ਬੇਅੰਤ ਨਗਰ ਤੋਂ 10 ਸਾਲਾ ਬੱਚਾ ਅਗਵਾ, ਮਾਂ-ਬਾਪ ਦਾ ਦੋਸ਼-ਪੁਲਸ ਨਹੀਂ ਕਰ ਰਹੀ ਸੁਣਵਾਈ
Thursday, Aug 21, 2025 - 11:14 AM (IST)

ਜਲੰਧਰ (ਮਹੇਸ਼)–ਬੇਅੰਤ ਨਗਰ ਰਾਮਾ ਮੰਡੀ ਤੋਂ 10 ਸਾਲਾ ਬੱਚੇ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰੋਨ ਨਾਮਕ ਬੱਚੇ ਦੇ ਪਿਤਾ ਨਰਿੰਦਰ ਅਤੇ ਮਾਤਾ ਲੱਕੀ ਵਾਸੀ ਬੇਅੰਤ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ 14 ਅਗਸਤ ਨੂੰ ਕੋਈ ਵਿਅਕਤੀ ਆਪਣੇ ਨਾਲ ਲੈ ਗਿਆ ਸੀ, ਜੋ ਕਿ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਪਾਇਆ ਗਿਆ ਹੈ। ਮਾਂ-ਬਾਪ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ ਵੀ ਸੌਂਪ ਦਿੱਤੀ ਹੈ ਪਰ ਪੁਲਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਦੋਂ ਇਨਸਾਫ਼ ਲਈ ਥਾਣੇ ਜਾਂਦੇ ਹਨ ਤਾਂ ਪੁਲਸ ਉਨ੍ਹਾਂ ਨਾਲ ਦੁਰਵਿਵਹਾਰ ਕਰਕੇ ਉਨ੍ਹਾਂ ਨੂੰ ਵਾਪਸ ਭੇਜ ਦਿੰਦੀ ਹੈ ਅਤੇ ਇਕ ਹੀ ਜਵਾਬ ਦਿੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ।
ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ASI ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਇਹ ਵੀ ਦੋਸ਼ ਹੈ ਕਿ ਪੁਲਸ ਨੇ ਮੁਲਜ਼ਮ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਪਰ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਐੱਸ. ਐੱਚ. ਓ. ਨਾਲ ਸੰਪਰਕ ਨਾ ਹੋਣ ’ਤੇ ਥਾਣਾ ਰਾਮਾ ਮੰਡੀ ਦੇ ਮੁਨਸ਼ੀ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ। ਓਧਰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਾਰਡ ਨੰਬਰ 9 ਰਾਮਾ ਮੰਡੀ ਦੀ ਕੌਂਸਲਰ ਵੰਦਨਾ ਤੁਲਸੀ ਦੇ ਪਤੀ ਵਿੱਕੀ ਤੁਲਸੀ ਵਾਰਡ ਇੰਚਾਰਜ ਨੇ ਕਿਹਾ ਕਿ ਬੱਚਾ ਨਾ ਮਿਲਣ ਕਾਰਨ ਉਸ ਦੇ ਮਾਂ-ਬਾਪ ਨਰਿੰਦਰ ਅਤੇ ਲੱਕੀ ਬਹੁਤ ਪ੍ਰੇਸ਼ਾਨ ਹਨ। ਉਹ ਉਨ੍ਹਾਂ ਦੇ ਆਫ਼ਿਸ ਦੇ ਵੀ ਕਈ ਚੱਕਰ ਲਗਾ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 20, 22, 23, 24 ਤਾਰੀਖ਼ਾਂ ਲਈ ਵੱਡੀ ਚਿਤਾਵਨੀ! ਸੋਚ ਸਮਝ ਕੇ ਨਿਕਲਣਾ ਘਰੋਂ ਬਾਹਰ
ਵਿੱਕੀ ਤੁਲਸੀ ਨੇ ਕਿਹਾ ਕਿ ਹੈਰੋਨ ਦੇ ਮਾਂ-ਬਾਪ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਥਾਣਾ ਰਾਮਾ ਮੰਡੀ ਦੀ ਪੁਲਸ ਨਾਲ ਇਸ ਸਬੰਧੀ ਗੱਲ ਕਰ ਚੁੱਕੇ ਹਨ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਹੈਰੋਨ ਦੇ ਮਾਂ-ਬਾਪ ਨੂੰ ਉਨ੍ਹਾਂ ਦਾ ਬੱਚਾ ਮਿਲ ਸਕੇ ਅਤੇ ਮੁਲਜ਼ਮ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਕਾਰੋਬਾਰੀ ਦੇ ਮਾਮਲੇ 'ਚ ਨਵਾਂ ਮੋੜ, ਇਸ ਸ਼ਖ਼ਸ ਨੇ ਲਈ ਜ਼ਿੰਮੇਵਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e