ਹਾਦਸਾਗ੍ਰਸਤ ਕਾਰ ਪੇਂਟ ਕਰਕੇ ਗਾਹਕ ਨੂੰ ਦਿੱਤੀ, ਸ਼ੋਅਰੂਮ ''ਤੇ ਲਾਏ ਗੰਭੀਰ ਦੋਸ਼

Saturday, May 30, 2026 - 05:09 PM (IST)

ਹਾਦਸਾਗ੍ਰਸਤ ਕਾਰ ਪੇਂਟ ਕਰਕੇ ਗਾਹਕ ਨੂੰ ਦਿੱਤੀ, ਸ਼ੋਅਰੂਮ ''ਤੇ ਲਾਏ ਗੰਭੀਰ ਦੋਸ਼

ਜਲੰਧਰ (ਵੈੱਬ ਡੈਸਕ)- ਜਲੰਧਰ ਤੋਂ ਅਜੀਬ ਮਾਮਲਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ 24. 50 ਲੱਖ ਦੀ ਨਵੀਂ ਟਾਟਾ ਹੈਰੀਅਰ ਖ਼ਰੀਦਣ ਵਾਲੇ ਇਕ ਗਾਹਕ ਨੇ ਸ਼ੋਅਰੂਮ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਗਾਹਕ ਦਾ ਕਹਿਣਾ ਹੈ ਕਿ ਸ਼ੋਅਰੂਮ ਨੇ ਨਵੀਂ ਦੀ ਬਜਾਏ ਇਕ ਹਾਦਸਾਗ੍ਰਸਤ ਕਾਰ ਦੋਬਾਰਾ ਪੇਂਟ ਕਰਕੇ ਉਨ੍ਹਾਂ ਵੇਚ ਦਿੱਤੀ ਹੈ। ਕਾਰ ਦੇ ਅੰਦਰ ਪੁਰਜੇ ਵੀ ਫੈਵੀਕੁਇਕ ਨਾਲ ਚਿਪਕੇ ਮਿਲੇ ਹਨ।  ਜਦੋਂ ਗੱਲ ਦੀ ਸ਼ਿਕਾਇਤ ਸ਼ੋਅਰੂਮ ਵਿਚ ਕੀਤੀ ਗਈ ਤਾਂ ਪ੍ਰਬੰਧਨ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਹੁਣ ਪੀੜਤ ਪਰਿਵਾਰ ਨੇ ਇਨਸਾਫ਼ ਲਈ ਪੁਲਸ ਅਤੇ ਕੰਜ਼ਿਊਮਰ ਕੋਰਟ ਜਾਣ ਦੀ ਚਿਤਾਵਨੀ ਦਿੱਤੀ ਹੈ। 

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਭਰੇ ਬਾਜ਼ਾਰ 'ਚ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

ਆਦਰਸ਼ ਨਗਰ ਵਾਸੀ ਨਿਪੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਵਿਸ਼ਾਲ ਨੇ ਬੀਤੀ 2 ਮਈ ਨੂੰ ਟਾਟਾ ਦੀ ਇਹ ਪ੍ਰੀਮੀਅਮ ਇਲੈਕ੍ਰਟਿਕ ਐੱਸ.ਯੂ.ਵੀ. ਖ਼ਰੀਦੀ ਸੀ। ਡਿਲਿਵਰੀ ਦੇ ਸਮੇਂ ਗੱਡੀ 'ਤੇ ਹਲਕੇ ਪੇਂਟ ਦੇ ਕੁਝ ਨਿਸ਼ਾਨ ਵਿਖਾਈ ਦਿੱਤੇ ਸਨ। ਜਦੋਂ ਸ਼ੋਅਰੂਮ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਗੱਲ ਕਹਿ ਕੇ ਟਾਲ ਦਿੱਤੀ ਕਿ ਨਵੀਆਂ ਗੱਡੀਆਂ ਵਿਚ ਕੁਝ ਅਜਿਹਾ ਹੀ ਹੁੰਦਾ ਹੈ। ਧੋਖਾਧੜੀ ਦਾ ਪਤਾ ਲੱਗਦੇ ਹੀ ਜਦੋਂ ਸ਼ੁੱਕਰਵਾਰ ਨੂੰ ਪੀੜਤ ਪਰਿਵਾਰ ਕਾਰ ਲੈ ਕੇ ਸ਼ੋਅਰੂਮ ਪਹੁੰਚਿਆ ਅਤੇ ਵਿਰੋਧ ਦਰਜ ਕੀਤਾ ਤਾਂ ਕਾਰ ਮਾਲਕ ਨਿਪੁਣ ਅਤੇ ਵਿਸ਼ਾਲ ਸ਼ਰਮਾ ਨੂੰ ਕੰਪਨੀ  ਦੇ ਜਨਰਲ ਮੈਨੇਜਰ ਅਤੇ ਸਟਾਫ਼ ਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਗਿਆ।

ਇਹ ਵੀ ਪੜ੍ਹੋ: Big Breaking: ਜਲੰਧਰ ਦੇ RTI ਐਕਟੀਵਿਸਟ ਸਿਮਰਨਜੀਤ ਸਿੰਘ ਨੂੰ ਮਾਰੀਆਂ ਗੋਲ਼ੀਆਂ

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹੱਲ ਕਰਨ ਦੀ ਬਜਾਏ ਜੀ. ਐੱਮ. ਨੇ ਉਨ੍ਹਾਂ 'ਤੇ ਹੀ ਉਲਟੇ ਦੋਸ਼ ਲਗਾ ਦਿੱਤੇ ਅਤੇ ਕਿਹਾ ਕਿ ਗੱਡੀ ਸਾਡੇ ਕੋਲੋਂ ਹੀ ਹਾਦਸਾਗ੍ਰਸਤ ਹੋਈ ਹੋਵੇਗੀ ਅਤੇ ਖ਼ੁਦ ਹੀ ਇਸ ਨੂੰ ਪੇਂਟ ਕਰਵਾ ਲਿਆ ਹੋਵੇਗਾ। ਪੀੜਤ ਪੱਖ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੰਪਨੀ ਉਨ੍ਹਾਂ ਦੀ ਗੱਡੀ ਨੂੰ ਤੁਰੰਤ ਨਹੀਂ ਬਦਲਦੀ ਤਾਂ ਉਹ ਸਭ ਤੋਂ ਪਹਿਲਾਂ ਪੁਲਸ ਥਾਣੇ ਵਿਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਉਣਗੇ। ਉਹ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News