ਜਲੰਧਰ ''ਚ ਰੰਜਿਸ਼ਨ ਕੀਤਾ ਐਸਿਡ ਅਟੈਕ, ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸਿਆ
01/28/2023 3:05:02 PM

ਜਲੰਧਰ (ਸੁਰਿੰਦਰ)– ਬਸਤੀ ਪੀਰ ਦਾਦ ਰੋਡ ਨਾਲ ਸੱਟੇ ਰਾਜਾ ਗਾਰਡਨ ’ਚ ਰਹਿਣ ਵਾਲੇ ਵਿਅਕਤੀ ’ਤੇ ਦੁਕਾਨਦਾਰ ਨੇ ਰੰਜਿਸ਼ ਕਾਰਨ ਐਸਿਡ ਅਟੈਕ ਕਰ ਦਿੱਤਾ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾ ਕੇ ਮੱਲ੍ਹਮ ਪੱਟੀ ਕਰਵਾਈ ਗਈ। ਜਾਣਕਾਰੀ ਦਿੰਦਿਆਂ ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ 3 ਮਹੀਨੇ ਪਹਿਲੇ ਕਿਸੇ ਗੱਲ ਨੂੰ ਲੈ ਕੇ ਦੁਕਾਨਦਾਰ ਕੋਲ ਬਹਿਸਬਾਜ਼ੀ ਹੋਈ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਦੋਸਤ ਨਾਲ ਉਕਤ ਦੁਕਾਨਦਾਰ ਕੋਲ ਕੋਈ ਸਾਮਾਨ ਲੈਣ ਗਿਆ ਤਾਂ ਦੋਬਾਰਾ ਤੋਂ ਬਹਿਸਬਾਜ਼ੀ ਕਰਨ ਲੱਗਾ, ਜਿਸ ਤੋਂ ਬਾਅਦ ਦੁਕਾਨਦਾਰ ਨੇ ਉਸ ’ਤੇ ਬੋਤਲ ਸੁੱਟ ਦਿੱਤੀ ਅਤੇ ਕਿਹਾ ਕਿ ਬੋਤਲ ’ਚ ਤੇਜ਼ਾਬ ਸੀ। ਉਨ੍ਹਾਂ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਉਸ ਨੇ ਪੁਰਾਣੀ ਗੱਲ ਨੂੰ ਆਪਣੇ ਦਿਲ ’ਚ ਰੱਖਿਆ ਸੀ, ਉਦੋਂ ਹਮਲਾ ਕੀਤਾ। ਇਸ ਬਾਰੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਸੂਚਿਤ ਕੀਤਾ ਸੀ। ਐੱਚ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਰਾਜ਼ੀਨਾਮਾ ਕਰ ਲਿਆ ਅਤੇ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ।
ਮਿੱਠੂ ਬਸਤੀ ਦੀ ਗਲੀ ’ਚ ਹੋਈ ਲੜਾਈ, ਚੱਲੀਆਂ ਇੱਟਾਂ ਅਤੇ ਪੱਥਰ
ਗਣਤੰਤਰ ਦਿਵਸ ਦੇ ਦਿਨ ਮਿੱਠੂ ਬਸਤੀ ’ਚ ਗਲੀ ਦੇ ਹੀ ਨੌਜਵਾਨ ਕਿਸੇ ਗੱਲ ਨੂੰ ਲੈ ਕੇ ਆਹਮਣੇ-ਸਾਹਮਣੇ ਹੋ ਗਏ ਅਤੇ ਖੂਬ ਇੱਟਾਂ ਅਤੇ ਪੱਥਰ ਤਕ ਚੱਲੇ। ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਲੜਾਈ ਕਾਰਨ ਪੂਰੀ ਿਮੱਠੂ ਬਸਤੀ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਲੜਾਈ ’ਚ ਕੁਝ ਨੌਜਵਾਨ ਜ਼ਖ਼ਮੀ ਵੀ ਹੋਏ ਅਤੇ ਮਾਮਲਾ ਥਾਣਾ ਬਸਤੀ ਬਾਵਾ ਖੇਲ ਵੀ ਪਹੁੰਚਿਆ ਪਰ ਦੋਵੇਂ ਪਾਸੇ ਕਿਸੇ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ। ਐੱਸ. ਐੱਚ. ਓ. ਨੇ ਕਿਹਾ ਕਿ ਜੇਕਰ ਸ਼ਿਕਾਇਤ ਆਉਂਦੀ ਤਾਂ ਕਾਰਵਾਈ ਜ਼ਰੂਰ ਹੁੰਦੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।