ਖਾਂਬਰਾ ’ਚ ਚਿਰਾਗ ਮੈਡੀਕਲ ਸਟੋਰ ’ਤੇ ਐਂਟੀ-ਨਾਰਕੋਟਿਕਸ ਸੈੱਲ ਦੀ ਰੇਡ, ਇਕ ਵਿਅਕਤੀ ਗ੍ਰਿਫ਼ਤਾਰ

Sunday, Aug 27, 2023 - 01:01 PM (IST)

ਖਾਂਬਰਾ ’ਚ ਚਿਰਾਗ ਮੈਡੀਕਲ ਸਟੋਰ ’ਤੇ ਐਂਟੀ-ਨਾਰਕੋਟਿਕਸ ਸੈੱਲ ਦੀ ਰੇਡ, ਇਕ ਵਿਅਕਤੀ ਗ੍ਰਿਫ਼ਤਾਰ

ਜਲੰਧਰ (ਮਹੇਸ਼)–ਕਮਿਸ਼ਨਰੇਟ ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਸਿਹਤ ਵਿਭਾਗ ਦੀ ਟੀਮ ਨਾਲ ਖਾਂਬਰਾ ਥਾਣਾ ਸਦਰ ਜਮਸ਼ੇਰ ਵਿਚ ਚਿਰਾਗ ਮੈਡੀਕਲ ਸਟੋਰ ’ਤੇ ਰੇਡ ਕੀਤੀ ਅਤੇ ਤਲਾਸ਼ੀ ਲੈਣ ’ਤੇ ਉਥੋਂ 330 ਨਸ਼ੀਲੇ ਕੈਪਸੂਲ ਅਤੇ 295 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਐਂਟੀ-ਨਾਰਕੋਟਿਕਸ ਸੈੱਲ ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ (ਸੀ. ਆਈ. ਏ. ਸਟਾਫ਼-2) ਦੇ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਿਰਾਗ ਮੈਡੀਕਲ ਸਟੋਰ ’ਤੇ ਦਵਾਈਆਂ ਦੀ ਆੜ ਵਿਚ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ ’ਤੇ ਐਂਟੀ-ਨਾਰਕੋਟਿਕਸ ਸੈੱਲ ਦੇ ਐੱਸ. ਆਈ. ਮੋਹਨ ਸਿੰਘ ਨੇ ਸਾਥੀ ਕਰਮਚਾਰੀਆਂ ਅਤੇ ਸਿਵਲ ਸਰਜਨ ਦਫਤਰ ਜਲੰਧਰ ਵਿਚ ਤਾਇਨਾਤ ਡਰੱਗ ਇੰਸ. ਲਾਜਵਿੰਦਰ ਕੁਮਾਰ ਨੂੰ ਨਾਲ ਲੈ ਕੇ ਰੇਡ ਕਰਦਿਆਂ ਨਸ਼ੀਲੀਆਂ ਗੋਲ਼ੀਆਂ ਅਤੇ ਨਸ਼ੀਲੇ ਕੈਪਸੂਲਾਂ ਸਮੇਤ ਗੌਤਮ ਸਹਿਗਲ ਪੁੱਤਰ ਸੁਸ਼ੀਲ ਕੁਮਾਰ ਵਾਸੀ ਇਨਕਮ ਟੈਕਸ ਕਾਲੋਨੀ ਬਸੰਤ ਵਿਹਾਰ ਥਾਣਾ ਡਿਵੀਜ਼ਨ ਨੰਬਰ 7 ਜਲੰਧਰ, ਹਾਲ ਵਾਸੀ ਮਕਾਨ ਨੰਬਰ 92, ਅਸ਼ੋਕ ਨਗਰ ਝੰਡੀਆਂਵਾਲਾ ਪੀਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਥਾਣਾ ਸਦਰ ਜਮਸ਼ੇਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ 146 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News