ਚਾਰ ਪ੍ਰਮੁੱਖ ਸ਼ਮਸ਼ਾਨਘਾਟਾਂ 'ਚ ਰੱਖੀਆਂ ਅਸਥੀਆਂ ਦਾ ਈ-ਪਾਸ ਰਾਹੀਂ ਪਵਿੱਤਰ ਅਸਥਾਨਾਂ 'ਤੇ ਹੋਵੇਗਾ ਵਿਸਰਜਨ

04/17/2020 1:28:34 PM

ਜਲੰਧਰ:  ਕਰਫਿਊ ਲੱਗਣ ਦੇ 21 ਦਿਨ ਬਾਅਦ ਦੇ 4 ਪ੍ਰਮੁੱਖ ਸ਼ਮਸ਼ਾਨਘਾਟਾਂ 'ਤੇ ਕਰੀਬ 185 ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਹੋਣ ਦਾ ਇੰਤਜਾਮ ਕਰ ਰਹੀ ਹੈ। ਹੁਣ ਇਨ੍ਹਾਂ ਦੇ ਰਿਸ਼ਤੇਦਾਰਾਂ ਦਾ ਇਸ ਪੁਨੀਤ ਕੰਮ ਨੂੰ ਪੂਰਾ ਕਰਨ ਦਾ ਇੰਤਜ਼ਾਰ ਖਤਮ ਹੋਵੇਗਾ। ਇਸ ਦੇ ਲਈ ਆਨਲਾਈਨ ਐਮਰਜੈਂਸੀ ਅਸਥੀਆਂ ਵਿਸਰਜਨ ਕਰਫਿਊ ਪਾਸ ਬਣਾ ਕੇ ਕਿਸੇ ਵੀ ਪਵਿੱਤਰ ਸਥਾਨ 'ਤੇ ਜਾ ਕੇ ਤਰਪਣ ਕੀਤਾ ਜਾ ਸਕਦਾ ਹੈ। ਇਸ ਦੇ ਲਈ ਪੰਜਾਬ ਸਰਕਾਰ ਵਲੋਂ ਆਨਲਾਈਨ ਕਰਫਿਊ ਪਾਸ ਜਾਰੀ ਕਰਨ ਦੀ ਸੁਵਿਧਾ ਦਿੱਤੀ ਹੈ। ਸਰਕਾਰ ਵਲੋਂ ਜਾਰੀ ਵੈਬਸਾਈਟ 'ਤੇ ਜਾ ਕੇ ਕਿਸੇ ਵੀ ਜ਼ਿਲੇ 'ਚ ਕੋਈ ਵਿਅਕਤੀ ਘਰ ਬੈਠੇ ਹੀ ਆਨਲਾਈਨ ਪਾਸ ਬਣਵਾ ਸਕਦਾ ਹੈ। ਬੱਸ ਇਸ ਦੇ ਲਈ ਤੁਹਾਨੂੰ ਵੈਬਸਾਈਟ 'ਤੇ ਦਿੱਤੇ ਗਏ ਕਾਲਮ ਨੂੰ ਪੂਰਾ ਕਰਨ ਦੇ ਨਾਲ ਹੀ ਪਾਸ ਬਣਵਾਉਣ ਦਾ ਵਾਜਬ ਜਵਾਬ ਦੇਣਾ ਪਵੇਗਾ।

ਡਿਪਟੀ ਕਮਿਸ਼ਨਰ ਵੀ.ਕੇ. ਸ਼ਰਮਾ ਨੇ ਦੱਸਿਆ ਕਿ ਲੋਕ ਪੰਜਾਬ ਸਰਕਾਰ ਦੀ ਵੈਬਸਾਈਟ https://epasscovid19.paris.net.in 'ਤੇ ਅਪਲਾਈ ਕਰਕੇ ਇਸ ਐਮਰਜੈਂਸੀ ਅਸਥੀ ਵਿਸਰਜਨ ਪਾਸ ਬਣਾ ਸਕਦੇ ਹਨ। ਇਨ੍ਹਾਂ 'ਚਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਅੰਤਿਮ ਸੰਸਕਾਰ ਹੋ ਚੁੱਕਾ ਹੈ ਪਰ ਕਰਫਿਊ ਦੇ ਚੱਲਦੇ ਲੋਕ ਅਸਥੀ ਵਿਸਰਜਨ ਨਹੀਂ ਕਰ ਸਕੇ। ਡੀ.ਸੀ. ਨੇ ਦੱਸਿਆ ਕਿ ਇਸ ਮੁਸ਼ਕਲ ਸਮੇਂ ਦੌਰਾਨ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸੇ ਨੇਕ ਕੰਮ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ।

ਇਸ ਤਰ੍ਹਾਂ ਬਣਾਓ ਐਮਰਜੈਂਸੀ ਪਾਸ
ਬ੍ਰਾਊਜ਼ਰhttps://epasscovid19.paris.net.in. 'ਤੇ ਜਾਣਾ ਹੋਵੇਗਾ।
ਆਪਣਾ ਜ਼ਿਲਾ ਦੱਸੋ।
ਪਾਸ ਦੀ ਕੈਟੇਗਰੀ ਜ਼ਿਲੇ 'ਚ ਅੰਤਰ ਜ਼ਿਲਾ ਜਾਂ ਕਿਸੇ ਦੂਜੇ ਸੂਬੇ 'ਤ ਜਾਣ ਦੀ ਚੋਣ ਕਰੋ।
ਦੱਸਣਾ ਹੋਵੇਗਾ ਕਿ ਤੁਸੀ ਕਿਹੜੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਹੋ। ਹੈਲਥ ਵਰਕਰ ਹੈ, ਆਮ ਨਾਗਰਿਕ ਹੈ ਜਾਂ ਜ਼ਰੂਰੀ ਸੇਵਾਵਾਂ ਦਾ ਆਪਸ਼ਨ ਚੁਣੋ ਤਾਂ ਅਗਲੀ ਲਾਈਨ 'ਚ ਸਬੰਧਿਤ ਡਿਟੇਲ ਦੇਣੀ ਹੋਵੇਗੀ ਕਿ ਏ.ਟੀ.ਐੱਮ. ਬੈਂਕਿੰਗ ਗ੍ਰਾਸਰੀ, ਗੈਸ/ ਫਯੂਲ, ਆਇਲ ਆਦਿ ਜ਼ਰੂਰੀ ਸੇਵਾਵਾਂ, ਡਿਲਵਰੀ ਵਰਕਰ 'ਚ ਤੁਸੀਂ ਕਿਸੇ ਦੇ ਲਈ ਚੱਲ ਰਹੇ ਹੋ।


Shyna

Content Editor

Related News