ਬਿਜਲੀ ਬਿੱਲ ਸਾੜ ਕੇ ‘ਆਪ’ ਨੇ ਸੂਬਾ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Monday, Apr 19, 2021 - 01:42 PM (IST)

ਬਿਜਲੀ ਬਿੱਲ ਸਾੜ ਕੇ ‘ਆਪ’ ਨੇ ਸੂਬਾ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-‘ਆਪ’ ਵੱਲੋਂ ਬਿਜਲੀ ਅੰਦੋਲਨ ਦੀ ਮੁਹਿੰਮ ਅਧੀਨ ਪਿੰਡ ਘੋੜਾਵਾਹਾ ਵਿਖੇ ਬਿਜਲੀ ਦੇ ਬਿੱਲ ਹਰਮੀਤ ਸਿੰਘ ਔਲਖ ਦੀ ਅਗਵਾਈ ’ਚ ਸਾੜ ਕੇ ਸੂਬਾ ਸਰਕਾਰ ਖ਼ਿਲਾਫ਼ ਦਿਨੋ-ਦਿਨ ਕੀਤੀ ਜਾ ਰਹੀ ਮਹਿੰਗੀ ਬਿਜਲੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ‘ਆਪ’ ਆਗੂ ਔਲਖ ਸਹਿਬਾਜ਼ਪੁਰ ਤੇ ਹੋਰਨਾਂ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨਿੱਤ ਦਿਨ ਕੀਤੇ ਜਾ ਰਹੇ ਬਿਜਲੀ ਬਿੱਲਾਂ ਦੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਸਮੇਂ ਵਿਜੇ ਕੁਮਾਰ, ਸ਼ਹਿਨਾਜ਼ ਬਿੱਲਾ, ਪੰਮਾ, ਸੁਰੇਸ਼ ਘੋੜੇਵਾਹਾ, ਸੁਰਜੀਤ ਸਿੰਘ, ਅਮਿਤ ਕੁਮਾਰ, ਤਰਸੇਮ ਲਾਲ, ਦਵਿੰਦਰ ਸਿੰਘ, ਰਮਨ ਕੁਮਾਰ, ਸੁਖਵਿੰਦਰ ਸਿੰਘ ਤੇ ਰਣਜੋਧ ਸਿੰਘ ਆਦਿ ਵੀ ਹਾਜ਼ਰ ਸਨ।


author

Manoj

Content Editor

Related News