ਸੰਤ ਕਬੀਰ ਜੀ ਦਾ ਪੋਸਟਰ ਹਟਾ ਕੇ ਅਕਾਲੀ ਦਲ ਨੇ ਲਾਇਆ ਆਪਣਾ ਬੋਰਡ, ਹੋਇਆ ਹੰਗਾਮਾ

Thursday, Jun 10, 2021 - 03:09 PM (IST)

ਸੰਤ ਕਬੀਰ ਜੀ ਦਾ ਪੋਸਟਰ ਹਟਾ ਕੇ ਅਕਾਲੀ ਦਲ ਨੇ ਲਾਇਆ ਆਪਣਾ ਬੋਰਡ, ਹੋਇਆ ਹੰਗਾਮਾ

ਜਲੰਧਰ (ਸੋਨੂੰ)— ਜਲੰਧਰ ਦੇ ਝੰਡੀਆਵਾਲਾ ਪੀਰ ਦੇ ਕੋਲ ਸੰਤ ਕਬੀਰ ਮਹਾਰਾਜ ਜੀ ਦੇ ਮੰਦਿਰ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਅਕਾਲੀ ਦਲ ਵੱਲੋਂ ਦੇਰ ਰਾਤ ਸੰਤ ਕਬੀਰ ਮਹਾਰਾਜ ਜੀ ਦੇ ਪੋਸਟਰ ਨੂੰ ਹਟਾ ਕੇ ਪਾਰਟੀ ਦਾ ਪੋਸਟਰ ਲਗਾ ਦਿੱਤਾ। ਇਸ ਬਾਰੇ ਪਤਾ ਲੱਗਣ ’ਤੇ ਕਬੀਰ ਮਹਾਰਾਜ ਜੀ ਦੇ ਸ਼ਰਧਾਲੂਆਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕਰ ਦਿੱਤੀ ਗਈ। 

ਇਹ ਵੀ ਪੜ੍ਹੋ: ਜਲੰਧਰ ’ਚ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ, ਨਸ਼ੇ ਦੀ ਹਾਲਤ ’ਚ ਛੱਡ ਕੇ ਹੋਏ ਫਰਾਰ
ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਨੇਤਾ ਐੱਚ. ਐੱਸ. ਵਾਲੀਆ ਅਤੇ ਸਾਬਕਾ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਮੰਦਿਰ ’ਚ ਪਹੁੰਚ ਕੇ ਸ਼ਰਧਾਲੂਆਂ ਤੋਂ ਮੁਆਫ਼ੀ ਮੰਗੀ। ਇਸ ਦੇ ਬਾਅਦ ਤੁਰੰਤ ਪੋਸਟਰ ਨੂੰ ਹਟਾ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਚੋਣ ਪ੍ਰਚਾਰ ਲਈ ਅਕਾਲੀ ਦਲ ਵੱਲੋਂ ਇਹ ਪੋਸਟਰ ਲਗਾਇਆ ਗਿਆ ਸੀ, ਜਿਸ ’ਚ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਦੇ ਨਾਲ-ਨਾਲ ਐੱਚ. ਐੱਸ. ਵਾਲੀਆ ਅਤੇ ਕਮਲਜੀਤ ਸਿੰਘ ਭਾਟੀਆ ਦੀ ਵੀ ਤਸਵੀਰ ਸੀ। 

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਚ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ, ਕੋਰੋਨਾ ਕਾਲ ’ਚ ਆਸ਼ੀਸ਼ ਨੇ ‘ਗੰਦੇ ਧੰਦੇ’ ਦੀ ਇੰਝ ਵਧਾਈ ਕਮਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News