ਟਾਂਡਾ ਦੀਆਂ ਮੰਡੀਆਂ ’ਚ ਕੁਝ ਦਿਨ ਬਾਅਦ ਸ਼ੁਰੂ ਹੋਵੇਗੀ ਕਣਕ ਦੀ ਆਮਦ
Friday, Apr 01, 2022 - 05:49 PM (IST)

ਟਾਂਡਾ ਉੜਮੁੜ (ਪੰਡਿਤ) : ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਟਾਂਡਾ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਆਮਦ ਨੂੰ ਅਜੇ ਕੁਝ ਹੋਰ ਦਿਨ ਲੱਗ ਸਕਦੇ ਹਨ। ਕਣਕ ਦੀ ਫਸਲ ਦੇ ਪੱਕ ਜਾਣ ਤੋਂ ਬਾਅਦ 12-13 ਅਪ੍ਰੈਲ ਨੇੜੇ ਕਿਸਾਨਾਂ ਵੱਲੋਂ ਮੰਡੀਆਂ ’ਚ ਫਸਲ ਲਿਆਉਣ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਰਕੀਟ ਕਮੇਟੀ ਦੀ ਟੀਮ ਸਕੱਤਰ ਵਿਨੋਦ ਕੁਮਾਰ ਦੀ ਦੇਖ-ਰੇਖ ’ਚ ਮੰਡੀ ਵਿਚ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕਰਨ ਲਈ ਲਗਾਤਾਰ ਉੱਦਮ ਕਰ ਰਹੀ ਹੈ।
ਇਹ ਵੀ ਪੜ੍ਹੋ : ਟਾਂਡਾ ਵਿਖੇ ਅੱਗ ਨੇ ਵਰਾਇਆ ਕਹਿਰ, ਗ਼ਰੀਬਾਂ ਦੇ ਆਸ਼ਿਆਨੇ ਹੋਏ ਸੜ ਕੇ ਸੁਆਹ (ਤਸਵੀਰਾਂ)
ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਵੱਖ-ਵੱਖ ਖਰੀਦ ਏਜੰਸੀਆਂ ਨੂੰ ਮਾਰਕੀਟ ਕਮੇਟੀ ਟਾਂਡਾ ਅਧੀਨ ਆਉਂਦੀਆਂ ਮੰਡੀਆਂ ਅਲਾਟ ਕੀਤੀਆਂ ਹਨ, ਜਿਨ੍ਹਾਂ ’ਚ ਮੁੱਖ ਮੰਡੀ ਟਾਂਡਾ ’ਚ ਐੱਫ. ਸੀ. ਆਈ., ਮਾਰਕਫੈੱਡ ਅਤੇ ਪਨਸਪ ਏਜੰਸੀਆਂ ਖਰੀਦ ਕਰਨਗੀਆਂ, ਜਦਕਿ ਨੱਥੂਪੁਰ, ਜਲਾਲਪੁਰ, ਮਿਆਣੀ ’ਚ ਐੱਫ. ਸੀ. ਆਈ., ਖੋਖਰ ’ਚ ਪਨਗ੍ਰੇਨ, ਘੋੜਾਵਾਹਾ ’ਚ ਮਾਰਕਫੈੱਡ, ਕੰਧਾਲਾ ਜੱਟਾਂ ਅਤੇ ਕੰਧਾਲਾ ਸ਼ੇਖਾਂ ’ਚ ਪਨਸਪ ਖਰੀਦ ਕਰੇਗੀ।
ਇਹ ਵੀ ਪੜ੍ਹੋ : ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, ਚਾਲਕ ਦੀ ਮੌਤ