਹੈ ਅਤੇ ਹਾਲ ਹੀ ਉਨ੍ਹਾਂ ਨੇ ਸਕੂਲ ਨੂੰ ਨਵੇਂ ਸ਼ੁਰੂ ਹੋਏ ਸੈਸ਼ਨ ਦੀਆਂ 25-25 ਹਜ਼ਾਰ ਰੁਪਏ ਦੀਆਂ ਅਡਮਿਸ਼ਨ ਫ਼ੀਸਾਂ ਅਤੇ 4-4 ਹਜ਼ਾਰ ਰੁਪਏ ਦੇ ਕਰੀਬ ਤਿੰਨ ਮਹੀਨਿਆਂ ਦੀ ਫ਼ੀਸ ਅਡਵਾਂਸ ਦਿੱਤੀ ਸੀ। ਉਨ੍ਹਾਂ ਦੱਸਿਆ ਸਕੂਲ ਵਿੱਚ ਅੰਦਾਜ਼ਨ 50 ਤੋਂ ਵੱਧ ਬੱਚੇ ਦਾਖ਼ਲ ਹਨ ਅਤੇ ਉਨ੍ਹਾਂ ਦੀਆਂ ਫ਼ੀਸਾਂ ਲੱਖਾਂ ਰੁਪਏ ਵਿੱਚ ਬਣਦੀਆਂ ਹਨ, ਜੋ ਉਕਤ ਸਕੂਲ ਦਾ ਮਾਲਕ ਲੈ ਕੇ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੈਸਿਆਂ ਦੀ ਇੰਨੀ ਚਿੰਤਾ ਨਹੀਂ ਹੋ ਰਹੀ ਜਿੰਨੀ ਉਨ੍ਹਾਂ ਦੇ ਬੱਚੇ ਦੇ ਸਾਲ ਬਰਬਾਦ ਹੋਣ ਦੀ ਚਿੰਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਕਤ ਸਕੂਲ ਦਾ ਮਾਲਕ ਸਕੂਲ ਦੇ ਨਾਲ-ਨਾਲ ਮੁੱਖ ਮਾਰਗ 'ਤੇ ਇਕ ਕਿਰਾਏ 'ਤੇ ਦੁਕਾਨ ਲੈ ਕੇ ਸ਼ੇਅਰ ਮਾਰਕੀਟ (ਟ੍ਰੇਡਿੰਗ ) ਅਤੇ ਹੋਰ ਇਸ ਨਾਲ ਸਬੰਧਤ ਇੰਨਵੈਸਟਮੈਂਟ ਦਾ ਧੰਦਾ ਕਰਦਾ ਸੀ ਅਤੇ ਉਹ ਇੰਨਵੈਸਟਰਾਂ ਕੋਲੋਂ ਲਈਆਂ ਗਈਆਂ ਮੋਟੀਆਂ ਰਕਮਾਂ ਜੋ ਉਹ ਨਕਦੀ ਲੈਂਦਾ ਸੀ, ਉਹ ਲੈ ਗਿਆ ਹੈ।
ਕੀ ਕਹਿਣਾ ਬੰਗਾ ਸਿਟੀ ਪੁਲਸ ਅਧਿਕਾਰੀ ਦਾ
ਜਦੋਂ ਇਸ ਸਬੰਧੀ ਬੰਗਾ ਸਿਟੀ ਪੁਲਸ ਮੁਖੀ ਨਾਲ ਉਨ੍ਹਾਂ ਦੇ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਸ ਤਰਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ ਪਰ ਜੇਕਰ ਕੋਈ ਵੀ ਇਨਵੈਸਟਮੈਂਟ ਕਰਤਾ ਜਾਂ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ਦਰਜ ਹੁੰਦੀ ਹੈ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਸਹੂਲਤ! ਹੁਣ ਹਫ਼ਤੇ ’ਚ 6 ਦਿਨ ਖੁੱਲ੍ਹੇਗਾ ਇਹ ਸੇਵਾ ਕੇਂਦਰ, ਨਹੀਂ ਪਵੇਗੀ ਛੁੱਟੀ ਲੈਣ ਦੀ ਲੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e