ਸਟਾਫ਼ ਦੀ ਘਾਟ ਕਾਰਨ ਟਾਂਡਾ ਦੀਆਂ ਬਹੁਤ ਸਾਰੀਆਂ ਪਸ਼ੂ ਡਿਸਪੈਂਸਰੀਆਂ ਨੂੰ ਲੱਗੇ ਤਾਲੇ
Friday, Jul 31, 2020 - 04:55 PM (IST)
ਟਾਂਡਾ (ਜਸਵਿੰਦਰ)— ਪੇਂਡੂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਜੇਕਰ ਝਾਤ ਮਾਰੀ ਜਾਵੇ ਤਾਂ ਹਰ ਪਾਸੇ ਕੰਮੀਆਂ ਹੀ ਕਮੀਆਂ ਨਜ਼ਰ ਆਉਣਗੀਆਂ ਅੱਜ ਜਦੋਂ ਪੱਤਰਕਾਰ ਟੀਮ ਵੱਲੋਂ ਟਾਂਡਾ ਏਰੀਆ ਨਾਲ ਸਬੰਧਤ ਪਸ਼ੂ ਹਸਪਤਾਲਾਂ ਅਤੇ ਪਸ਼ੂ ਡਿਸਪੈਂਸਰੀਆਂ ਦਾ ਸੱਚ ਜਾਨਣ ਲਈ ਦੌਰਾ ਕੀਤਾ ਤਾਂ ਇਹ ਗੱਲ ਪਤਾ ਕਰੋ 'ਚ ਸਾਹਮਣੇ ਆਈ ਕਿ ਬਲਾਕ ਟਾਂਡਾ ਦੇ 11 ਪਸ਼ੂ ਹਸਪਤਾਲ ਅਤੇ 9 ਪਸ਼ੂ ਡਿਸਪੈਂਸਰੀਆਂ ਹਨ ਜਦਕਿ ਇਨ੍ਹਾਂ ਹਸਪਤਾਲਾਂ ਅਤੇ ਪਸ਼ੂ ਡਿਸਪੈਂਸਰੀਆਂ 'ਚ ਛੇ ਫਾਰਮਾਂ ਸਿਟੀ ਕੰਮ ਚਲਾ ਰਹੇ ਹਨ।
ਇਹ ਵੀ ਪੜ੍ਹੋ: ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ
ਜਿਸ ਦੇ ਚੱਲਦਿਆਂ 6 ਪੇਂਡੂ ਪਸ਼ੂ ਡਿਸਪੈਂਸਰੀਆਂ ਬੰਦ ਹੋ ਗਈਆਂ ਹਨ। ਇਸ ਸਬੰਧੀ ਜਦੋਂ ਪੇਂਡੂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਪਸ਼ੂ ਡਿਸਪੈਂਸਰੀ ਦੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਪ੍ਰਾਈਵੇਟ ਮਹਿੰਗੇ ਅਤੇ ਅਯੋਗ ਡਾਕਟਰਾਂ ਸਾਹ ਲੈਣਾ ਪੈਂਦਾ ਹੈ।
ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਕਈ ਵਾਰ ਪ੍ਰਾਈਵੇਟ ਡਾਕਟਰ ਵੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਪਤਾ ਕਰਨ 'ਤੇ ਇਹ ਵੀ ਸੱਚ ਸਾਹਮਣੇ ਆਇਆ ਕਿ 11 ਪਸ਼ੂ ਹਸਪਤਾਲ ਹਨ, ਜਿਨ੍ਹਾਂ 'ਚੋਂ ਤਿੰਨ ਪਸ਼ੂ ਹਸਪਤਾਲਾਂ 'ਚ ਬੈਟਰੀ ਡਾਕਟਰ ਵੀ ਨਹੀਂ ਹਨ। ਸਟਾਫ ਦੀ ਕਮੀ ਸਟਾਫ ਦੀ ਕਮੀ ਦੇ ਚੱਲਦਿਆਂ ਪਸ਼ੂਆਂ ਦਾ ਟੀਕਾਕਰਨ ਨਾ ਹੋਣ ਕਾਰਨ ਪਸ਼ੂਆਂ ਨੂੰ ਭਿਆਨਕ ਬੀਮਾਰੀਆਂ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਅਤੇ ਇਸੇ ਹੀ ਕਮੀ ਦੇ ਚੱਲਦਿਆਂ ਛੇ ਪਸ਼ੂ ਡਿਸਪੈਂਸਰੀਆਂ ਨੂੰ ਤਾਲੇ ਲੱਗੇ ਹੋਏ ਹਨ ਕਿ ਸਰਕਾਰ ਇਸ 'ਤੇ ਧਿਆਨ ਦੇਵੇ। ਇਸ ਸਬੰਧੀ ਗੱਲ ਕਰਨ 'ਤੇ ਡਿਪਟੀ ਡਾਇਰੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਸਾਰਾ ਕੋਲ ਸਟਾਫ ਦੀ ਘਾਟ ਕਾਰਨ ਹੈ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਇਹ ਵੀ ਪੜ੍ਹੋ: ਕਰੋੜਾਂ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕਾਂ ਬਾਰੇ ਸਾਹਮਣੇ ਆਈਆਂ ਇਹ ਖਾਸ ਗੱਲਾਂ