ਗਿੱਲਾ ਝੋਨਾ ਭਰਨ ’ਤੇ ਆੜ੍ਹਤੀ ਦਾ ਲਾਇਸੈਂਸ ਕੀਤਾ ਮੁਅੱਤਲ
Sunday, Oct 12, 2025 - 01:16 PM (IST)

ਮੁਕੇਰੀਆਂ (ਨਾਗਲਾ)-ਮਾਰਕੀਟ ਕਮੇਟੀ ਮੁਕੇਰੀਆਂ ਅਧੀਨ ਨੌਸ਼ਿਹਰਾ ਮੰਡੀ ਵਿਚ ਮਾਰਕਫੈੱਡ ਏਜੰਸੀ ਦੇ ਖ਼ਰੀਦ ਇੰਚਾਰਜ ਵੱਲੋਂ ਦਫ਼ਤਰ ਮਾਰਕੀਟ ਕਮੇਟੀ ਦੇ ਧਿਆਨ ਵਿਚ ਲਿਆਂਦਾ ਹੈ ਕਿ ਮੈਸਰਜ਼ ਸ਼ਿਵ ਸ਼ਕਤੀ ਟਰੇਡਰਜ ਨੌਸ਼ਿਹਰਾ ਮੰਡੀ ਵੱਲੋਂ ਬਿਨਾਂ ਖ਼ਰੀਦ ਤੋਂ ਸਰਕਾਰੀ ਬਾਰਦਾਨੇ ਵਿਚ ਗਿੱਲਾ ਝੋਨਾ ਭਰਿਆ ਗਿਆ ਹੈ।
ਜਦੋਂ ਇਸ ਸਬੰਧੀ ਫਰਮ ਦੇ ਮਾਲਕ ਸੋਹਣ ਸਿੰਘ ਵਾਸੀ ਭੱਟੀਆਂ ਰਾਜਪੂਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਫਰਮ ਦੇ ਮਾਲਕ ਵੱਲੋ ਮਾਰਕਫੈੱਡ ਇੰਚਾਰਜ ਨਾਲ ਗਾਲੀ-ਗਲੋਚ ਅਤੇ ਹਮਲਾ ਕੀਤਾ ਗਿਆ। ਇਹ ਸਾਰਾ ਮਾਮਲਾ ਮਾਰਕੀਟ ਕਮੇਟੀ ਦੇ ਧਿਆਨ ਵਿਚ ਆਉਣ ਕਾਰਨ ਕਮੇਟੀ ਵੱਲੋਂ ਕਾਰਵਾਈ ਕਰਦੇ ਹੋਏ ਮੈਸ. ਸ਼ਿਵ ਸ਼ਕਤੀ ਟਰੇਡਜ਼ ਨੌਸ਼ਹਿਰਾ ਮੰਡੀ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਪਾਵਰਕਾਮ ਨੇ ਖਿੱਚੀ ਵੱਡੀ ਤਿਆਰੀ ! ਇਨ੍ਹਾਂ ਖ਼ਪਤਕਾਰਾਂ ਨੂੰ ਠੋਕਿਆ ਲੱਖਾਂ ਦਾ ਜੁਰਮਾਨਾ
ਚੇਅਰਮੈਨ ਸਹੋਤਾ ਵੱਲੋਂ ਸਮੂਹ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਕਿ ਸਰਕਾਰੀ ਨਿਯਮਾਂ ਅਨੁਸਾਰ ਹੀ ਕੰਮ ਕਰਨ ਅਤੇ ਬੇਨਿਯਮੀਆਂ ਕਰਨ ਵਾਲੇ ਆੜ੍ਹਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ਵਿਚ ਸੁੱਕਾ ਝੋਨਾ ਲੈਕੇ ਆਉਣ ਤਾਂ ਜੋ ਫਸਲ ਵੇਚਣ ਵਿਚ ਕੋਈ ਪ੍ਰੇਸ਼ਾਨੀ ਨਾ ਆ ਸਕੇ। ਕੰਬਾਈਨ ਰਾਹੀਂ ਫ਼ਸਲ ਦੀ ਕਟਾਈ ਦਿਨ ਵੇਲੇ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤਕ ਹੀ ਕਰਵਾਉਣ। ਫ਼ਸਲ ਦੀ ਕਟਾਈ ਹੋਣ ਤੋਂ ਬਾਅਦ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ। ਇਸ ਮੌਕੇ ਅਕਾਸ਼ਦੀਪ ਸਿੰਘ ਸਕੱਤਰ ਮਾਰਕੀਟ ਕਮੇਟੀ, ਵਿਕਰਮ ਸਿੰਘ ਮੰਡੀ ਸੁਪਰਵਾਈਜ਼ਰ, ਗਰੀਸ਼ ਉੱਪਲ ਮੰਡੀ ਸੁਪਰਵਾਈਜ਼ਰ ਆਦਿ ਸਮੂਹ ਸਟਾਫ਼ ਹਾਜ਼ਰ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਭਿੜੀਆਂ ਦੋ ਧਿਰਾਂ, ਚੱਲੇ ਘਸੁੱਨ-ਮੁੱਕੇ ਤੇ ਬਜ਼ੁਰਗ ਦੀ ਲਾਹੀ ਪੱਗ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8