ਦੁਕਾਨਦਾਰ ਨਾਲ ਕੀਤੀ ਕੁੱਟਮਾਰ, ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ

09/16/2023 4:28:53 PM

ਰੂਪਨਗਰ (ਵਿਜੇ)-ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਸਿਟੀ ਪੁਲਸ ਨੇ ਮੁਲਜ਼ਮ ਸਮੇਤ ਅੱਧੀ ਦਰਜਨ ਦੇ ਕਰੀਬ ਨਕਾਬਪੋਸ਼ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ। ਸਿਟੀ ਪੁਲਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਵਿਸ਼ਵਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਖੱਡ ਬਠਲੌਰ, ਨੂਰਪੁਰਬੇਦੀ ਨੇ ਦੱਸਿਆ ਕਿ ਉਹ ਕਮੈਰੋ ਰੇਡੀਮੇਡ ਸਟੋਰ ਰੈਲੋਂ ਰੋਡ ਰੂਪਨਗਰ ਵਿਖੇ ਕਰਦਾ ਹੈ। 

ਉਸ ਨੇ ਦੱਸਿਆ ਕਿ ਮੁਲਜ਼ਮ ਉਸ ਦੀ ਦੁਕਾਨ ’ਚ ਆ ਕੇ ਗੱਲੇ ’ਚ ਹੱਥ ਪਾਉਣ ਲੱਗ ਪਿਆ, ਜਿਸ ਨੂੰ ਤੁਰੰਤ ਰੋਕਿਆ ਗਿਆ ਪਰ ਉਸ ਨੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਆਪਣੇ 5-6 ਨਕਾਬਪੋਸ਼ ਵਿਅਕਤੀਆਂ ਨਾਲ ਮੇਰੀ ਦੁਕਾਨ ’ਚ ਵੜ ਕੇ ਕੁੱਟਮਾਰ ਕੀਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਪਵਨ ਪੁੱਤਰ ਸੁੱਖਾ ਨੰਬਰਦਾਰ ਨਿਵਾਸੀ ਰੈਲੋਂ ਕਲਾਂ ਜ਼ਿਲ੍ਹਾ ਰੂਪਨਗਰ ਅਤੇ 5-6 ਨਕਾਬਪੋਸ਼ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਪੰਜਾਬ ਪੁਲਸ ਦੀ ਨੌਕਰੀ ਤੋਂ ਸਸਪੈਂਡ ਚੱਲ ਰਹੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News