GNA ਯੂਨੀਵਰਸਿਟੀ ਵਿਖੇ "ਫੁੱਲ ਸਟੈਕ ਵੈੱਬ ਡਿਵੈਲਪਮੈਂਟ" ਵਿਸ਼ੇ ''ਤੇ ਵਰਕਸ਼ਾਪ ਆਯੋਜਿਤ ਕੀਤੀ ਗਈ
Sunday, May 14, 2023 - 04:10 PM (IST)

ਫਗਵਾੜਾ (ਜਲੋਟਾ)- ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਅਤੇ ਆਟੋਮੇਸ਼ਨ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਨੇ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦੇ ਸਹਿਯੋਗ ਨਾਲ ਜੀ. ਐੱਨ. ਏ. ਯੂਨੀਵਰਸਿਟੀ ਵਿਖੇ ਫੁੱਲ ਸਟੈਕ ਵੈੱਬ ਡਿਵੈਲਪਮੈਂਟ ਵਿਸ਼ੇ ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਵਿੱਚ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਲਗਭਗ 180 ਵਿਦਿਆਰਥੀਆਂ ਨੇ ਭਾਗ ਲਿਆ।
ਵਰਕਸ਼ਾਪ ਚ ਫੁੱਲ-ਸਟੈਕ ਵੈੱਬ ਵਿਕਾਸ ਦੀ ਇੱਕ ਵਿਸਤਰਿਤ ਸਮਝ ਪ੍ਰਦਾਨ ਕਰਾਉਣ ਲਈ ਵਿਉਂਤਿਆ ਗਿਆ ਸੀ, ਜਿਸ ਵਿੱਚ ਫਰੰਟ-ਐਂਡ ਅਤੇ ਬੈਕ-ਐਂਡ ਵਿਕਾਸ ਦੋਨੋਂ ਸ਼ਾਮਲ ਹਨ। ਵਰਕਸ਼ਾਪ ਦੇ ਟ੍ਰੇਨਰਾਂ ਵਿੱਚ ਪੰਕਜ ਮੌਰਿਆ (ਪਾਈਥਨ ਡਿਵੈਲਪਰ ਅਤੇ ਸੀਨੀਅਰ ਟ੍ਰੇਨਰ ਪਾਈਥਨ, ਆਰ, ਦਜੰਗੋ, ਫੁੱਲ ਸਟੈਕ ਡਿਵੈਲਪਰ) ਅਤੇ ਸ਼ੇਪਮਾਈਸਕਿਲਸ ਪ੍ਰਾਈਵੇਟ ਲਿਮਟਿਡ ਨੋਇਡਾ ਤੋਂ ਰਾਨੂ ਮਿਸ਼ਰਾ (ਬਿਜ਼ਨਸ ਹੈੱਡ - ਸ਼ੇਪਮਾਈਸਕਿਲਜ਼ ਪ੍ਰਾਈਵੇਟ ਲਿਮਟਿਡ ਨੋਇਡਾ) ਸ਼ਾਮਲ ਸਨ। ਭਾਗੀਦਾਰਾਂ ਨੂੰ ਐੱਚ. ਟੀ. ਐੱਮ. ਐੱਲ, ਸੀ. ਐੱਸ. ਐੱਸ, ਬੂਟ ਸਟਰੈਪ ਅਤੇ ਪਾਇਥਨ ਡਜੇਂਗੋ ਵਰਗੀਆਂ ਪ੍ਰਸਿੱਧ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਕਰਕੇ ਫੁੱਲ-ਸਟੈਕ ਵੈੱਬ ਐਪਲੀਕੇਸ਼ਨਾਂ ਨੂੰ ਵਿਕਸਤ ਕਰਨ ਦਾ ਅਨੁਭਵ ਹਾਸਲ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਡਾਟਾਬੇਸ, ਏ. ਪੀ. ਆਈ. ਅਤੇ ਵੈੱਬ ਡਿਵੈਲਪਮੈਂਟ ਦੇ ਹੋਰ ਜ਼ਰੂਰੀ ਹਿੱਸਿਆਂ 'ਤੇ ਵੀ ਕੰਮ ਕਰਨਾ ਸਿੱਖਿਆ।
ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਇਹ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਪੰਜਾਬ ਨੇ ਆਮ ਆਦਮੀ ਪਾਰਟੀ ਲਈ ਫਿਰ ਖੋਲ੍ਹੇ ਲੋਕ ਸਭਾ ਦੇ ਦਰਵਾਜ਼ੇ
ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਸ ਗੁਰਦੀਪ ਸਿੰਘ ਸਿਹਰਾ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਡੀਨ-ਇੰਜੀਨੀਅਰਿੰਗ ਡਾ ਵਿਕਰਾਂਤ ਸ਼ਰਮਾ ਅਤੇ ਸੀਐੱਸਈ ਦੇ ਮੁਖੀ ਡਾ ਅਨੁਰਾਗ ਸ਼ਰਮਾ ਨੂੰ ਅਜਿਹੀਆਂ ਵਰਕਸ਼ਾਪਾਂ ਕਰਵਾਉਣ ਲਈ ਵਧਾਈ ਦਿੱਤੀ। ਵਾਈਸ ਚਾਂਸਲਰ ਡਾ ਵੀ.ਕੇ ਰਤਨ ਨੇ ਹਿੱਸਾ ਲੈਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਉੱਭਰ ਰਹੀਆਂ ਤਕਨਾਲੋਜੀਆਂ ਵਿੱਚੋਂ ਇੱਕ ਹੈ ਅਤੇ ਸਮੇਂ ਦੀ ਮੰਗ ਹੈ। ਡਾ ਮੋਨਿਕਾ ਹੰਸਪਾਲ, ਡੀਨ ਅਕਾਦਮਿਕ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ, ਫਰੰਟ ਐਂਡ ਅਤੇ ਬੈਕ ਐਂਡ ਵਿਕਾਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਤਕਨਾਲੋਜੀਆਂ ਅਤੇ ਵਿਹਾਰਕ ਅਭਿਆਸ ਵਿਦਿਆਰਥੀਆਂ ਨੂੰ ਉਦਯੋਗ ਲਈ ਤਿਆਰ ਕਰਦੇ ਹਨ।
ਇਹ ਵੀ ਪੜ੍ਹੋ - ਵਿਸ਼ੇਸ਼ ਇੰਟਰਵਿਊ 'ਚ ਬੋਲੇ ਸੁਸ਼ੀਲ ਰਿੰਕੂ, 8-9 ਮਹੀਨਿਆਂ ਦਾ ਨਹੀਂ, 6 ਸਾਲ ਦਾ ਰੋਡਮੈਪ 'ਤੇ ਵਿਜ਼ਨ ਲੈ ਕੇ ਆਇਆ ਹਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ