ਚੋਣਾਂ ਤੋਂ ਬਾਅਦ ਨਹੀਂ ਲੈਂਦੇ ਲੋਕਾਂ ਦੀ ਸਾਰ, ਹੁਣ ਵੋਟਾਂ ਵੇਲੇ ਭੁਲੱਥ ਗੇੜੇ ਮਾਰਨ ਲੱਗੇ ਭਾਜਪਾ ਲੀਡਰ

Wednesday, Jan 10, 2024 - 09:59 PM (IST)

ਚੋਣਾਂ ਤੋਂ ਬਾਅਦ ਨਹੀਂ ਲੈਂਦੇ ਲੋਕਾਂ ਦੀ ਸਾਰ, ਹੁਣ ਵੋਟਾਂ ਵੇਲੇ ਭੁਲੱਥ ਗੇੜੇ ਮਾਰਨ ਲੱਗੇ ਭਾਜਪਾ ਲੀਡਰ

ਭੁਲੱਥ (ਭੂਪੇਸ਼)- ਲੋਕ ਸਭਾ ਹਲਕਾ ਹੁਸ਼ਿਆਰਪੁਰ ’ਚ ਵਿਧਾਨ ਸਭਾ ਹਲਕਾ ਭੁਲੱਥ ਵੀ ਪੈਂਦਾ ਹੈ। ਭਾਜਪਾ ਦੇ ਲੀਡਰ ਜੋ ਇੱਥੋਂ ਚੁਣੇ ਜਾਂਦੇ ਹਨ, ਮੁੜ ਭਾਵੇਂ ਬਾਕੀ 8 ਵਿਧਾਨ ਸਭਾ ਹਲਕਿਆਂ ’ਚ ਗਏ ਹੋਣ ਤੇ ਪਾਰਟੀ ਵਰਕਰਾਂ ਅਤੇ ਹਲਕਿਆਂ ਦੇ ਲੋਕਾਂ ਨਾਲ ਰਾਬਤਾ ਕਾਇਮ ਰੱਖਿਆ ਹੋਵੇ ਪਰ ਇਹ ਲੀਡਰ ਮੁੜ ਕਦੇ ਭੁਲੱਥ ਹਲਕੇ ’ਚ ਨਹੀਂ ਬਹੁੜੇ। ਹਲਕੇ ਦੇ ਲੋਕਾਂ ਦੇ ਦੱਸਣ ਮੁਤਾਬਿਕ ਮੌਜੂਦਾ ਕੇਂਦਰੀ ਮੰਤਰੀ ਮਸਾਂ ਹੀ ਦੁੱਖ-ਸੁੱਖ ਦੇ ਸਮਾਗਮਾਂ ’ਚ ਇਕ ਜਾਂ ਦੋ ਵਾਰ ਆਏ ਹੋਣਗੇ। 

ਇਹੀ ਹਾਲ ਪਹਿਲਾਂ ਚੁਣੇ ਜਾਂਦੇ ਰਹੇ ਭਾਜਪਾ ਨੇਤਾ ਦਾ ਸੀ, ਉਨ੍ਹਾਂ ਇਹ ਸਾਰੀ ਵਾਂਗਡੋਰ ਉਸ ਸਮੇਂ ਦੇ ਭੁਲੱਥ ਹਲਕੇ ਦੀ ਅਕਾਲੀ ਲੀਡਰ ਬੀਬੀ ਜਗੀਰ ਕੌਰ ’ਤੇ ਸੁੱਟੀ ਸੀ। ਉਹ ਤਾਂ ਹਲਕਿਆਂ ਦੇ ਫੰਡਜ਼ ਦੇਣ ਸਮੇਂ ਵੀ ਆਪ ਇਸ ਹਲਕੇ ਵਿਚ ਘੱਟ ਦਿਸੇ। ਬਹੁਤੇ ਚੈੱਕ ਬੀਬੀ ਜਗੀਰ ਕੌਰ ਦੀ ਮਾਰਫ਼ਤ ਦੇ ਕੇ ਉਨ੍ਹਾਂ ਦੇ ਅਹਿਸਾਨਮੰਦ ਰਹੇ। 

ਇਹ ਵੀ ਪੜ੍ਹੋ- ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ

ਭਾਵੇਂ ਕਿ ਅਕਾਲੀ ਦਲ ਵੱਲੋਂ ਭੁਲੱਥ ਹਲਕੇ ਦੀ ਵਾਂਗਡੋਰ ਸੰਭਾਲਣ ਵਾਲੇ ਨੇਤਾ ਨੇ ਉਨ੍ਹਾਂ ਨੂੰ ਵਿਸ਼ਵਾਸ ਦੇ ਕੇ ਕਿਹਾ ਸੀ ਕਿ ਤੁਹਾਨੂੰ ਇਸ ਹਲਕੇ ਦੀ ਫਿਕਰ ਕਰਨ ਦੀ ਲੋੜ ਨਹੀਂ। ਜਿਨ੍ਹਾਂ ਦੇ ਵਿਸ਼ਵਾਸ ਦਿਵਾਉਣ ਸਦਕਾ ਭਾਜਪਾ ਨੇਤਾ ਇਸ ਹਲਕੇ ’ਚੋਂ ਚੋਖੀਆਂ ਵੋਟਾਂ ਲੈਣ ’ਚ ਕਾਮਯਾਬ ਵੀ ਹੋਏ। ਹੁਣ ਅਕਾਲੀ-ਭਾਜਪਾ ਦਾ ਆਪਸੀ ਗੱਠਜੋੜ ਫਿਲਹਾਲ ਨਹੀਂ ਹੈ, ਜਦ ਕਿ ਬੀਬੀ ਜਗੀਰ ਕੌਰ ਦਾ ਫਿਲਹਾਲ ਅਕਾਲੀ ਦਲ ਨਾਲ ਪ੍ਰ੍ਤੱਖ ਸਾਹਮਣੇ ਵਾਲਾ ਤਾਲਮੇਲ ਵੀ ਨਹੀਂ ਰਿਹਾ। ਇਸ ਕਾਰਨ ਇੱਥੋਂ ਭਾਜਪਾ ਦੇ ਨੇਤਾ ਜੋ ਲੋਕ ਸਭਾ ਹੁਸ਼ਿਆਰਪੁਰ ਤੋਂ ਚੋਣ ਲੜਨਗੇ, ਨੂੰ ਭੁਲੱਥ ਹਲਕੇ ’ਚ ਆਪਣਾ ਖੁਦ ਦਾ ਪ੍ਰਭਾਵ ਜਾਂ ਵੋਟ ਬੈਂਕ ਨਾ ਦਿਸਣ ਕਰ ਕੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ

ਹਾਲਾਂਕਿ ਇਹ ਰਿਪੋਰਟਾਂ ਵੀ ਸੀਨੀਅਰ ਭਾਜਪਾ ਲੀਡਰਸ਼ਿਪ ਕੋਲ ਗਈਆਂ ਹਨ। ਇਨ੍ਹਾਂ ਭਾਜਪਾ ਆਗੂਆਂ ਨੂੰ ਤਾਂ ਇਸ ਹਲਕੇ ਦੇ ਭਾਜਪਾ ਸਮਰਥਕਾਂ ਅਤੇ ਵਰਕਰਾਂ ਦਾ ਵੀ ਪੂਰਾ ਇਲਮ ਨਹੀਂ ਹੈ। ਜੋ ਵੀ ਹੈ ਪਰ ਟਿਕਟ ਪ੍ਰਤੀ ਆਸਵੰਦ ਭਾਜਪਾ ਆਗੂ ਇਹ ਟਿਕਟ ਲੈਣ ਲਈ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਆਪਣੇ ਹਲਕਿਆਂ ਵਿਚ ਅਸਰ ਤੇ ਆਧਾਰ ਦਿਖਾਉਣ ਲਈ ਆਪਣਾ ਅੱਡੀ-ਚੋਟੀ ਦਾ ਜ਼ੋਰ ਲਗਾਉਣ ਲਈ ਜ਼ਰੂਰ ਰੁੱਝ ਗਏ ਹਨ।

ਇਹ ਵੀ ਪੜ੍ਹੋ- IPL ਦੇ ਇਸ ਮਸ਼ਹੂਰ ਖਿਡਾਰੀ ਦਾ ਕਰੀਅਰ ਖ਼ਤਰੇ 'ਚ, ਜ਼ਬਰ-ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News