ਕਿਸ਼ਨਗੜ੍ਹ ਵਿਚ ਟਰੈਕਟਰ-ਟਰਾਲੀ ਤੇ ਬੱਸ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ

Tuesday, Mar 26, 2024 - 12:40 PM (IST)

ਕਿਸ਼ਨਗੜ੍ਹ ਵਿਚ ਟਰੈਕਟਰ-ਟਰਾਲੀ ਤੇ ਬੱਸ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ

ਕਿਸ਼ਨਗੜ੍ਹ (ਬੈਂਸ)-  ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਤੋਂ ਥੋੜ੍ਹਾ ਅੱਗੇ ਗੋਪਾਲ ਪਿੰਡ ਵਾਲੇ ਮੋੜ ’ਤੇ ਬੀਤੇ ਦਿਨੀਂ ਬਿਆਸ ਪਿੰਡ ਇੱਟਾਂ ਦੇ ਭੱਠੇ ਦੇ ਸਾਹਮਣੇ ਇਕ ਬੱਸ, ਜਿਸ ’ਚ ਬਿਆਸ ਦੀ ਸੰਗਤ ਸੀ ਅਤੇ ਇਕ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਹੋਣ ’ਤੇ ਬੱਸ ਸਵਾਰ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਕ ਟਰੈਕਟਰ-ਟਰਾਲੀ ਚਾਲਕ, ਜੋ ਕਿ ਗੋਪਾਲਪੁਰ ਵੱਲੋਂ ਹਾਈਵੇਅ ਵਿਚਕਾਰ ਆ ਗਿਆ।

ਇਸੇ ਦੌਰਾਨ ਇਕ ਬੱਸ, ਜੋ ਕਿ ਬਿਆਸ ਡੇਰੇ ਦੀ ਸੰਗਤ ਲੈ ਕੇ ਕਿਸ਼ਨਗੜ੍ਹ ਵੱਲੋਂ ਕਾਲਾ ਬੱਕਰਾ-ਭੋਗਪੁਰ ਵੱਲ ਨੂੰ ਜਾ ਰਹੀ ਸੀ। ਅਚਨਚੇਤ ਹਾਈਵੇ ਵਿਚਕਾਰ ਟਰੈਕਟਰ-ਟਰਾਲੀ ਆਉਣ ’ਤੇ ਬੱਸ ਡਰਾਈਵਰ ਆਪਣਾ ਸੰਤੁਲਨ ਖੋਹ ਬੈਠਾ, ਜਿਸ ਕਰ ਕੇ ਟਰੈਕਟਰ-ਟਰਾਲੀ ਤੇ ਬੱਸ ’ਚ ਜ਼ਬਰਦਸਤ ਟੱਕਰ ਹੋ ਗਈ। ਉਕਤ ਟੱਕਰ ’ਚ ਬੱਸ ਸਵਾਰ ਸੰਦੀਪ ਗਰਗ ਪੁੱਤਰ ਸੰਤ ਲਾਲ ਨਿਵਾਸੀ ਰਾਮ ਆਸ਼ਰਮ ਪਟਿਆਲਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਕਾਲਾ ਬੱਕਰਾ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੋਂ ਉਹ ਸ਼ਿਫਟ ਹੋ ਕੇ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖਲ ਹੋ ਗਿਆ।

ਇਹ ਵੀ ਪੜ੍ਹੋ: 'ਹੋਲੀ' ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਹਿਰ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ

ਉਕਤ ਟੱਕਰ ’ਚ ਟਰੈਕਟਰ-ਟਰਾਲੀ ਤੇ ਬੱਸ ਬੁਰੀ ਤਰ੍ਹਾਂ ਨੁਕਸਾਨੇ ਗਏ। ਟੱਕਰ ਉਪਰੰਤ ਕੁਝ ਕੁ ਚਿਰ ਲਈ ਟਰੈਫਿਕ ਪ੍ਰਭਾਵਿਤ ਹੋਈ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਏ. ਐੱਸ. ਆਈ. ਰਣਧੀਰ ਸਿੰਘ, ਨੀਰਜ ਕੁਮਾਰ, ਹਰਸਿਮਰਨ ਸਿੰਘ ਨੇ ਬੜੀ ਜੱਦੋ-ਜਹਿਦ ਉਪਰੰਤ ਨੁਕਸਾਨੇ ਵਾਹਨਾਂ ਨੂੰ ਦੇ ਸੜਕ ਦੇ ਇਕ ਪਾਸੇ ਕਰਵਾ ਕੇ ਪ੍ਰਭਾਵਿਤ ਹੋਈ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਾਲੂ ਕਰਵਾਇਆ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਸਬੰਧਤ ਅਲਾਵਲਪੁਰ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ਸ਼ਰਮਾ ਨੂੰ ਇਸ ਹਾਦਸੇ ਸਬੰਧੀ ਸੂਚਿਤ ਕਰ ਦਿੱਤਾ।

ਇਹ ਵੀ ਪੜ੍ਹੋ:  ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮਹੱਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਦੀ ਗਿਣਤੀ 'ਚ ਸੰਗਤ ਹੋ ਰਹੀ ਨਤਮਸਤਕ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News