ਚੋਰਾਂ ਦੇ ਹੌਂਸਲੇ ਬੁਲੰਦ, ਰਾਤੋ-ਰਾਤ ਸ਼ਰਾਬ ਦੇ ਠੇਕੇ 'ਚ ਕੀਤਾ ਹੱਥ ਸਾਫ਼

08/22/2020 2:56:26 PM

ਲੋਹੀਆਂ ਖ਼ਾਸ (ਮਨਜੀਤ, ਰਾਜਪੂਤ)— ਜਲੰਧਰ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਰਾਤੋਂ-ਰਾਤ ਲੋਹੀਆਂ ਨੇੜੇ ਪਿੰਡ ਮਾਣਕ ਦੇ ਬੱਸ ਅੱਡੇ ਕੋਲ ਪੈਂਦੇ ਇਕ ਸ਼ਰਾਬ ਦੇ ਠੇਕੇ 'ਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਹੈ। ਮੌਕੇ 'ਤੇ ਮੌਜੂਦ ਠੇਕੇ 'ਤੇ ਕੰਮ ਕਰਦੇ ਕਰਿੰਦੇ ਨੇ ਦੱਸਿਆ ਕਿ ਰੋਜ਼ਾਨਾ ਵਾਂਗ 20 ਅਗਸਤ ਦੀ ਰਾਤ ਨੂੰ ਠੇਕਾ ਬੰਦ ਕਰਕੇ ਗਿਆ ਅਤੇ ਜਦੋਂ ਅਗਲੀ ਸਵੇਰ ਨੂੰ ਸਾਢੇ ਸੱਤ ਵਜੇ ਦੇ ਕਰੀਬ ਆ ਕੇ ਠੇਕੇ ਦਾ ਤਾਲਾ ਖੋਲ੍ਹਿਆ ਤਾਂ ਵੇਖਿਆ ਕਿ ਠੇਕੇ ਦੀ ਛੱਤ ਟੁੱਟੀ ਹੋਈ ਸੀ ਅਤੇ ਠੇਕੇ ਅੰਦਰੋਂ 20 ਕੁ ਹਜ਼ਾਰ ਰੁਪਏ ਦੀ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਗਾਇਬ ਸਨ।

ਇਹ ਵੀ ਪੜ੍ਹੋ: ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

ਇਸ ਦੀ ਇਤਲਾਹ ਲੋਹੀਆਂ ਪੁਲਸ ਅਤੇ ਠੇਕੇ ਦੇ ਮਾਲਕਾਂ ਨੂੰ ਦਿੱਤੀ ਗਈ। ਜਿਸ ਦੇ ਚੱਲਦਿਆਂ ਲੋਹੀਆਂ ਪੁਲਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਕ੍ਰਮ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਪੁਲਸ ਤਫ਼ਤੀਸ਼ ਕਰ ਰਹੀ ਹੈ। ਜਲਦ ਹੀ ਮੁਲਜ਼ਮ ਪੁਲਸ ਹਿਰਾਸਤ 'ਚ ਹੋਣਗੇ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ


shivani attri

Content Editor

Related News