ਸਮਾਂ ਬਦਲਣ ਦੇ ਪਹਿਲੇ ਹੀ ਦਿਨ ਆਦਮਪੁਰ-ਦਿੱਲੀ ਦੀ ਸਪਾਈਸ ਜੈੱਟ ਫਲਾਈਟ 3 ਘੰਟੇ ਲੇਟ

12/22/2019 1:02:16 PM

ਜਲੰਧਰ (ਸਲਵਾਨ)— ਮੌਸਮ 'ਚ ਖਰਾਬੀ ਕਾਰਨ ਆਦਮਪੁਰ ਤੋਂ ਦਿੱਲੀ ਦੋਆਬਾ ਇਲਾਕੇ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 3 ਘੰਟੇ 15 ਮਿੰਟ ਲੇਟ ਉਡਾਣ ਭਰੀ। ਸਪਾਈਸ ਜੈੱਟ ਨੇ ਖਰਾਬ ਮੌਸਮ ਕਾਰਨ ਆਪਣੇ ਸਮੇਂ 'ਚ ਤਬਦੀਲੀ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਮਿਲ ਸਕਿਆ। ਸ਼ਨੀਵਾਰ ਨੂੰ ਫਲਾਈਟ ਆਪਣੇ ਨਵੇਂ ਸਮੇਂ ਅਨੁਸਾਰ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰ 11 ਵੱਜ ਕੇ 30 ਮਿੰਟ 'ਤੇ ਹੈ ਅਤੇ ਆਦਮਪੁਰ ਦੁਪਹਿਰ 12 ਵੱਜ ਕੇ 45 ਮਿੰਟ 'ਤੇ ਪਹੁੰਚੇਗੀ ਪਰ ਪਹਿਲੇ ਹੀ ਦਿਨ ਸਪਾਈਸ ਜੈੱਟ ਫਲਾਈਟ 3 ਘੰਟੇ 40 ਮਿੰਟ ਦੀ ਦੇਰੀ ਨਾਲ ਦਿੱਲੀ ਤੋਂ ਆਦਮਪੁਰ ਦੁਪਹਿਰ 3 ਵੱਜ ਕੇ 10 ਮਿੰਟ 'ਤੇ ਚੱਲੀ ਅਤੇ ਆਦਮਪੁਰ 3 ਘੰਟੇ 10 ਮਿੰਟ ਦੀ ਦੇਰੀ ਨਾਲ ਦੁਪਹਿਰ 4 ਵਜੇ ਪਹੁੰਚੀ।

ਇਸ ਫਲਾਈਟ ਨੇ ਨਵੇਂ ਸਮੇਂ ਅਨੁਸਾਰ 1 ਵੱਜ ਕੇ 5 ਮਿੰਟ 'ਤੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰਨੀ ਸੀ ਅਤੇ ਦਿੱਲੀ ਦੁਪਹਿਰ 2 ਵੱਜ ਕੇ 20 ਮਿੰਟ 'ਤੇ ਪਹੁੰਚਣਾ ਸੀ ਪਰ ਪਹਿਲੇ ਹੀ ਦਿਨ ਸਪਾਈਸ ਜੈੱਟ ਫਲਾਈਟ 3 ਘੰਟੇ 15 ਮਿੰਟ ਦੀ ਦੇਰੀ ਨਾਲ ਆਦਮਪੁਰ ਤੋਂ ਦਿੱਲੀ ਦੁਪਹਿਰ 4 ਵੱਜ ਕੇ 20 ਮਿੰਟ 'ਤੇ ਚੱਲੀ। ਦਿੱਲੀ 3 ਘੰਟੇ 10 ਮਿੰਟ ਦੀ ਦੇਰੀ ਨਾਲ ਸ਼ਾਮ 5 ਵੱਜ ਕੇ 30 ਮਿੰਟ 'ਤੇ ਪਹੁੰਚੀ । ਸਪਾਈਸਜੈੱਟ ਫਲਾਈਟ ਲਗਾਤਾਰ ਲੇਟ ਹੋਣ ਦੇ ਕਾਰਨ ਕਨੈਕਟਿੰਗ ਫਲਾਈਟ ਦੇ ਯਾਤਰੀ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ। ਅਜਿਹੇ 'ਚ ਟਿਕਟ ਰੱਦ ਕਰਵਾਉਣੀ ਪੈ ਰਹੀ ਹੈ।


shivani attri

Content Editor

Related News