ਜਲੰਧਰ-ਪਠਾਨਕੋਟ ਹਾਈਵੇਅ ''ਤੇ ਵਾਪਰਿਆ ਹਾਦਸਾ, ਇਕ ਵਿਅਕਤੀ ਦੀ ਹੋਈ ਮੌਤ

Sunday, Sep 03, 2023 - 03:37 PM (IST)

ਜਲੰਧਰ-ਪਠਾਨਕੋਟ ਹਾਈਵੇਅ ''ਤੇ ਵਾਪਰਿਆ ਹਾਦਸਾ, ਇਕ ਵਿਅਕਤੀ ਦੀ ਹੋਈ ਮੌਤ

ਜਲੰਧਰ (ਸੁਨੀਲ, ਮਾਹੀ)-ਜਲੰਧਰ-ਪਠਾਨਕੋਟ ਹਾਈਵੇਅ 'ਤੇ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰਾਏਪੁਰ ਰਸੂਲਪੁਰ ਨੇੜੇ ਇਕ ਟਰੱਕ ਨੇ ਡਿਵਾਈਡਰ ਪਾਰ ਕਰਕੇ ਸੜਕ ਦੇ ਗਲਤ ਪਾਸੇ ਜਾ ਰਹੇ ਦੂਜੇ ਘੋੜੇ (ਟਰੱਕ) ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਸੂਚਨਾ ਰਾਹਗੀਰਾਂ ਵੱਲੋਂ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਕੇਵਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ- ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਸੰਭਲਣ ਦਾ ਵੀ ਨਾ ਦਿੱਤਾ ਮੌਕਾ

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਇਕ ਟਰੱਕ ਕਿਸ਼ਨਗੜ੍ਹ ਤੋਂ ਜਲੰਧਰ ਵੱਲ ਆ ਰਿਹਾ ਸੀ ਜਦੋਂ ਇਹ ਪਿੰਡ ਰਾਏਪੁਰ ਰਸੂਲਪੁਰ ਨੇੜੇ ਪੁੱਜਾ ਤਾਂ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਤੋਂ ਆ ਰਹੇ (ਘੋੜਾ) ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਕਿਸ਼ਨਗੜ੍ਹ ਵੱਲੋਂ ਆ ਰਹੇ ਟਰੱਕ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ- ਕਾਨਟਰੈਕਟ ਮੈਰਿਜ ਦੇ ਜਾਲ 'ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ, ਖ਼ੁਦਕੁਸ਼ੀ ਤੱਕ ਪਹੁੰਚਾ ਰਹੀ ਵਿਦੇਸ਼ ਜਾਣ ਦੀ ਲਾਲਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News