ਬਸਤੀ ਗੁੱਜ਼ਾਂ ’ਚ ਕਤਲ ਮਗਰੋਂ ਪੁਲਸ ਸਖ਼ਤ ਐਕਸ਼ਨ ਦੇ ਮੋਡ ’ਚ, ਨਸ਼ਾ ਵੇਚਣ ਵਾਲਿਆਂ ਦੀ ਪ੍ਰਾਪਰਟੀ ਹੋਵੇਗੀ ਅਟੈਚ
Wednesday, Jun 28, 2023 - 03:54 PM (IST)
ਜਲੰਧਰ (ਜ.ਬ.) : ਲੰਬਾ ਬਾਜ਼ਾਰ ਬਸਤੀ ਗੁੱਜ਼ਾਂ ’ਚ ਤੜਕੇ ਨਸ਼ੇ ਲਈ ਪਰਮਜੀਤ ਅਰੋੜਾ ਨਾਂ ਦੇ ਦੁਕਾਨਦਾਰ ਦੀ ਹੱਤਿਆ ਤੋਂ ਬਾਅਦ ਪੁਲਸ ਸਖ਼ਤ ਐਕਸ਼ਨ ਦੇ ਮੋੜ ’ਚ ਹੈ। ਸੀ. ਪੀ. ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਕਮਿਸ਼ਨਰੇਟ ਦੇ ਸਾਰੇ ਥਾਣਿਆਂ ਦੇ ਐੱਸ. ਐੱਚ. ਓਜ਼ ਤੇ ਚੌਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ। ਡੀ. ਸੀ. ਪੀ. ਵਿਰਕ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ’ਚ ਫੜੇ ਗਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਿਸੇ ਵੀ ਹਾਲਤ ’ਚ ਕੇਸ ਨਾਲ ਜੋੜੀ ਜਾਵੇ। ਨਸ਼ੇ ਦੇ ਮਾਮਲੇ ’ਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ ਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਮੁਆਫ਼ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਐੱਸ. ਐੱਚ. ਓਜ਼ ਤੇ ਚੌਕੀ ਇੰਚਾਰਜਾਂ ਨੂੰ ਕਿਹਾ ਕਿ ਅਪਰਾਧੀਆਂ ’ਤੇ ਸ਼ਿਕੰਜਾ ਕੱਸ ਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ ਤੇ ਉਨ੍ਹਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ। ਕਿਸੇ ਵੀ ਸਥਿਤੀ ’ਚ ਲੋਕਾਂ ਨੂੰ ਕ੍ਰਾਈਮ ਫਰੀ ਵਾਤਾਵਰਣ ਪ੍ਰਦਾਨ ਕਰੋ ਤਾਂ ਜੋ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ।
ਇਹ ਵੀ ਪੜ੍ਹੋ : ‘ਆਪ’ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਕਾਰਪੋਰੇਸ਼ਨ ਚੋਣਾਂ 2 ਪੜਾਵਾਂ ’ਚ ਕਰਵਾਉਣ ਦਾ ਸੁਝਾਅ ਦਿੱਤਾ
ਉਨ੍ਹਾਂ ਕਿਹਾ ਕਿ ਸ਼ਹਿਰ ’ਚ ਨਾਜਾਇਜ਼ ਲਾਟਰੀ ਕਾਰੋਬਾਰ, ਦੜੇ-ਸੱਟੇ, ਚੋਰੀ ਤੇ ਖੋਹ ਦੀਆਂ ਘਟਨਾਵਾਂ ’ਤੇ ਵੀ ਧਿਆਨ ਦਿੱਤਾ ਜਾਵੇ ਅਤੇ ਅਜਿਹੀਆਂ ਘਟਨਾਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਥਾਣਾ ਇੰਚਾਰਜ ਤੇ ਚੌਕੀ ਇੰਚਾਰਜ ਆਪੋ-ਆਪਣੇ ਖੇਤਰ ’ਚ ਘਟਨਾ ਦਾ ਜਵਾਬ ਦਿੰਦੇ ਰਹਿਣਗੇ।
ਇਹ ਵੀ ਪੜ੍ਹੋ : ਵਾਰਡਬੰਦੀ ਨੂੰ ਦਿੱਤੀ ਜਾ ਰਹੀ ਹੈ ਹਾਈ ਕੋਰਟ ’ਚ ਚੁਣੌਤੀ, ਚੰਡੀਗੜ੍ਹ ਗਿਆ ਜਲੰਧਰ ਦੇ ਕਾਂਗਰਸੀਆਂ ਦਾ ਵਫਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।