ਚੋਰਾਂ ਨੇ ਆਮ ਆਦਮੀ ਕਲੀਨਿਕ ਨੂੰ ਬਣਾਇਆ ਨਿਸ਼ਾਨਾ, ਕੁਝ ਸਮਾਨ ਚੋਰੀ ਕਰਕੇ ਹੋਏ ਫਰਾਰ
Monday, Feb 20, 2023 - 06:05 PM (IST)

ਗੜ੍ਹਦੀਵਾਲਾ (ਭੱਟੀ)-ਆਮ ਆਦਮੀ ਕਲੀਨਿਕ ਗੜ੍ਹਦੀਵਾਲਾ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਵੱਲੋਂ ਖਿੜਕੀ ਤੋੜ ਕੇ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਅੰਜਾਮ ਦੇ ਕੇ ਕੁਝ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਆਮ ਆਦਮੀ ਕਲੀਨਿਕ ਦੇ ਇਚਾਰਜ ਮੈਡੀਕਲ ਅਫ਼ਸਰ ਨਿਰਮਲ ਸਿੰਘ ਨੇ ਥਾਣੇ ਵਿੱਚ ਦਿੱਤੀ ਗਈ ਦਰਖ਼ਾਸਤ ਵਿਚ ਦੱਸਿਆ ਕਿ ਅੱਜਸਵੇਰੇ ਜਦੋਂ ਉਹ ਕਲੀਨਿੰਗ ਪਹੁੰਚੇ ਤਾਂ ਸਬ ਸੈਂਟਰ ਦੇ ਅੰਦਰ ਪਈ ਇਕ ਅਲਮਾਰੀ ਦਾ ਤਾਲਾ ਟੁੱਟਾ ਹੋਇਆ ਸੀ। ਜਿਸ ਵਿੱਚੋਂ ਜ਼ਰੂਰੀ ਰਜਿਸਟਰ, ਸਰਵੇ, ਟੀਕਾਕਰਨ ਸਟਾਕ ਗਾਇਬ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਲੈਕਟ੍ਰੋਨਿਕ ਦਾ ਸਮਾਨ, ਏ. ਸੀ., ਇਨਵਟਰ ਅਤੇ ਵਾਟਰ ਕੂਲਰ ਨੂੰ ਵੀ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉੱਕਤ ਚੋਰੀ ਦੀ ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਆਪਣੀ ਕਾਰਵਾਈ ਨੂੰ ਆਰੰਭ ਕਰ ਦਿਤਾ ਹੈ।
ਇਹ ਵੀ ਪੜ੍ਹੋ : ਨਵਜੰਮੇ ਬੱਚੇ ਦੀ ਮੌਤ ਮਗਰੋਂ ਪਰਿਵਾਰ ਦਾ ਹੰਗਾਮਾ, ਰੋਂਦਿਆਂ ਦਰਦ ਬਿਆਨ ਕਰਦੇ ਡਾਕਟਰਾਂ 'ਤੇ ਲਾਏ ਗੰਭੀਰ ਦੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।