ਲੁਟੇਰਿਆਂ ਨੇ ਅੱਡਾ ਸਰਾਂ ''ਚ ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼

Thursday, Jul 21, 2022 - 12:27 AM (IST)

ਲੁਟੇਰਿਆਂ ਨੇ ਅੱਡਾ ਸਰਾਂ ''ਚ ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼) : ਬੁੱਧਵਾਰ ਦੁਪਹਿਰ ਕਾਰ ਸਵਾਰ ਲੁਟੇਰਿਆਂ ਨੇ ਅੱਡਾ ਸਰਾਂ ਸਥਿਤ ਇਕ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਵਾਰਦਾਤ ਦੁਪਹਿਰ 2.18 ਵਜੇ ਕਰੀਬ ਦੀ ਹੈ, ਜਦੋਂ ਕੰਧਾਲਾ ਜੱਟਾਂ ਵਾਸੀ ਜਗਜੀਤ ਸਿੰਘ ਦੀ ਸ਼ਿਵਾ ਮੋਬਾਇਲ ਜ਼ੋਨ ਵੈਸਟਰਨ ਯੂਨੀਅਨ ਦੁਕਾਨ 'ਚ ਇਕ ਵਿਅਕਤੀ ਦਾਖਲ ਹੋਇਆ ਤਾਂ ਪਿਸਤੌਲਨੁਮਾ ਹਥਿਆਰ ਦੇ ਡਰਾਵੇ ਨਾਲ ਦੁਕਾਨ ਦੀ ਕਰਮਚਾਰੀ ਪ੍ਰਵੀਨ ਕੌਰ ਪਤਨੀ ਕਸ਼ਮੀਰੀ ਲਾਲ ਵਾਸੀ ਧੂਤਾ ਦੀ ਮੌਜੂਦਗੀ 'ਚ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪ੍ਰਵੀਨ ਨੇ ਹੁਸ਼ਿਆਰੀ ਨਾਲ ਗੱਲੇ ਨੂੰ ਲੌਕ ਲਗਾ ਕੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਾ ਬਾਹਰ ਮੌਜੂਦ ਕਾਰ ਸਵਾਰ ਸਾਥੀਆਂ ਨਾਲ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਟਾਂਡਾ ਕੁਲਵੰਤ ਸਿੰਘ ਅਗਵਾਈ 'ਚ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਵਾਰਦਾਤ ਦੀ ਕੋਸ਼ਿਸ਼ ਤੋਂ ਪਹਿਲਾਂ ਅੱਡਾ ਸਰਾਂ ਸਥਿਤ ਵੈਸਟਰਨ ਯੂਨੀਅਨ ਦੀਆਂ 2 ਹੋਰ ਦੁਕਾਨਾਂ 'ਤੇ ਵੀ ਗਾਹਕ ਬਣ ਕੇ ਗਏ ਸਨ।

ਇਹ ਵੀ ਪੜ੍ਹੋ : ਬਿਸ਼ਨੋਈ ਗਰੁੱਪ ਦੇ ਸ਼ੂਟਰ ਮਨਪ੍ਰੀਤ ਮਨੂੰ ਦੇ ਇਨਕਾਊਂਟਰ 'ਚ ਮਾਰੇ ਜਾਣ 'ਤੇ ਕੁੱਸਾ ਪਿੰਡ ਆਇਆ ਫਿਰ ਚਰਚਾ 'ਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News