ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ

Wednesday, Sep 16, 2026 - 01:29 PM (IST)

ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ

ਜਲੰਧਰ (ਖੁਰਾਣਾ)–ਆਦਰਸ਼ ਨਗਰ ਮਾਰਕੀਟ ਦੇ ਪਾਰਕ ਨੂੰ ਛੋਟਾ ਕਰਕੇ ਚੌਪਾਟੀ ਮਾਰਕੀਟ ਦੀਆਂ ਰੇਹੜੀਆਂ ਨੂੰ ਉਥੇ ਐਡਜਸਟ ਕਰਨ ਦੀ ਨਗਰ ਨਿਗਮ ਦੀ ਯੋਜਨਾ ਦਾ ਮਾਮਲਾ ਹੁਣ ਮੁੱਖ ਮੰਤਰੀ ਦਰਬਾਰ ਤਕ ਪਹੁੰਚ ਗਿਆ ਹੈ। ਇਸ ਸਬੰਧੀ ਆਦਰਸ਼ ਨਗਰ ਮਾਰਕੀਟ ਦੇ ਦੁਕਾਨਦਾਰਾਂ ਅਤੇ ਕਾਲੋਨੀ ਨਿਵਾਸੀਆਂ ਵੱਲੋਂ ਆਦਰਸ਼ ਨਗਰ ਸਭਾ ਨੇ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਭੇਜੀ ਹੈ। ਇਸ ਤੋਂ ਇਲਾਵਾ ਮਾਮਲਾ ਸੀ. ਐੱਮ. ਪੋਰਟਲ ’ਤੇ ਵੀ ਦਰਜ ਕਰਵਾਇਆ ਜਾ ਚੁੱਕਾ ਹੈ। ਇਸ ਨਾਲ ਪਾਰਕ ਨੂੰ ਛੋਟਾ ਕਰਨ ਦੀ ਯੋਜਨਾ ਨੂੰ ਲੈ ਕੇ ਚੱਲ ਰਿਹਾ ਵਿਰੋਧ ਹੁਣ ਹੋਰ ਤੇਜ਼ ਹੋਣ ਦੇ ਆਸਾਰ ਬਣ ਗਏ ਹਨ।

ਇਹ ਵੀ ਪੜ੍ਹੋ- ਜੈਕਾਰਿਆਂ ਨਾਲ ਗੂੰਜਿਆ ਸੁਲਤਾਨਪੁਰ ਲੋਧੀ, 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਸਜਿਆ ਅਲੌਕਿਕ ਨਗਰ ਕੀਰਤਨ

ਜ਼ਿਕਰਯੋਗ ਹੈ ਕਿ ਇਸ ਸਬੰਧੀ 'ਜਗ ਬਾਣੀ' ਪਹਿਲਾਂ ਹੀ ਪ੍ਰਮੁੱਖਤਾ ਨਾਲ ਖਬਰ ਪ੍ਰਕਾਸ਼ਿਤ ਕਰ ਚੁੱਕੀ ਹੈ। ਨਗਰ ਨਿਗਮ ਦੀ ਯੋਜਨਾ ਅਨੁਸਾਰ ਅਸ਼ੋਕਾ ਮਿਲਕਬਾਰ ਦੇ ਨੇੜਿਓਂ ਆਦਰਸ਼ ਨਗਰ ਗਰਲਜ਼ ਸਕੂਲ ਵੱਲ ਜਾਣ ਵਾਲੀ ਸੜਕ ਨੂੰ ਟ੍ਰੈਫਿਕ ਲਈ ਖੋਲ੍ਹਣ, ਚੌਪਾਟੀ ਕਾਰਨ ਲੱਗਣ ਵਾਲੇ ਜਾਮ ਤੋਂ ਰਾਹਤ ਦਿਵਾਉਣ ਅਤੇ ਇਲਾਕੇ ਨੂੰ ਬਿਊਟੀਫਾਈ ਕਰਨ ਲਈ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਨੂੰ ਨਾਲ ਲੱਗਦੇ ਛੋਟੇ ਪਾਰਕ ਵਿਚ ਸ਼ਿਫਟ ਕੀਤਾ ਜਾਣਾ ਹੈ। ਇਸ ਲਈ ਪਾਰਕ ਦੀ ਇਕ ਕੰਧ ਨੂੰ ਕੁਝ ਫੁੱਟ ਪਿੱਛੇ ਕਰਨ ਦੀ ਯੋਜਨਾ ਹੈ।

ਇਸੇ ਯੋਜਨਾ ਦਾ ਵਿਰੋਧ ਕਰਦੇ ਹੋਏ ਹੁਣ ਦੁਕਾਨਦਾਰਾਂ ਅਤੇ ਕਾਲੋਨੀ ਵਾਸੀਆਂ ਨੇ ਮਾਮਲਾ ਮੁੱਖ ਮੰਤਰੀ ਤਕ ਪਹੁੰਚਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੌਪਾਟੀ ਦੀ ਸਮੱਸਿਆ ਦਾ ਹੱਲ ਜ਼ਰੂਰੀ ਹੈ ਪਰ ਇਸ ਦੇ ਲਈ ਪਾਰਕ ਦਾ ਆਕਾਰ ਘੱਟ ਕਰਨਾ ਉਚਿਤ ਨਹੀਂ ਹੋਵੇਗਾ। ਉਨ੍ਹਾਂ ਦਾ ਤਰਕ ਹੈ ਕਿ ਜਦੋਂ ਇਸ ਇਲਾਕੇ ਵਿਚ ਜ਼ਮੀਨਾਂ ਅਤੇ ਦੁਕਾਨਾਂ ਵਿਕਸਿਤ ਕੀਤੀਆਂ ਗਈਆਂ ਸਨ, ਉਦੋਂ ਪਾਰਕ, ਪਾਰਕਿੰਗ ਅਤੇ ਹੋਰ ਕਮਿਊਨਿਟੀ ਸਰਵਿਸਿਜ਼ ਲਈ ਵੀ ਲੋਕਾਂ ਤੋਂ ਰਾਸ਼ੀ ਲਈ ਗਈ ਸੀ। ਅਜਿਹੇ ਵਿਚ ਬਾਅਦ ਵਿਚ ਪਾਰਕ ਦੀ ਜ਼ਮੀਨ ਨੂੰ ਕਿਸੇ ਹੋਰ ਵਰਤੋਂ ਵਿਚ ਲਿਆਉਣਾ ਸਵਾਲ ਖੜ੍ਹੇ ਕਰਦਾ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert
ਪਾਰਕ ਵਿਚ ਵੱਡੀ ਮੀਟਿੰਗ ਦੀ ਤਿਆਰੀ
ਸੂਤਰਾਂ ਅਨੁਸਾਰ ਆਦਰਸ਼ ਨਗਰ ਮਾਰਕੀਟ ਦੇ ਦੁਕਾਨਦਾਰ ਅਤੇ ਕਾਲੋਨੀ ਵਾਸੀ ਹੁਣ ਇਸ ਮੁੱਦੇ ਨੂੰ ਲੈ ਕੇ ਪਾਰਕ ਵਿਚ ਵਾਤਾਵਰਣ ਨਾਲ ਜੁੜੀ ਇਕ ਵੱਡੀ ਮੀਟਿੰਗ ਆਯੋਜਿਤ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। ਇਸ ਵਿਚ ਮਾਰਕੀਟ ਦੇ ਦੁਕਾਨਦਾਰਾਂ ਤੋਂ ਇਲਾਵਾ ਆਸ-ਪਾਸ ਦੇ ਵਾਸੀ ਅਤੇ ਵਾਤਾਵਰਣ ਨਾਲ ਜੁੜੇ ਲੋਕ ਵੀ ਸ਼ਾਮਲ ਹੋ ਸਕਦੇ ਹਨ। ਜੇਕਰ ਇਹ ਮੀਟਿੰਗ ਵੱਡੇ ਪੱਧਰ ’ਤੇ ਆਯੋਜਿਤ ਹੁੰਦੀ ਹੈ ਤਾਂ ਪਾਰਕ ਨੂੰ ਛੋਟਾ ਕਰਨ ਦਾ ਮੁੱਦਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਅਤੇ ਨਗਰ ਨਿਗਮ ’ਤੇ ਵੀ ਇਸ ਯੋਜਨਾ ਦੀ ਸਮੀਖਿਆ ਕਰਨ ਦਾ ਦਬਾਅ ਵਧ ਸਕਦਾ ਹੈ।

ਦੂਜੇ ਪਾਸੇ ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਬਿਊਟੀਫਿਕੇਸ਼ਨ ਜਾਂ ਚੌਪਾਟੀ ਮਾਰਕੀਟ ਦੀ ਐਡਜਸਟਮੈਂਟ ਦੇ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਦੀ ਮੰਗ ਸਿਰਫ ਇੰਨੀ ਹੈ ਕਿ ਚੌਪਾਟੀ ਨੂੰ ਸਿਸਟਮ ਵਿਚ ਲਿਆਂਦਾ ਜਾਵੇ, ਗੰਦਗੀ ਅਤੇ ਟ੍ਰੈਫਿਕ ਦੀ ਸਮੱਸਿਆ ਦੂਰ ਕੀਤੀ ਜਾਵੇ ਅਤੇ ਪੂਰੇ ਇਲਾਕੇ ਨੂੰ ਸੁੰਦਰ ਬਣਾਇਆ ਜਾਵੇ ਪਰ ਇਸ ਦੇ ਲਈ ਮੌਜੂਦਾ ਪਾਰਕ ਦੀ ਹਰਿਆਲੀ ਅਤੇ ਖੇਤਰਫਲ ਨੂੰ ਘੱਟ ਕਰਨ ਦੀ ਬਜਾਏ ਕੋਈ ਦੂਜਾ ਬਦਲ ਲੱਭਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ Good News! ਰੇਲ ਨੈੱਟਵਰਕ ਨਾਲ ਜੁੜੇਗਾ ਕੰਢੀ ਖੇਤਰ

ਪਹਿਲਾਂ ਉਦਘਾਟਨ ਦੀ ਤਿਆਰੀ ਕੀਤੀ ਗਈ ਸੀ ਪਰ ਦੁਕਾਨਦਾਰਾਂ ਦੇ ਵਿਰੋਧ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ ਸੀ। ਹੁਣ ਮਾਮਲਾ ਮੁੱਖ ਮੰਤਰੀ ਦਫਤਰ ਤਕ ਪਹੁੰਚਣ ਅਤੇ ਪਾਰਕ ਵਿਚ ਵੱਡੀ ਮੀਟਿੰਗ ਦੀ ਤਿਆਰੀ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਲੈ ਕੇ ਨਗਰ ਨਿਗਮ ਦੇ ਸਾਹਮਣੇ ਨਵੀਂ ਸਥਿਤੀ ਪੈਦਾ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਵਿਰੋਧ ਹੋਰ ਤੇਜ਼ ਹੋਇਆ ਤਾਂ ਨਿਗਮ ਨੂੰ ਆਪਣੀ ਪਾਰਕ ਨੂੰ ਛੋਟੀ ਕਰਨ ਵਾਲੀ ਯੋਜਨਾ ’ਤੇ ਯੂ-ਟਰਨ ਲੈਣਾ ਵੀ ਪੈ ਸਕਦਾ ਹੈ।

ਇਹ ਵੀ ਪੜ੍ਹੋ- ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ ਆਪਣਾ ਪੁਰਾਣਾ ਦੌਰ ਲੱਭ ਰਹੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News