ਅੱਜ ਤੇ ਕੱਲ ਅੱਡਾ ਹੁਸ਼ਿਆਰਪੁਰ ਵੱਲ ਨਾ ਜਾਓ, 2 ਦਿਨ ਬੰਦ ਰਹੇਗਾ ਫਾਟਕ

06/09/2019 4:05:30 PM

ਜਲੰਧਰ (ਗੁਲਸ਼ਨ)— ਜੇ ਤੁਸੀਂ ਅੱਡਾ ਹੁਸ਼ਿਆਰਪੁਰ ਰੇਲਵੇ ਫਾਟਕ ਤੋਂ ਲੰਘਦੇ ਹੋ ਤਾਂ ਧਿਆਨ ਰੱਖੋ ਕਿ ਰੇਲਵੇ ਟਰੈਕ ਦੀ ਮੈਨਟੀਨੈਂਸ ਲਈ ਫਾਟਕ 9 ਅਤੇ 10 ਜੂਨ ਨੂੰ ਬੰਦ ਰਹੇਗਾ। ਇਸ ਲਈ ਇਸ ਫਾਟਕ ਵੱਲ ਜਾਣ ਦੀ ਬਜਾਏ ਹੋਰ ਰਸਤਿਆਂ ਦੀ ਵਰਤੋਂ ਕਰੋ। ਸ਼ਨੀਵਾਰ ਨੂੰ ਵੀ ਟਾਂਡਾ ਫਾਟਕ ਰੇਲਵੇ ਟਰੈਕ ਦੀ ਮੈਨਟੀਨੈਂਸ ਲਈ ਕਰੀਬ 8 ਵਜੇ ਤੋਂ 6 ਵਜੇ ਤੱਕ 10 ਘੰਟੇ ਬੰਦ ਰਿਹਾ, ਜਿਸ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਅੱਡਾ ਹੁਸ਼ਿਆਰਪੁਰ ਰੇਲਵੇ ਫਾਟਕ 'ਤੇ ਰੇਲਵੇ ਟਰੈਕ ਦੀ ਮੈਨਟੀਨੈਂਸ ਕੀਤੀ ਜਾਵੇਗੀ, ਜਿਸ ਕਾਰਨ ਇਹ ਫਾਟਕ 9 ਤੇ 10 ਜੂਨ ਨੂੰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗਾ।


shivani attri

Content Editor

Related News