CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ

Sunday, Sep 06, 2026 - 07:04 PM (IST)

CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ

ਜਲੰਧਰ (ਪੰਕਜ, ਕੁੰਦਨ, ਸੋਨੂੰ)- ਜਲੰਧਰ ਵਿਚ ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮ ਹੋਣ ਦੀ ਝੂਠੀ ਪਛਾਣ ਦੱਸ ਕੇ ਘਰ ਦੀ ਤਲਾਸ਼ੀ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਆਤਿਸ਼ ਭਾਟੀਆ ਪੀ. ਪੀ. ਐੱਸ, ਏ. ਸੀ. ਪੀ. ਵੈਸਟ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਭਾਰਗੋ ਕੈਂਪ ਨੂੰ ਇਤਲਾਹ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀ ਆਪਣੇ ਆਪ ਨੂੰ ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮ ਦੱਸ ਕੇ ਇਕ ਘਰ ਦੀ ਤਲਾਸ਼ੀ ਲੈ ਰਹੇ ਹਨ।

PunjabKesari

ਇਤਲਾਹ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੀ ਪੁਲਸ ਪਾਰਟੀ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਗਈ। ਪੁਲਸ ਪਾਰਟੀ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮੌਕੇ ਤੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀ ਦੀ ਪਛਾਣ ਕਰਨ ਕੁੰਦਰਾ, ਵਾਸੀ ਬਸਤੀ ਗੁਜ਼ਾਂ, ਜਲੰਧਰ ਵਜੋਂ ਹੋਈ ਹੈ। ਪੁਲਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਾਬੂ ਕੀਤੇ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਐੱਨ. ਡੀ. ਪੀ. ਐੱਸ.  ਅਧੀਨ ਮਾਮਲਾ ਦਰਜ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ

ਪੁਲਸ ਮੁਤਾਬਕ ਉਕਤ ਵਿਅਕਤੀ ਵੱਲੋਂ ਆਪਣੀ ਝੂਠੀ ਪਛਾਣ ਦੱਸ ਕੇ ਇਕ ਘਰ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਸ ਵੱਲੋਂ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵਿਅਕਤੀ ਪੁਲਸ ਜਾਂ ਕਿਸੇ ਸਰਕਾਰੀ ਵਿਭਾਗ ਦਾ ਮੁਲਾਜ਼ਮ ਬਣ ਕੇ ਸ਼ੱਕੀ ਤਰੀਕੇ ਨਾਲ ਕਾਰਵਾਈ ਕਰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਰੇਡ! ਕੁੜੀਆਂ ਗ੍ਰਿਫ਼ਤਾਰ, ਇਤਰਾਜ਼ਯੋਗ ਸਾਮਾਨ ਵੀ ਕੀਤਾ ਬਰਾਮਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News