24 ਜਨਵਰੀ ਨੂੰ ਹੋਵੇਗੀ ਸ਼ਨੀ ਦੀ ਰਾਸ਼ੀ ਤਬਦੀਲੀ, ਬ੍ਰਿਖ ਰਾਸ਼ੀ ਨੂੰ ਮਿਲੇਗਾ ਛੁਟਕਾਰਾ

01/18/2020 5:48:18 PM

ਜਲੰਧਰ (ਨਰੇਸ਼) : ਜੋਤਿਸ਼ 'ਚ ਨਿਆਏ ਦੇ ਦੇਵਤਾ ਸ਼ਨੀ ਦੇਵ 24 ਜਨਵਰੀ ਨੂੰ ਰਾਸ਼ੀ ਤਬਦੀਲ ਕਰਨ ਜਾ ਰਹੇ ਹਨ। ਸ਼ਨੀ 24 ਜਨਵਰੀ ਨੂੰ ਦੁਪਹਿਰ 12.10 ਵਜੇ ਧਨੁ ਰਾਸ਼ੀ 'ਚੋਂ ਨਿਕਲ ਕੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨਗੇ ਅਤੇ 17 ਜਨਵਰੀ 2023 ਤੱਕ ਇਸ ਰਾਸ਼ੀ 'ਚ ਹੀ ਰਹਿਣਗੇ। ਇਸ ਤੋਂ ਬਾਅਦ ਸ਼ਨੀ ਦਾ ਕੁੰਭ ਰਾਸ਼ੀ 'ਚ ਗੋਚਰ ਹੋਵੇਗਾ। ਸ਼ਨੀ ਦੇ ਮਕਰ ਰਾਸ਼ੀ 'ਚ ਦਾਖਲ ਹੁੰਦਿਆਂ ਹੀ ਬ੍ਰਿਖ ਰਾਸ਼ੀ ਦੇ ਜਾਤਕਾਂ ਨੂੰ ਸ਼ਨੀ ਦੀ ਸਾੜ੍ਹਸਤੀ ਤੋਂ ਮੁਕਤੀ ਮਿਲ ਜਾਵੇਗੀ। ਜਦਕਿ ਇਸ ਗੋਚਰ ਦੇ ਨਾਲ ਹੀ ਕੁੰਭ ਰਾਸ਼ੀ ਦੇ ਜਾਤਕ ਸ਼ਨੀ ਦੀ ਸਾੜ੍ਹਸਤੀ ਦੇ ਪ੍ਰਭਾਵ 'ਚ ਆ ਜਾਣਗੇ। ਸ਼ਨੀ ਦੇ ਇਸ ਗੋਚਰ ਦੇ ਨਾਲ ਬ੍ਰਿਖ ਅਤੇ ਕੰਨਿਆ ਰਾਸ਼ੀ ਦੇ ਜਾਤਕਾਂ 'ਤੇ ਚੱਲ ਰਹੀ ਸ਼ਨੀ ਦੀ ਢਈਆ ਵੀ ਖਤਮ ਹੋ ਜਾਵੇਗੀ। ਜਦਕਿ ਮਿਥੁਨ ਅਤੇ ਤੁਲਾ ਰਾਸ਼ੀ 'ਤੇ ਸ਼ਨੀ ਦੀ ਢਈਆ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ। ਇਸ ਗੋਚਰ ਦੌਰਾਨ 3 ਰਾਸ਼ੀਆਂ ਨੂੰ ਸ਼ਨੀ ਦੇ ਪ੍ਰਭਾਵ ਤੋਂ ਮੁਕਤੀ ਮਿਲੇਗੀ, ਜਦਕਿ 3 ਨਵੀਆਂ ਰਾਸ਼ੀਆਂ ਸ਼ਨੀ ਦੇ ਪ੍ਰਭਾਵ 'ਚ ਆ ਜਾਣਗੀਆਂ।

ਮਕਰ ਰਾਸ਼ੀ 'ਤੇ ਸ਼ੁਰੂ ਹੋਵੇਗੀ ਦੂਜੀ ਢਈਆ
ਸ਼ਨੀ ਦੇ ਇਸ ਗੋਚਰ ਦੇ ਨਾਲ ਹੀ ਕੁੰਭ ਰਾਸ਼ੀ ਦੇ ਜਾਤਕਾਂ 'ਤੇ ਸ਼ਨੀ ਦੀ ਸਾੜ੍ਹਸਤੀ ਦੀ ਪਹਿਲੀ ਢਈਆ ਸ਼ੁਰੂ ਹੋਵੇਗੀ, ਜਦੋਂਕਿ ਧਨੁ ਰਾਸ਼ੀ ਦੇ ਜਾਤਕਾਂ 'ਤੇ ਸ਼ਨੀ ਸਾੜ੍ਹਸਤੀ ਦੀ ਅੰਤਿਮ ਢਈਆ ਚੱਲੇਗੀ। ਮਕਰ ਰਾਸ਼ੀ ਦੇ ਜਾਤਕ ਸ਼ਨੀ ਦੀ ਸਾੜ੍ਹਸਤੀ ਦੀ ਦੂਜੀ ਢਈਆ ਵਿਚੋਂ ਲੰਘਣਗੇ। ਜੇਕਰ ਜਾਤਕਾਂ ਦੀ ਸਾੜ੍ਹਸਤੀ ਦੀ ਸ਼ੁਰੂਆਤ ਖਰਾਬ ਹੋਈ ਹੈ ਤਾਂ ਆਮ ਤੌਰ 'ਤੇ ਆਖਰੀ ਢਈਆ ਦੌਰਾਨ ਜਾਤਕਾਂ ਨੂੰ ਚੰਗੇ ਫਲ ਮਿਲਦੇ ਹਨ, ਜਦੋਂਕਿ ਸ਼ਨੀ ਦੀ ਸਾੜ੍ਹਸਤੀ ਦੀ ਸ਼ੁਰੂਆਤ ਜੇਕਰ ਚੰਗੀ ਰਹੇ ਤਾਂ ਅੰਤਿਮ ਪੜਾਅ ਵਿਚ ਚੰਗੇ ਫਲ ਨਹੀਂ ਮਿਲਦੇ।

ਸ਼ਨੀ ਨਿਆਏ ਦੇ ਦੇਵਤਾ ਹਨ ਅਤੇ ਜੇਕਰ ਜਾਤਕ ਚੰਗੇ ਕੰਮ ਕਰਦਾ ਹੈ ਤਾਂ ਉਸਨੂੰ ਸਾੜ੍ਹਸਤੀ ਦੌਰਾਨ ਸ਼ਨੀ ਦਾ ਚੰਗਾ ਫਲ ਮਿਲਦਾ ਹੈ ਜੇਕਰ ਕੋਈ ਪਾਪ ਕਰਮ ਕਰਦਾ ਹੈ ਤਾਂ ਸ਼ਨੀ ਦੀ ਸਾੜ੍ਹਸਤੀ ਦੌਰਾਨ ਉਸਦੇ ਨਤੀਜੇ ਭੁਗਤਣੇ ਪੈਂਦੇ ਹਨ। ਸ਼ਨੀ ਦੀ ਸਾੜ੍ਹਸਤੀ ਦਾ ਫਲ ਜਾਤਕਾਂ ਦੀ ਕੁੰਡਲੀ ਵਿਚ ਸ਼ਨੀ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਜੇਕਰ ਕੁੰਡਲੀ ਵਿਚ ਸ਼ਨੀ ਯੋਗ ਕਾਰਕ ਹੈ ਜਾਂ ਚੰਗੀ ਸਥਿਤੀ ਵਿਚ ਹੈ ਤਾਂ ਸ਼ਨੀ ਦਾ ਚੰਗਾ ਫਲ ਹੀ ਮਿਲਦਾ ਹੈ। ਇਸ ਲਈ ਜਾਤਕਾਂ ਨੂੰ ਸ਼ਨੀ ਦੇ ਇਸ ਗੋਚਰ ਤੋਂ ਼ਡਰਨ ਦੀ ਲੋੜ ਨਹੀਂ।- ਰਾਜਿੰਦਰ ਬਿੱਟੂ ਜਲੰਧਰ


Anuradha

Content Editor

Related News