ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਦਾ ਪੁੱਤਲਾ ਫੂਕਿਆ

06/22/2018 4:51:11 PM

ਨਵਾਸ਼ਹਿਰ (ਮਨੋਰੰਜਨ)— ਆਮ ਆਦਮੀ ਪਾਰਟੀ ਜ਼ਿਲਾ ਇਕਾਈ ਦੇ ਵੱਲੋਂ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਮਾਰਕੁੱਟ ਕਰਨੇ ਦੇ ਵਿਰੋਧ ਵਿੱਚ ਸ਼ੁਕਰਵਾਰ ਨੂੰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਪਾਰਟੀ ਵਰਕਰਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੇ ਬਾਅਦ ਰਾਜਪਾਲ ਦੇ ਨਾਂ ਇਕ ਮੰਗ ਪੱਤਰ ਏ.ਡੀ.ਸੀ ਰਣਜੀਤ ਕੌਰ ਨੂੰ ਸੌਪਿਆ ਗਿਆ। ਇਸ ਤੋਂ ਪਹਿਲਾਂ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਬਿਗ੍ਰੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਹੀ ਤਰਸਯੋਗ ਹੈ। ਇਸ ਦੀ ਤਾਜ਼ਾ ਉਦਾਹਰਣ ਵੀਰਵਾਰ ਨੂੰ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਰੇਤ ਮਾਫੀਆ ਦੇ ਗੁੰਡਿਆ ਵੱਲੋਂ ਕੀਤਾ ਗਿਆ ਹਮਲਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਤੇ ਹਮਲਾ ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਕਾਂਗਰਸ ਦਾ ਰੇਤ ਮਾਫੀਆ ਅਤੇ ਗੁੰਡਿਆਂ ਦੇ ਉਪਰ ਕੋਈ ਵੀ ਕੰਟਰੋਲ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਰਾਜ ਵਿੱਚ ਵਿਧਾਇਕ, ਸਰਕਾਰੀ ਅਫਸਰ ਅਤੇ ਕੌਸਲਰ ਹੀ ਸੁਰੱਖਿਅਤ ਨਹੀਂ ਹਨ ਉਥੇ ਆਮ ਜਨਤਾ ਦੀ ਸੁਰੱਖਿਆ ਦਾ ਕਿ ਹਾਲ ਹੋਵੇਗਾ? ਇਸ ਮੌਕੇ ਤੇ ਗਗਨ ਅਨੀਹੋਤਰੀ, ਬਲਵੀਰ ਕਰਨਾਣਾ, ਤੇਜਿੰਦਰ ਸਿੰਘ ਤੇਜਾ, ਅਵਤਾਰ ਨੌਰਾ, ਮੱਖਣ ਹੰਸਰੋ, ਰੇਸ਼ਮ ਘਟਾਰੋ, ਡਾ. ਪੀਪੀ ਸਿੰਘ, ਬਲਵੀਰ ਸੋਨਾ, ਭੁਪਿੰਦਰ ਸਿੰਘ, ਸੌਰਭ ਕੁਮਾਰ, ਮਨਜੀਤ ,ਡਾ. ਤੇਜਿੰਦਰ ਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। 


Related News