7 ਨੂੰ ਕੈਪਟਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ

Tuesday, Dec 31, 2019 - 06:39 PM (IST)

7 ਨੂੰ ਕੈਪਟਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ

ਰੂਪਨਗਰ (ਵਿਜੇ ਸ਼ਰਮਾ, ਸੱਜਣ ਸੈਣੀ)— ਪੰਜਾਬ ‘ਚ ਮਹਿੰਗੀਆਂ ਬਿਜਲੀ ਦਰਾਂ ਅਤੇ 1 ਜਨਵਰੀ 2020 ਤੋਂ 30 ਪੈਸੇ ਪ੍ਰਤੀ ਯੂਨਿਟ ਵਾਧੇ ਦੇ ਵਿਰੁੱਧ ਆਮ ਆਦਮੀ ਪਾਰਟੀ ਦੇ ਜ਼ਿਲਾ ਵਿੰਗ ਵੱਲੋਂ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਬੈਂਸ ਦੀ ਅਗਵਾਈ ‘ਚ ਏ. ਡੀ. ਸੀ. ਦੀਪਸ਼ਿਖਾ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡਾ. ਚਰਨਜੀਤ ਸਿੰਘ ਚੰਨੀ, ਮਾ. ਹਰਦਿਆਲ ਸਿੰਘ ਅਤੇ ਸ਼ਹਿਰੀ ਪ੍ਰਧਾਨ ਸਰਵਜੀਤ ਸਿੰਘ ਹੁੰਦਲ ਨੇ ਕਿਹਾ ਕਿ ਨਿੱਜੀ ਬਿਜਲੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਦੀ ਖਾਤਰ ਕੀਤੇ ਇਕਤਰਫਾ ਸਮਝੌਤੇ ਰੱਦ ਕੀਤੇ ਜਾਣ।

ਆਪ ਨੇਤਾਵਾਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਵੇਂ ਸਾਲ 2020 ਦੇ ਪਹਿਲੇ ਹਫਤੇ ‘ਚ ਸੂਬਾ ਸਰਕਾਰ ਨੇ ਬਿਜਲੀ ਸਸਤੀ ਕਰਨ ਲਈ ਠੋਸ ਕਦਮ ਨਾ ਚੁੱਕੇ ਤਾਂ ਆਮ ਆਦਮੀ ਪਾਰਟੀ 7 ਜਨਵਰੀ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਘਿਰਾਓ ਕਰੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਇੰਚਾਰਜ ਸੰਜੀਵ ਰਾਣਾ, ਰਣਜੀਤ ਸਿੰਘ ਪਤਿਆਲਾ ਮੀਡੀਆ ਇੰਚਾਰਜ, ਮਾ. ਸੁਰਜਨ ਸਿੰਘ, ਹਰਪ੍ਰੀਤ ਸਿੰਘ ਕਾਹਲੋਂ, ਬਲਰਾਜ ਸ਼ਰਮਾ, ਸ਼ਾਮ ਸੁੰਦਰ ਸੈਣੀ, ਸੁਰਿੰਦਰ ਸਿੰਘ, ਭਜਨ ਸਿੰਘ ਡੂਮੇਵਾਲ, ਨੂਰ ਮੁਹੰਮਦ, ਬਾਬੂ ਚਮਨ ਲਾਲ, ਗੁਰਮੇਲ ਸਿੰਘ ਥਲੀ, ਪੁਰਸ਼ੋਤਮ ਸਿੰਘ, ਮੇਹਰਬਾਨ ਸਿੰਘ, ਕੈਪਟਨ ਚੰਨਣ ਸਿੰਘ, ਜਸਵੀਰ ਸ਼ਰਮਾ, ਬਲਵੰਤ ਸਿੰਘ ਚਾਂਦਪੁਰੀ ਅਤੇ ਹੋਰ ਮੌਜੂਦ ਸਨ।


author

shivani attri

Content Editor

Related News