ਪੁਰਾਣੀ ਰੰਜੀਸ਼ ਕਾਰਨ ਪਤੀ-ਪਤਨੀ ਤੇ ਨਾਬਾਲਗ ਪੁੱਤਰ ''ਤੇ ਕੀਤਾ ਜਾਨਲੇਵਾ ਹਮਲਾ, ਲੋਹੇ ਦੀ ਰਾਡ ਨਾਲ ਕੀਤਾ ਲਹੂ-ਲੁਹਾਣ

Monday, Dec 25, 2023 - 05:07 AM (IST)

ਜਲੰਧਰ (ਮਹੇਸ਼)- ਥਾਣਾ ਨੰਬਰ 2 ਅਧੀਨ ਪੈਂਦੇ ਇਲਾਕੇ ਪ੍ਰਤਾਪ ਨਗਰ ਨਜ਼ਦੀਕ ਚੰਦਨ ਨਗਰ ’ਚ ਮਕਾਨ ਮਾਲਕ ਵੱਲੋਂ ਆਪਣੇ ਇਕ ਹੋਰ ਸਾਥੀ ਨੂੰ ਨਾਲ ਲੈ ਕੇ ਉਸ ਦੇ ਹੀ ਘਰ ਦੀ ਛੱਤ ਵਾਲੇ ਹਿੱਸੇ ਵਿਚ ਕਿਰਾਏ ’ਤੇ ਰਹਿੰਦੇ ਆਸ਼ੀਸ਼ ਪੁਰੀ, ਉਸ ਦੀ ਪਤਨੀ ਪ੍ਰਿਆ ਪੁਰੀ ਅਤੇ ਉਨ੍ਹਾਂ ਦੇ 14 ਸਾਲਾ ਪੁੱਤਰ ਨੀਵ ਪੁਰੀ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਪਹਿਲਾਂ ਬਣਵਾ ਕੇ ਪੀਤੀ ਚਾਹ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਲੋਕਾਂ ਦੀ ਮਦਦ ਨਾਲ ਆਸ਼ੀਸ਼ ਪੁਰੀ ਦੇ ਭਰਾ ਅਮਿਤ ਪੁਰੀ ਨੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ। ਨੀਵ ਦੇ ਸਿਰ ਵਿਚ ਬਲੱਡ ਦਾ ਕਲਾਟ ਬਣ ਜਾਣ ਕਾਰਨ ਉਸ ਦੀ ਬ੍ਰੇਨ ਸਰਜਰੀ ਕੀਤੀ ਗਈ ਹੈ। ਫਿਲਹਾਲ ਉਹ ਆਈ.ਸੀ.ਯੂ. ਵਿਚ ਹੈ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ-2 ਦੇ ਏ.ਐੱਸ.ਆਈ. ਅਨਿਲ ਕੁਮਾਰ ਨੂੰ ਦਿੱਤੇ ਬਿਆਨਾਂ ’ਚ ਕਿਹਾ ਗਿਆ ਹੈ ਕਿ ਉਕਤ ਤਿੰਨਾਂ ’ਤੇ ਹਮਲਾ ਦੀਪਕ ਨੰਨੂ ਤੇ ਉਸ ਦੇ ਪਿਤਾ ਪਰਮਜੀਤ ਸਿੰਘ (ਜਿਨ੍ਹਾਂ ਦੇ ਘਰ ਉਹ ਕਿਰਾਏ ’ਤੇ ਰਹਿੰਦੇ ਹਨ) ਅਤੇ ਹਨੀ ਜੈਨ ਪੁੱਤਰ ਯੋਗੇਸ਼ ਜੈਨ ਵਾਸੀ ਮਹਿੰਦਰੂ ਮੁਹੱਲਾ ਨੇ ਜਬਰੀ ਘਰ ਵਿਚ ਦਾਖਲ ਹੋ ਕੇ ਕੀਤਾ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਪ੍ਰਿਆ ਪੁਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੀਪਕ ਨੰਨੂ ਅਤੇ ਹਨੀ ਜੈਨ ਨੇ ਉਸ ਦੀ ਬੇਟੀ ਨੂੰ ਸੜਕ ’ਤੇ ਘੇਰ ਕੇ ਉਸ ਨਾਲ ਛੇੜਛਾੜ ਕੀਤੀ ਸੀ, ਜਿਸ ਸਬੰਧੀ ਉਸ ਨੂੰ ਪੁਲਸ ਨੂੰ ਸ਼ਿਕਾਇਤ ਕਰਨੀ ਪਈ ਸੀ। ਪਰ ਦੀਪਕ ਨੰਨੂ ਦੀ ਪਤਨੀ ਅਤੇ ਮਾਂ ਵੱਲੋਂ ਇਸ ਸਬੰਧੀ ਮੁਆਫੀ ਮੰਗ ਲੈਣ ਕਾਰਨ ਇਸ ਮਾਮਲੇ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਇਸੇ ਰੰਜਿਸ਼ ਕਾਰਨ ਦੀਪਕ ਨੰਨੂ, ਉਸ ਦੇ ਪਿਤਾ ਪਰਮਜੀਤ ਅਤੇ ਹਨੀ ਨੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਥਾਣਾ-2 ਦੇ ਵਧੀਕ ਐੱਸ.ਐੱਚ.ਓ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪ੍ਰਿਆ ਪੁਰੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 307 ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News