ਪੁਜਾਰੀ ’ਤੇ ਲਾਏ ਸ਼ਰਾਬ ਪੀਣ ਦੇ ਦੋਸ਼, ਮੌਕੇ ''ਤੇ ਪੁੱਜੇ ਪੁਲਸ ਅਧਿਕਾਰੀ

Wednesday, Jul 20, 2022 - 12:26 AM (IST)

ਪੁਜਾਰੀ ’ਤੇ ਲਾਏ ਸ਼ਰਾਬ ਪੀਣ ਦੇ ਦੋਸ਼, ਮੌਕੇ ''ਤੇ ਪੁੱਜੇ ਪੁਲਸ ਅਧਿਕਾਰੀ

ਫਗਵਾੜਾ (ਜਲੋਟਾ) : ਮੰਗਲਵਾਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਕ ਨਗਰ ’ਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਇਕ ਧਾਰਮਿਕ ਅਸਥਾਨ ਦੇ ਪੁਜਾਰੀ ’ਤੇ ਲੋਕਾਂ ਨੇ ਸਿੱਧੇ ਤੌਰ ’ਤੇ ਸ਼ਰਾਬ ਪੀ ਕੇ ਉਥੇ ਮੌਜੂਦ ਰਹਿਣ ਦੇ ਗੰਭੀਰ ਦੋਸ਼ ਲਗਾਏ। ਇਸ ਤੋਂ ਬਾਅਦ ਸ਼ਿਵ ਭਗਤਾਂ ਵੱਲੋਂ ਮਾਮਲੇ ਦੀ ਸੂਚਨਾ ਮੰਦਰ ਦੇ ਪ੍ਰਧਾਨ ਨੂੰ ਦਿੱਤੀ ਗਈ ਅਤੇ ਮੌਕੇ ’ਤੇ ਪੁੱਜੇ ਪ੍ਰਧਾਨ ਨੇ ਜਦੋਂ ਪੁਜਾਰੀ ਵੱਲੋਂ ਸ਼ਰਾਬ ਪੀ ਕੇ ਕੀਤੀਆਂ ਜਾ ਰਹੀਆਂ ਹਰਕਤਾਂ ਅਤੇ ਮਾੜੇ ਵਤੀਰੇ ਨੂੰ ਵੇਖਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੂੰ ਦੇ ਦਿੱਤੀ।

ਖ਼ਬਰ ਇਹ ਵੀ : ਮਾਫ਼ੀਆ ਨੇ ਟਿੱਪਰ ਹੇਠਾਂ ਕੁਚਲਿਆ DSP ਤਾਂ ਉਥੇ ਗਾਇਕ ਜਾਨੀ ਦਾ ਹੋਇਆ ਭਿਆਨਕ ਐਕਸੀਡੈਂਟ, ਪੜ੍ਹੋ TOP 10

ਇਸ ਤੋਂ ਬਾਅਦ ਮੌਕੇ ’ਤੇ ਪੁੱਜੀ ਫਗਵਾੜਾ ਪੁਲਸ ਦੀ ਟੀਮ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਜਿੱਥੇ ਇਹ ਸਾਰਾ ਮਾਮਲਾ ਲੋਕਾਂ 'ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਉਥੇ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਿਹਾ ਹੈ। ਹਾਲਾਂਕਿ ਆਨ ਰਿਕਾਰਡ ਥਾਣਾ ਸਿਟੀ ਫਗਵਾੜਾ ਵਿਖੇ ਪੁਲਸ ਨੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ। ਦੂਜੇ ਪਾਸੇ ਪੁਜਾਰੀ ਦੇ ਕਰੀਬੀ ਸੂਤਰਾਂ ਦਾ ਦਾਅਵਾ ਹੈ ਕਿ ਜੋ ਦੋਸ਼ ਭਗਤਾਂ ਵੱਲੋਂ ਉਸ ’ਤੇ ਲਗਾਏ ਗਏ ਹਨ, ਉਹ ਪੂਰੀ ਤਰ੍ਹਾਂ ਨਾਲ ਗ਼ਲਤ ਹਨ।

ਇਹ ਵੀ ਪੜ੍ਹੋ : Breaking: ਮਸ਼ਹੂਰ ਪੰਜਾਬੀ ਗਾਇਕ ਜਾਨੀ ਦਾ ਮੋਹਾਲੀ 'ਚ ਭਿਆਨਕ ਐਕਸੀਡੈਂਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News