ਚਰਚ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਹਾਦਸਾ, ਬੱਚੀ ਦੀ ਮੌਤ

Sunday, Oct 10, 2021 - 09:28 PM (IST)

ਚਰਚ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਹਾਦਸਾ, ਬੱਚੀ ਦੀ ਮੌਤ

ਭੋਗਪੁਰ(ਸੂਰੀ)- ਥਾਣਾ ਭੋਗਪੁਰ ਦੇ ਪਿੰਡ ਪਚਰੰਗਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਚਰਚ ਤੋਂ ਵਾਪਸ ਪਰਤ ਰਹੇ ਮੋਟਰਸਾਈਕਲ ਸਵਾਰਾਂ ਨੂੰ ਕਿਸੇ ਹੋਰ ਮੋਟਰਸਾਇਕਲ ਵੱਲੋਂ ਟੱਕਰ ਮਾਰੇ ਜਾਣ ਕਾਰਨ ਇਕ ਮਸੂਮ ਬੱਚੀ ਦੀ ਮੌਤ ਹੋ ਗਈ। ਭੋਗਪੁਰ ਵਾਸੀ ਸੰਦੀਪ, ਜੋ ਕਿ ਭੋਗਪੁਰ ਵਿਚ ਸਫਾਈ ਸੇਵਕ ਹੈ, ਨੇ ਦੱਸਿਆ ਹੈ ਕਿ ਉਹ ਆਪਣੀ ਭੈਣ ਅੰਨੂ ਵਾਸੀ ਪਿੰਡ ਕਮਰਾਵਾਂ ਥਾਣਾ ਭੁਲੱਥ ਅਤੇ ਆਪਣੀ ਭਾਣਜੀ (5) ਨਾਲ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਲੰਧਰ ਨੇੜਲੇ ਖਾਂਬਰਾ ਸਥਿਤ ਚਰਚ ਤੋਂ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਦਾ ਮੋਟਰਸਾਈਕਲ ਪਿੰਡ ਪਚਰੰਗਾ ਨੇੜਲੇ ਪੈਟਰੋਲ ਪੰਪ ਕੋਲ ਪੁੱਜਾ ਤਾਂ ਪਿੱਛੋਂ ਆ ਰਹੇ ਇਕ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕਰਾਸ ਕਰਦਿਆਂ ਉਸ ਦੇ ਮੋਟਰਸਾਈਕਲ ਨੂੰ ਸਾਇਡ ਮਾਰ ਦਿੱਤੀ। ਸਾਇਡ ਲੱਗਣ ਕਾਰਨ ਸੰਦੀਪ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਇਸ ’ਤੇ ਸਵਾਰ 3 ਮੈਂਬਰ ਸੜਕ ਵਿਚ ਜਾ ਡਿੱਗੇ ਅਤੇ ਪਿੱਛੋਂ ਆ ਰਹੇ ਇਕ ਟਰਾਲੇ ਦਾ ਟਾਇਰ ਮਾਸੂਮ ਬੱਚੀ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ ਅਤੇ ਸੰਦੀਪ ਅਤੇ ਉਸ ਦੀ ਭੈਣ ਜ਼ਖਮੀ ਹੋ ਗਏ। ਹਾਦਸੇ ਸਮੇਂ ਜਲੰਧਰ ਵੱਲੋਂ ਆ ਰਹੀ ਭਾਰਤੀ ਫੌਜ ਦੀ ਇਕ ਗੱਡੀ ਵਿਚ ਸਵਾਰ ਅਫਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਮ੍ਰਿਤਕ ਬੱਚੀ ਦੀ ਲਾਸ਼ ਨੂੰ ਹੋਰਨਾਂ ਗੱਡੀਆਂ ਤੋਂ ਬਚਾਉਣ ਲਈ ਆਪਣੀ ਗੱਡੀ ਲਾਸ਼ ਕੋਲ ਖੜ੍ਹੀ ਕਰ ਦਿੱਤੀ ਅਤੇ ਪੁਲਸ ਚੌਕੀ ਪਚਰੰਗਾ ਦੇ ਮੁਲਾਜ਼ਮਾਂ ਦੇ ਹਾਦਸੇ ਵਾਲੀ ਜਗ੍ਹਾ ’ਤੇ ਪੁੱਜਣ ਤੱਕ ਅਵਾਜਾਈ ਨੂੰ ਕੰਟਰੋਲ ਕੀਤਾ। ਪੁਲਸ ਚੌਕੀ ਪਚਰੰਗਾ ਦੇ ਮੁਲਾਜ਼ਮਾਂ ਵੱਲੋਂ ਹਾਦਸੇ ਵਾਲੀ ਥਾਂ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ਰੂ ਕਰ ਦਿੱਤੀ ਗਈ ਹੈ।


author

Bharat Thapa

Content Editor

Related News